
ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ)- ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਦੇ ਜਰਨਲਜ਼ਿਮ ਅਤੇ ਮਾਸ ਕਮਿਊਨੀਕੇਸ਼ਨ ਪੀ.ਜੀ. ਵਿਭਾਗ ਵੱਲੋਂ ‘ਮੀਡੀਆ ਫੈਸਟ’ 2017-ਏ ਕਾਰਨੀਵੈਲ ਆਯੋਜਿਤ ਕੀਤਾ ਗਿਆ। ਜਿਸ ਵਿੱਚ ਜਰਨਲਜ਼ਿਮ ਨਾਲ ਸੰਬੰਧਿਤ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ। ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਵਿਸ਼ੇਸ਼ ਮਹਿਮਾਨ ਡਾ. ਨਿਮਰਤਾ ਜੋਸ਼ੀ, ਮੁਖੀ, ਜਰਨਲਜ਼ਿਮ ਅਤੇ ਮਾਸ ਕਮਿਊਨੀਕੇਸ਼ਨ ਵਿਭਾਗ, ਜੀ.ਐਨ ਡੀ.ਯੂ. ਰਿਜ਼ਨਲ ਕਂੈਪਸ ਜਲੰਧਰ ਅਤੇ ਡਾ. ਰਣਬੀਰ ਸਿੰਘ, ਮੁਖੀ, ਜਰਨਲਜ਼ਿਮ ਅਤੇ ਮਾਸ ਕਮਿਊਕੇਸ਼ਨ ਵਿਭਾਗ, ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੇ ਸ਼ਮਾ ਰੋਸ਼ਨ ਕਰਕੇ ਉਤਸਵ ਦਾ ਆਰੰਭ ਕੀਤਾ। ਇਸ ਉਤਸਵ ਦਾ ਮੂਲ ਉਦੇਸ਼ ਪ੍ਰਤਿਭਾਸ਼ਾਲੀ ਪੱਤਰਕਾਰਾਂ ਦੀ ਖੋਜ ਕਰਨ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨ ਇਕ ਪਲੇਟਫਾਰਮ ਪ੍ਰਦਾਨ ਕਰਨਾ ਸੀ। ਦਸ ਵੱਖ-ਵੱਖ ਯੂਨੀਵਰਸਿਟੀਆਂ ਸੰਸਥਾਵਾਂ ਪੀ.ਟੀ.ਯੂ, ਡੀ.ਯੂ, ਜੀ.ਐਨ.ਡੀ.ਯੂ. ਕੈਂਪਸ, ਜਲੰਧਰ, ਡੀ.ਏ.ਵੀ. ਕਾਲਜ, ਜਲੰਧਰ, ਡੀ.ਏ.ਵੀ. ਕਾਲਜ, ਅੰਮ੍ਰਿਤਸਰ, ਸੀ.ਕੇ.ਡੀ. ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਅਤੇ ਮਿਸ਼ਨਦੀਪ ਪਬਲਿਕ ਸਕੂਲ ਆਦਿ ਦੇ ਲਗਭਗ ਚਾਰ ਸੋਂ ਵਿਦਿਆਰਥੀਆਂ ਨੇ ਪੋਸਟਰ ਮੇਕਿੰਗ, ਰੇਡੀਉ ਜੌਕੀ, ਕੋਰੀੳਗ੍ਰਾਫੀ, ਐਕਸਟੈਮਪੋਰ, ਇੰਟਰਵਿਊ ਸਕਰੀਨਿੰਗ, ਕੁਵਿਜ਼, ਕਰੌਕੇ ਅਤੇ ਫੋਟੋਗ੍ਰਾਫੀ ਪ੍ਰਤੀਯੋਗਤਾਵਾਂ ਵਿੱਚ ਭਾਗ ਲਿਆ। ਇਹਨਾਂ ਪ੍ਰਤੀਯੋਗਤਾਵਾਂ ਦੇ ਜੱਜਾਂ ਦੀ ਭੂਮਿਕਾ ‘ਚ ਪ੍ਰਸਿੱਧ ਕਲਾਕਾਰ ਡਾ. ਬਲਦੇਵ ਗੰਭੀਰ, ਮਾਈ ਐਫ.ਐਮ. 94.3 ਤੋਂ ਆਰ.ਜੇ.ਨੂਰ ਪੰਕਜ ਐਂਡ ਪ੍ਰੀਤੀ ਡਾਂਸ ਅਕੈਡਮੀ ਤੋਂ ਸ੍ਰੀ ਪੰਕਜ, ਐਨ.ਜੀ.ੳ. ਮਿਸ਼ਨਦੀਪ ਤੋਂ ਮਿਸ ਗੁਰਸੀਮਾ, ਆਜ ਤੱਕ ਦੇ ਪ੍ਰੋਡਿਊਸਰ ਸ੍ਰੀ ਮਨੀਸ਼ ਦੇਵਗਨ, ਸੋਹਲ ਸਟੂਡੀਉ ਤੋਂ ਸ. ਹਰਿੰਦਰ ਸਿੰਘ ਸੋਹਲ ਅਤੇ ਪਰਨ ਸਿੰਘ ਫੋਟੋਗ੍ਰਾਫਰੀ ਤੋਂ ਸ. ਕੰਵਰਦੀਪ ਆਦਿ ਨੇ ਬਾਖੂਬੀ ਨਿਭਾਈ। ਸਮਾਪਤੀ ਸਮਾਰੋਹ ਸਮੇਂ ਮੁੱਖ ਮਹਿਮਾਨ ਸ. ਵਰਿੰਦਰ ਵਾਲੀਆ, ਸੰਪਾਦਕ ਪੰਜਾਬੀ ਜਾਗਰਣ ਵਜੋਂ ਪਹੁੰਚੇ ਅਤੇ ਸ. ਵਰਿੰਦਰ ਵਾਲੀਆ ਨੇ ਪ੍ਰਤੀਯੋਗੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਆਯੋਜਿਕ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ‘ਚ ਸਹਾਇਕ ਹੰੁਦੇ ਹਨ।ਉਨ੍ਹਾਂ ਨੇ ਪੱਤਰਕਾਰਤਾ ਵਿੱਚ ਨੈਤਿਕਤਾ ਦੇ ਮਹੱਤਵ ਉੱਤੇ ਭਾਸ਼ਣ ਦਿੱਤਾ ।ਡਾ. ਨਮਰਤਾ ਜੋਸ਼ੀ ਨੇ ਕਿਹਾ ਕਿ ਅਜਿਹੇ ਉਤਸਵ ਵਿਦਿਆਰਥੀਆਂ ਨੂੰ ਹੋਰ ਸੰਸਥਾਵਾਂ ਨਾਲ ਸੰਪਰਕ ਬਣਾਉਣ ਅਤੇ ਆਪਣਾ ਪ੍ਰਭਾਵ ਸਥਾਪਿਤ ਕਰਨ ਦੇ ਮੌਕੇ ਪ੍ਰਦਾਨ ਕਰਦੇ ਹਨ। ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਭਾਗ ਦੁਆਰਾ ਇਸ ਸ਼ਾਨਦਾਰ ਤੇ ਸਫ਼ਲ ਆਯੋਜਿਤ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਅਜਿਹੇ ਯਤਨ ਦਾ ਮੂਲ ਮੰਤਵ ਵਿਦਿਆਰਥੀਆਂ ਦੇ ਮਨੋਬਲ ਨੂੰ ਉੱਚਾ ਚੁੱਕਣ ਅਤੇ ਮੀਡੀਆ ਦੇ ਵਿਭਿੰਨ ਪਹਿਲੂਆ ਤੋਂ ਜਾਣੂ ਕਰਵਾਉਂਣਾ ਹੰੁਦਾ ਹੈ।ਉਹਨਾਂ ਨੇ ਕਿਹਾ ਕਿ ਬੀ.ਬੀ.ਕੇ.ਡੀ.ਏ.ਵੀ. ਕਾਲਜ ਹਮੇਸ਼ਾਂ ਹੀ ਨੌਜਵਾਨ ਪੀੜ੍ਹੀ ਨੂੰ ਉਤਸ਼ਾਹਿਤ ਕਰਨ ਵਾਲੇ ਪ੍ਰੋਗਰਾਮਾਂ ਵਿੱਚ ਮੌਹਰੀ ਰਿਹਾ ਹੈ। ਡਾ. ਪ੍ਰਿਅੰਕਾ ਬੱਸੀ, ਮੁਖੀ, ਜਰਨਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ ਨੇ ਕਿਹਾ ਕਿ ਵਿਭਾਗ ਦੁਆਰਾ ਨਿਰੰਤਰ ਅਜਿਹੇ ਉਤਸਵ ਆਯੋਜਨਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ ਅਤੇ ਮੀਡੀਆ ਟੈਸਟ 2017 ਇਕ ਵੱਡੀ ਸਫ਼ਲਤਾ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਸਮਾਰੌਹ ਦੇ ਅੰਤ ਵਿੱਚ ਮੁੱਖ ਮਹਿਮਾਨ ਸ. ਵਰਿੰਦਰ ਵਾਲੀਆ, ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ, ਡਾ. ਨਮਰਤਾ ਜੋਸ਼ੀ, ਡਾ. ਰਣਬੀਰ ਸਿੰਘ ਅਤੇ ਟ੍ਰਿਬਿਊਨ ਤੋਂ ਸ੍ਰੀ ਅਸ਼ੋਕ ਸੇਠੀ ਨੇ ਜੇਤੂਆਂ ਨੂੰ ਇਨਾਮ ਵੰਡੇ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media