
ਧੂਰੀ, 21 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਵਿੱਤਰੀ ਬਾਈ ਫੂਲੇ ਅਤੇ ਬਾਬਾ ਭੀਮ ਰਾਓ ਅੰਬੇਡਕਰ ਸਿੱਖਿਆ ਭਲਾਈ ਟਰੱਸਟ ਧੂਰੀ ਵੱਲੋਂ ਹਿੰਮਤਪੁਰਾ ਮੁਹੱਲਾ ਵਿਖੇ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਨੰੁ ਸਮਰੱਪਿਤ ਇੱਕ ਸਮਾਰੋਹ ਕਰਵਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਟਰੱਸਟ ਦੇ ਪ੍ਰਧਾਨ ਹਰਿੰਦਰ ਸਿੰਘ ਧੂਰੀ ਨੇ ਦੱਸਿਆ ਕਿ ਇਸ ਸਮਾਰੋਹ ਵਿੱਚ ਸ੍ਰ. ਚਰਨਜੀਤ ਸਿੰਘ ਕੈਂਥ ਅਤੇ ਮਾ. ਸਰੂਪ ਸਿੰਘ ਵਿਸ਼ੇਸ਼ ਤੌਰ `ਤੇ ਸ਼ਾਮਲ ਹੋਏ। ਸਮਾਰੋਹ ਦੌਰਾਨ ਸ਼੍ਰੀ ਕੈਂਥ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਰ ਇਨਸਾਨ ਨੂੰ ਡਾ. ਭੀਮ ਰਾਓ ਅੰਬੇਡਕਰ ਜੀ ਦੇ ਸਿਧਾਂਤਾਂ ਨੂੰ ਅਪਨਾ ਕੇ ਇਹਨਾਂ ਨੂੰ ਅਮਲੀ ਰੂਪ ਵਿੱਚ ਜਾਮਾ ਪਹਿਨਾਉਣ ਦੀ ਲੋੜ ਹੈ, ਕਿਉਂਕਿ ਲੋਕਾਂ ਨੂੰ ਜ਼ਿੰਦਗੀ ਵਿੱਚ ਜਰੂਰੀ ਜਾਣਕਾਰੀਆਂ ਪ੍ਰਾਪਤ ਨਾ ਹੋਣ ਕਾਰਨ ਸਮਾਜ ਪਛੜਿਆ ਜਾਪਦਾ ਹੈ । ਇਸ ਮੌਕੇ ਮਾ. ਸਰੂਪ ਸਿੰਘ ਨੇ ਵੀ ਗਰੀਬ ਲੋਕਾਂ ਨੂੰ ਬਾਬਾ ਭੀਮ ਰਾਓ ਅੰਬੇਡਕਰ ਜੀ ਦੇ ਦੱਸੇ ਮਾਰਗ ਦਰਸ਼ਨ ਉਪੱਰ ਚੱਲਣ ਲਈ ਪ੍ਰੇਰਿਤ ਕੀਤਾ।ਟਰੱਸਟ ਦੇ ਪ੍ਰਧਾਨ ਹਰਿੰਦਰ ਸਿੰਘ ਧੂਰੀ ਨੇ ਬੋਲਦਿਆਂ ਕਿਹਾ ਕਿ ਗਰੀਬ ਅਤੇ ਪੱਛੜੇ ਵਰਗ ਦੇ ਬੱਚਿਆਂ ਨੂੰ ਸਮੇਂ-ਸਮੇਂ `ਤੇ ਮਿਹਨਤ ਕਰਕੇ ਆਪਣੇ ਪੈਰਾਂ `ਤੇ ਖੜਾ੍ਹ ਹੋਣ ਦੀ ਲੋੜ ਹੈ ਕਿਉਂਕਿ ਵੱਧ ਰਹੀ ਬੇਰੁਜ਼ਗਾਰੀ ਕਾਰਨ ਸਾਡਾ ਸਮਾਜ ਪੱਛੜਦਾ ਜਾ ਰਿਹਾ ਹੈ ਅਤੇ ਅਨਪੜ੍ਹਤਾ ਕਾਰਨ ਸਾਡੇ ਰਿਜ਼ਰਵ ਕੋਟੇ ਦੀਆਂ ਸੀਟਾਂ ਵੀ ਪੂਰੀਆਂ ਨਹੀਂ ਹੋ ਰਹੀਆਂ। ਇਸ ਮੌਕੇ ਟਰੱਸਟ ਦੇ ਮੀਤ ਪ੍ਰਧਾਨ ਸੁਨੀਤਾ ਰਾਣੀ, ਰਾਜ ਸਿੰਘ, ਡਿੰਪਲ ਮੈਡਮ, ਗੁਰਮੀਤ ਕੌਰ ਭੁੱਲਰਹੇੜੀ, ਸਰਬਜੀਤ ਕੌਰ, ਪਰਮਜੀਤ ਕੌਰ ਹਰਚੰਦਪੁਰ ਅਤੇ ਰਾਣੀ ਕੌਰ ਹਰਚੰਦਪੁਰ ਆਦਿ ਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media