Wednesday, September 2, 2026

`ਚੰਨ ਸਿਤਾਰੇ ਜੁਗਨੂੰ` ਕਾਵਿ ਸੰਗ੍ਰਹਿ ਦਾ ਲੋਕ ਅਰਪਣ

PPN2103201716
ਧੂਰੀ, 21 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਾਹਿਤ ਸਭਾਵਾਂ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੂੱਲਤਾ ਅਤੇ ਅਮੀਰੀ ਤੋਂ ਇਲਾਵਾ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਨ ਅਤੇ ਨਵੇਂ ਪਾਠਕ ਪੈਦਾ ਕਰਨ ਦੀ ਆਪਣੀ ਜ਼ੁੰਮੇਵਾਰੀ ਬਾਖੂਬੀ ਨਿਭਾ ਰਹੀਆਂ ਹਨ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਸਿੱਧ ਨਾਵਲਕਾਰ ਅਤੇ ਮੁੱਖ ਮਹਿਮਾਨ ਮਿੱਤਰ ਸੈਨ ਮੀਤ ਨੇ ਪੰਜਾਬੀ ਸਾਹਿਤ ਸਭਾ ਧੂਰੀ ਦੇ ਸਲਾਨਾ ਸਮਾਗਮ ਸਮੇਂ ਸਭਾ ਦਾ ਸਾਂਝਾ ਕਾਵਿ ਸੰਗ੍ਰਹਿ `ਚੰਨ ਸਿਤਾਰੇ ਜੁਗਨੂੰ` ਲੋਕ ਅਰਪਣ ਕਰਨ ਸਮੇਂ ਕੀਤਾ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧੂਰੀ ਦੇ ਵਿਹੜੇ ਵਿੱਚ ਹੋਏ ਇਸ ਸਮਾਗਮ ਦੀ ਪ੍ਰਧਾਨਗੀ ਮਿੱਤਰ ਸੈਨ ਮੀਤ, ਡਾ. ਐਸ ਤਰਸੇਮ, ਸੁਰਿੰਦਰ ਪ੍ਰੀਤ ਘਣੀਆ, ਪ੍ਰਿੰ. ਵੀਨਾ ਭੱਲਾ, ਸੰਤ ਸਿੰਘ ਸਿੱਧੂ, ਕਿਰਪਾਲ ਸਿੰਘ ਜਵੰਧਾ ਅਤੇ ਸਭਾ ਦੇ ਪ੍ਰਧਾਨ ਮੂਲ ਚੰਦ ਸ਼ਰਮਾਂ ਨੇ ਸਾਂਝੇ ਤੌਰ `ਤੇ ਕੀਤੀ। ਹਰ ਸਾਲ ਦੀ ਤਰਾਂ੍ਹ ਲੋਕ ਸਾਹਿਤ ਮੰਚ ਲੁਧਿਆਣਾ ਵੱਲੋਂ `ਰਾਮ ਲਾਲ ਪ੍ਰੇਮੀ ਯਾਦਗਾਰੀ ਐਵਾਰਡ` ਗਜ਼ਲਗੋ ਕਰਮ ਸਿੰਘ ਜ਼ਖਮੀ ਨੂੰ, ਰਣਧੀਰ ਸਿੰਘ ਪਰਦੇਸੀ ਅਤੇ ਪਰਿਵਾਰ ਵੱਲੋਂ `ਅਜੀਤ ਸਿੰਘ ਪਰਦੇਸੀ ਯਾਦਗਾਰੀ ਐਵਾਰਡ` ਜੰਗ ਸਿੰਘ ਫੱਟੜ ਨੂੰ ਅਤੇ ਨਵਦੀਪ ਕੌਰ ਜਵੰਧਾ ਸਪੁੱਤਰੀ ਕਿਰਪਾਲ ਸਿੰਘ ਜਵੰਧਾ ਵੱਲੋਂ `ਹਰਮਿੰਦਰ ਕੌਰ ਜਵੰਧਾ ਯਾਦਗਾਰੀ ਐਵਾਰਡ` ਲੇਖਿਕਾ ਅਰਵਿੰਦਰ ਕੌਰ ਕਾਕੜਾ ਨੂੰ ਪ੍ਰਦਾਨ ਕੀਤੇ ਗਏ। ਸਭਾ ਦੇ ਸੀਨੀਅਰ ਮੈਂਬਰਾਂ ਘੁਮੰਡ ਸਿੰਘ ਸੋਹੀ ਅਤੇ ਪਰਮਜੀਤ ਦਰਦੀ ਨੂੰ ਵੀ ਵਿਸ਼ੇਸ਼ ਤੌਰ `ਤੇ ਸਨਮਾਨਤ ਕੀਤਾ ਗਿਆ।  ਲੋਕ ਸਾਹਿਤ ਮੰਚ ਲੁਧਿਆਣਾ ਵੱਲੋਂ ਧੂਰੀ ਦੀਆਂ 4 ਲੜਕੀਆਂ ਨੂੰ ਵੱਖ-ਵੱਖ ਖੇਤਰਾਂ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕਰਨ ਖਾਤਿਰ ਨਕਦ ਇਨਾਮ ਅਤੇ ਸਨਮਾਨ ਚਿੰਨ ਭੇਂਟ ਕੀਤੇ ਗਏ। ਇਸ ਤੋਂ ਉਪਰੰਤ ਹਾਜ਼ਰ ਕਵੀਆਂ ਵੱਲੋਂ ਆਪਣੀ ਸੱਜਰੀਆਂ ਅਤੇ ਚੋਣਵੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ।ਲੋਕ ਅਰਪਣ ਕੀਤੇ ਕਾਵਿ ਸੰਗ੍ਰਹਿ ਬਾਰੇ ਸਮਾਗਮ ਦੇ ਕਨਵੀਨਰ ਸੰਜੇ ਲਹਿਰੀ, ਪਵਨ ਹਰਚੰਦਪੁਰੀ, ਸਾਬਕਾ ਡੀ.ਪੀ.ਆਰ.ਓ. ਮਨਜੀਤ ਸਿੰਘ ਬਖਸ਼ੀ, ਜਤਿੰਦਰ ਸਿੰਘ ਕਾਲਾ ਧੂਰਾ ਅਤੇ ਡਾ. ਮੀਤ ਖੱਟੜਾ ਨੇ ਆਪਣੇ ਵਿਚਾਰ ਸਾਂਝੇ ਕੀਤੇ।ਅਖੀਰ ਵਿੱਚ ਸਭਾ ਦੇ ਪ੍ਰਧਾਨ ਮੂਲ ਚੰਦ ਸ਼ਰਮਾਂ ਨੇ ਮਹਿਮਾਨਾਂ, ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ। ਸਟੇਜ਼ ਸਕੱਤਰ ਦੇ ਫਰਜ਼ ਜਨਰਲ ਸਕੱਤਰ ਗੁਰਦਿਆਲ ਨਿਰਮਾਣ ਨੇ ਬਾਖੂਬੀ ਨਿਭਾਏ।

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …

Leave a Reply