Wednesday, September 2, 2026

ਪਿੰਡ ਵੱਲਾ ਵਿਖੇ ਮੈਡੀਕਲ ਕੈਂਪ `ਚ 780 ਮਰੀਜਾਂ ਦੀ ਕੀਤੀ ਜਾਂਚ

PPN2103201717

ਅੰਮਿ੍ਤਸਰ, 21 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਿਹਤ ਵਿਭਾਗ ਪੰਜਾਬ ਵੱਲੋਂ ਆਯੂਸ਼ ਅਧੀਨ ਹੋਮਿਓਪੈਥਿਕ ਅਤੇ ਆਯੂਰਵੈਦਿਕ ਇਲਾਜ ਪ੍ਰਣਾਲੀ ਰਾਹੀਂ ਲੋਕਾਂ ਨੂੰ ਸਸਤਾ ਅਤੇ ਵਧੀਆ ਇਲਾਜ ਦੇਣ ਲਈ ਲਗਾਏ ਜਾ ਰਹੇ ਕੈਂਪਾਂ ਦੀ ਲੜੀ ਵਿੱਚ ਅੱਜ ਪਿੰਡ ਵੱਲਾ ਵਿਖੇ ਮੈਡੀਕਲ ਕੈਂਪ ਲਗਾਇਆ ਗਿਆ।ਜਿਲਾ ਹੋਮਿਓਪੈਥਿਕ ਅਫ਼ਸਰ ਰਾਕੇਸ਼ ਖੁਲਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਵਾਂ ਵਿਭਾਗਾਂ ਵੱਲੋਂ ਅੱਜ ਲਗਾਏ ਗਏ ਕੈਂਪ ਵਿੱਚ 780 ਮਰੀਜਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਅਤੇ ਲੋੜਵੰਦ ਮਰੀਜਾਂ ਨੂੰ ਮੁਫ਼ਤ ਦਵਾਇਆਂ ਦਿੱਤੀਆਂ ਗਈਆਂ। ਉਨਾਂ ਦੱਸਿਆ ਕਿ ਕੈਂਪ ਵਿੱਚ ਡਾ. ਅਰਪਨਪ੍ਰੀਤ ਕੌਰ, ਡਾ: ਗੁਰਬੀਰ ਸਿੰਘ ਢਿੱਲੋਂ, ਡਾ: ਕੁਸ਼ਲ ਕੁਮਾਰ, ਡਾ: ਆਤਮਜੀਤ ਸਿੰਘ ਬਸਰਾ, ਡਾ:ਸੁਰਿੰਦਰ ਸਿੰਘ ਸੰਧੂ, ਡਾ: ਅੰਮਿ੍ਰਤਪਾਲ ਕੌਰ, ਡਾ: ਉਮਾ ਗਿੱਲ, ਸ਼੍ਰੀਮਤੀ ਸਿਮਰਦੀਪ ਕੌਰ, ਅਤੇ ਹੋਰ ਸਟਾਫ ਨੇ ਮਰੀਜਾਂ ਦੀ ਜਾਂਚ ਕੀਤੀ ਅਤੇ ਦਵਾਇਆਂ ਦਿੱਤੀਆਂ।ਉਨਾਂ ਨੇ ਗੰਭੀਰ ਬਿਮਾਰੀਆਂ ਲਈ ਹੋਮਿਓਪੈਥਿਕ ਅਤੇ ਆਯੂਰਵੈਦਿਕ ਪ੍ਰਣਾਲੀ ਨੂੰ ਅਪਣਾਉਣ ਦੀ ਸਲਾਹ ਦਿੰਦੇ ਹੋਏ ਲੋਕਾਂ ਨੂੰ ਜਾਗਰੂਕ ਵੀ ਕੀਤਾ। ਡਾ: ਖੁਲਰ ਨੇ ਦੱਸਿਆ ਕਿ ਕੱਲ 22 ਮਾਰਚ ਨੂੰ ਪਿੰਡ ਵੇਰਕਾ ਵਿਖੇ, 25 ਮਾਰਚ ਨੂੰ ਪਿੰਡ ਛਾਪਾਰਾਮ ਸਿੰਘ ਵਿਖੇ, ਅਤੇ 27 ਮਾਰਚ ਨੂੰ ਪਿੰਡ ਮੱਖਣਵਿੰਡੀ ਵਿਖੇ ਉਕਤ ਸਕੀਮ ਤਹਿਤ ਕੈਂਪ ਲਗਾ ਕੇ ਮਰੀਜਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਉਨਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ।

Check Also

ਖੇਡਾਂ ਵਤਨ ਪੰਜਾਬ ਦੀਆਂ-2026 ਸੀਜ਼ਨ-4 ਲਈ ਕਿਊ.ਆਰ ਕੋਡ ਰਾਹੀਂ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ

ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋਂ ਖੇਡਾਂ ਵਤਨ …

Leave a Reply