ਫਾਜ਼ਿਲਕਾ, 21 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਨਵਰਾਤਿਆਂ ਅਤੇ ਸ਼੍ਰੀ ਰਾਮ ਨਵਮੀ ਦੇ ਪਵਿੱਤਰ ਤਿਓਹਾਰ ਮੌਕੇ ਭਗਵਾਨ ਸ਼੍ਰੀ ਪਰਸ਼ੂਰਾਮ ਮੰਦਰ ਵਿਚ ਸ਼੍ਰੀ ਰਾਮ ਚਰਿਤਰ ਮਾਨਸ ਦੇ ਨਵ ਪਰਾਇਣ ਪਾਠ 28 ਮਾਰਚ ਨੂੰ ਸਵੇਰੇ 7.15 ਵਜੇ ਰੱਖੇ ਜਾਣਗੇ। ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਪ੍ਰਧਾਨ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਪਾਠਾਂ ਦਾ ਪੂਜਨ 7.15 ਵਜੇ ਅਤੇ ਨਵ ਪਰਾਇਣ ਪਾਠ 28 ਮਾਰਚ ਤੋਂ ਲੈਕੇ 3 ਅਪ੍ਰੈਲ ਸੋਮਵਾਰ ਤੱਕ ਚੱਲਣਗੇ। ਜਿਸ ਵਿਚ ਦੁਪਹਿਰ 3 ਤੋਂ ਲੈਕੇ 5 ਵਜੇ ਤੱਕ ਨਵ ਪਰਾਇਣ ਦੇ ਪਾਠ ਪੜੇ ਜਾਣਗੇ। ਉਨਾਂ ਦੱਸਿਆ ਕਿ ਰਾਮ ਨਵਦੀ ਦੇ ਮੌਕੇ ਤੇ ਕੀਰਤਨ 4 ਅਪ੍ਰੈਲ ਮੰਗਲਵਾਰ ਨੂੰ ਸਵੇਰੇ 10.15 ਵਜੇ, ਪਾਠ ਭੋਗ ਅਤੇ ਆਰਤੀ 11.15 ਵਜੇ, ਕੰਜਕ ਪੂਜਨ 11.25 ਵਜੇ ਅਤੇ ਪ੍ਰਸਾਦ 11.30 ਵਜੇ ਵੰਡਿਆ ਜਾਵੇਗਾ। ਮੰਦਰ ਵਿਚ ਪੁਜਾਰੀ ਸੀਤਾ ਰਾਮ ਸ਼ਰਮਾ ਨੇ ਦੱਸਿਆ ਕਿ ਪੂਜਨ ਕਰਵਾਉਣ ਲਈ ਸ਼ਰਧਾਲੂ ਆਪਣੇ ਘਰ ਤੋਂ 9 ਫੱਲ ਨਾਲ ਲੈ ਕੇ ਆਉਣ।
Check Also
ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media