Sunday, September 27, 2026

ਬੀ.ਐਸ.ਐਫ ਨੇ ਕੀਤਾ ਇੰਟਰਗ੍ਰਾਮੀਨ ਟੂਰਨਾਮੈਂਟ ਦਾ ਅਯੋਜਨ

PPN2103201720
ਫਾਜ਼ਿਲਕਾ, 21 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਬੀਐਸਐਫ ਦੀ 90ਵੀਂ ਬਟਾਲੀਅਨ ਦੇ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ ਦੀ ਯੋਗ ਅਗੁਵਾਹੀ ਹੇਠ ਬਾਰਡਰ ਦੀ ਸਿਵਾਨਾ ਚੌਕੀ ਤੇ ਸਰਹੱਦੀ ਪਿੰਡਾਂ ਦੇ ਲੋਕਾਂ ਲਈ ਇੰਟਰਗ੍ਰਾਮੀਨ ਵਾਲੀਵਾਲ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੈਕਿੰਡ ਕਮਾਨ ਅਧਿਕਾਰੀ ਆਰ.ਐਸ.ਬੋਹਰਾ, ਸਹਾਇਕ ਕਮਾਂਡੈਂਟ ਦੀਵੇਸ਼ ਕੁਮਾਰ, ਅਨਵਰ ਅਤੇ ਆਦਿਲ ਹਾਜ਼ਰ ਸਨ। ਜਾਣਕਾਰੀ ਦਿੰਦੇ ਹੋਏ ਮੁਰਾਰੀ ਪ੍ਰਸਾਦ ਸਿੰਘ ਨੇ ਦੱਸਿਆ ਕਿ ਵੱਖ ਵੱਖ ਪਿੰਡਾਂ ਦੀਆਂ 11 ਟੀਮਾਂ ਨੇ ਇਨਾਂ ਖੇਡਾਂ ਵਿਚ ਹਿੱਸਾ ਲਿਆ। ਜਿਸ ਵਿਚ ਪਿੰਡ ਬਾਰੇਕਾਂ ਦੀ ਟੀਮ ਪਹਿਲੇ ਅਤੇ ਖਾਨਪੁਰ ਦੀ ਟੀਮ ਦੂਜੇ ਸਥਾਨ ਤੇ ਰਹੀ। ਇਸ ਮੌਕੇ ਮਹਿਮਾਨਾਂ ਵੱਲੌਂ ਸਹਿਯੋਗ ਦੇਣ ਲਈ ਅਜੈ ਕੁਮਾਰ ਅਤੇ ਤੇਜਾ ਸਿੰਘ ਨੂੰ ਸਨਮਾਨਿਤ ਕੀਤਾ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply