Sunday, August 30, 2026

ਫਾਜ਼ਿਲਕਾ ਦੀ ਜਨਤਾ ਨਾਲ ਕੀਤਾ ਹਰੇਕ ਵਾਅਦਾ ਪੂਰਾ ਕਰਾਂਗਾ: ਦਵਿੰਦਰ ਘੁਬਾਇਆ

PPN2103201722

ਫਾਜ਼ਿਲਕਾ, 21 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਬਲਾਕ ਕਾਂਗਰਸ ਕਮੇਟੀ ਫਾਜ਼ਿਲਕਾ ਵੱਲੋਂ ਕਾਂਗਰਸ ਦਫ਼ਤਰ ਵਿਚ ਫਾਜ਼ਿਲਕਾ ਦੇ ਨਵੇਂ ਚੁਣੇ ਵਿਧਾਇਕ ਦਵਿੰਦਰ ਘੁਬਾਇਆ ਦਾ ਬਲਾਕ ਕਾਂਗਰਸ ਪ੍ਰਧਾਨ ਸੁਰਿੰਦਰ ਕਾਲੜਾ ਅਤੇ ਹੋਰ ਕਾਂਗਰਸੀ ਆਗੂਆਂ ਨੇ ਸਵਾਗਤ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿਚ ਸੁਰਿੰਦਰ ਕਾਲੜਾ ਨੇ ਕਿਹਾ ਕਿ ਫਾਜ਼ਿਲਕਾ ਵਿਚ ਕਾਂਗਰਸ ਦੀ ਜਿੱਤ ਵਿਚ ਸਾਰਿਆਂ ਵਰਕਰਾਂ ਅਤੇ ਆਗੂਆਂ ਨੇ ਸਹਿਯੋਗ ਦਿੱਤਾ ਜਿਸ ਦੇ ਕਾਰਨ 10 ਵਰਿਆਂ ਬਾਅਦ ਫਾਜ਼ਿਲਕਾ ਵਿਚ ਕਾਂਗਰਸ ਦੀ ਜਿੱਤ ਹੋਈ ਹੈ।ਵੱਖ ਵੱਖ ਕਾਂਗਰਸ ਅਹੁੱਦੇਦਾਰਾਂ ਦਵਿੰਦਰ ਸਚਦੇਵਾ, ਬਲਕਾਰ ਜੋਸਨ, ਜੰਗੀਰ ਸਿੰਘ, ਵਿਜੈ ਤੰਵਰ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਸਮਾਜ ਦੇ ਵੱਖ ਵੱਖ ਵਰਗਾਂ ਦੇ ਨਾਲ ਜੋ ਵਾਅਦੇ ਕੀਤੇ ਗਏ ਸਨ ਉਹ ਪੂਰੀ ਤਰਾਂ ਨਾਲ ਪੂਰੇ ਕੀਤੇ ਜਾਣਗੇ।ਉਨਾਂ ਕਿਹਾ ਕਿ ਪਾਰਦਰਸ਼ੀ ਢੰਗ ਨਾਲ ਸਰਕਾਰ ਚਲਾਉਣ ਲਈ ਕੰਮ ਸ਼ੁਰੂ ਕਰ ਦਿੱਤੇ ਗਏ ਹਨ।ਉਨਾਂ ਕਿਹਾ ਕਿ ਬਿਨਾ ਭੇਦਭਾਵ ਦੇ ਫਾਜ਼ਿਲਕਾ ਦਾ ਵਿਕਾਸ ਕਰਵਾਇਆ ਜਾਵੇਗਾ ਅਤੇ ਫਾਜ਼ਿਲਕਾ ਵਿਚ ਉੱਚ ਸਿੱਖਿਆ ਕੇਂਦਰ ਦੀ ਸਥਾਪਨਾ ਕੀਤੀ ਜਾਵੇਗੀ ਤਾਂਕਿ ਫਾਜ਼ਿਲਕਾ ਦੇ ਨੋਜਵਾਨਾਂ ਨੂੰ ਪੜਾਈ ਲਈ ਬਾਹਰ ਨਾ ਜਾਣਾ ਪਵੇ।ਦਵਿੰਦਰ ਘੁਬਾਇਆ ਨੇ ਕਿਹਾ ਕਿ ਫਾਜ਼ਿਲਕਾ ਦੇ ਸਾਰੇ ਲੋਕ ਉਨਾਂ ਨਾਲ ਆਪਣੀਆਂ ਸਮਸਿਆਵਾਂ ਅਤੇ ਹੋਰ ਕੰਮਾਂ ਲਈ ਸੰਪਰਕ ਕਰ ਸਕਦੇ ਹਨ।ਉਨਾਂ ਕਿਹਾ ਕਿ ਇਸ ਸਰਹੱਦੀ ਇਲਾਦੇ ਕੇ ਵਿਕਾਸ ਲਈ ਉਹ ਪੂਰੀਆਂ ਕੋਸ਼ਿਸ਼ਾਂ ਕਰਨਗੇ।
ਇਸ ਮੌਕੇ ਕਾਂਗਰਸ ਆਗੂ ਵਰਿੰਦਰ ਘੁਬਾਇਆ, ਸੁਭਾਸ਼ ਕਟਾਰੀਆ, ਅਸ਼ੋਕ ਸੋਨੀ, ਕੌਂਸਲਰ ਮਹਾਵੀਰ ਪ੍ਰਸਾਦ ਅਤੇ ਬਾਬੂ ਰਾਮ, ਹਰਨੇਕ ਸਿੰਘ, ਡਾ. ਕਿ੍ਰਸ਼ਨ ਠੱਕਰ, ਸੰਦੀਪ ਕਟਾਰੀਆ, ਰਾਜ ਕੁਮਾਰ ਪੰਚਾਂ ਸਾਬਕਾ ਕੌਂਸਲਰ, ਰਮੇਸ਼ ਗੋਕਲਾਨਂ, ਡਾ. ਕੇਕੇ ਸੇਠੀ, ਸਤਪਾਲ ਭੁਸਰੀ, ਐਡਵੋਕੇਟ ਸੁਖਜੀਤਪਾਲ ਸਿੰਘ ਰਾਏ, ਡਾਕਟਰ ਅਜੈ ਗਰੋਵਰ, ਪਰਮਜੀਤ ਸਿੰਘ ਪੰਮੀ, ਮਲਕੀਤ ਸਿੰਘ ਬੂਕ, ਡਾ. ਅਮਰ ਲਾਲ ਬਾਘਲਾ, ਬਿੱਟੂ ਦੁਰੇਜਾ, ਮੰਗਤ ਕਚੂਰਾ, ਮਨੀਸ਼ ਕਟਾਰੀਆ, ਪਵਨ ਦੁਰੇਜਾ, ਵਿਨੋਦ ਅਗਰਵਾਲ, ਅਸ਼ੋਕ ਸ਼ਰਮਾ, ਸੁਭਾਸ਼ ਮਦਾਨ, ਜਗਾ ਨਾਗਪਾਲ, ਸੰਚਿਤ ਗੋਕਲਾਨਂ, ਰਮੇਸ਼ ਨਿਖੰਜ, ਜਗਦੀਸ਼ ਕਾਲੜਾ, ਰੋਸਨ ਲਾਲ ਭੁਸਰੀ, ਕ੍ਰਿਸ਼ਨ ਲਾਲ ਸ਼ਰਮਾ, ਪੰਕਜ ਪੁਜਾਣੀ, ਕਾਲਾ ਚਾਵਲਾ, ਕਾਕਾ ਡੋਗਰਾ, ਅਸੀਮ ਕਾਲੜਾ, ਵਿਜੈ ਬਜਾਜ, ਦੇਸਾ ਸਿੰਘ ਸਰਪੰਚ, ਕਰਨੈਲ ਸਿੰਘ ਸੈਕਟਰੀ, ਜੋਗਿੰਦਰ ਘੁਬਾਟਿਆ ਅਤੇ ਹੋਰ ਵਰਕਰ ਹਾਜ਼ਰ ਸਨ। ਪ੍ਰੋਗਰਾਮ ਵਿਚ ਵਿਧਾਇਕ ਘੁਬਾਇਆ ਨੇ ਬਲਾਕ ਕਾਂਗਰਸ ਪ੍ਰਧਾਨ ਸੁਰਿੰਦਰ ਕਾਲੜਾ ਵੱਲੋਂ ਨਿਯੁਕਤ ਬੰਸੀ ਲਾਲ ਸਾਮਾ ਅਤੇ ਅਸ਼ੋਕ ਸ਼ਰਮਾ ਨੂੰ ਬਲਾਕ ਮੀਤ ਪ੍ਰਘਾਨ ਅਤੇ ਪੰਮੀ ਨਾਮਧਾਰੀ ਨੂੰ ਬਲਾਕ ਜਨਰਲ ਸਕੱਤਰ ਨੂੰ ਨਿਯੁਕਤੀ ਪੱਤਰ ਸੋਂਪੇ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply