Sunday, August 30, 2026

ਮਾਰੂਤੀ-ਸਜ਼ੂਕੀ ਵਰਕਰ ਯੂਨੀਅਨ ਦੇ ਆਗੂਆਂ ਨੂੰ ਉਮਰ ਕੈਦ ਦੀ ਸਣਾਈ ਸਜ਼ਾ ਰੱਦ ਕਰਨ ਦੀ ਅਪੀਲ

ਸਮਰਾਲਾ, 21 ਮਾਰਚ (ਪੰਜਾਬ ਪੋਸਟ- ਕੰਗ) – ਲੋਕ ਮੋਰਚਾ ਪੰਜਾਬ ਇਕਾਈ ਸਮਰਾਲਾ ਦੇ ਕਨਵੀਨਰ ਕੁਲਵੰਤ ਸਿੰਘ ਤਰਕ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਤੇਰਾਂ ਸਾਬਕਾ ਮੁਲਾਜ਼ਾਮਾਂ ਨੂੰ ਉਮਰ ਕੈਦ, 18 ਹੋਰ ਮੁਲਾਜ਼ਮਾਂ ’ਚੋਂ ਚਾਰ ਨੂੰ ਪੰਜ-ਪੰਜ ਸਾਲ ਕੈਦ, 14 ਮੁਲਾਜ਼ਮਾਂ ਨੂੰ ਪੱਚੀ ਪੱਚੀ ਸੌਂ ਰੁਪੈ ਜੁਰਮਾਨਾ ਭਰਨਾ ਤੇ ਜੇਲ ’ਚ ਕੱਟੀ ਸਜਾ ਸੁਣਾਈ, ਸਜਾ ਨੂੰ ਰੱਦ ਕਰਨ ਦੀ ਮੌਜੂਦਾਂ ਹਾਕਮਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ। ਆਗੂ ਨੇ ਕਥਿਤ ਤੌਰ ਤੇ ਮਜਦੂਰ ਆਗੂਆਂ ਤੇ ਕਾਮਿਆਂ ਖਿਲਾਫ ਝੂਠੇ ਕੇਸ ਦਰਜ ਕਰਨ ਦੇ ਅਧਾਰ ਤੇ ਅਦਾਲਤ ਵੱਲੋਂ ਸੁਣਾਈ ਸਜਾ ਹੱਕ ਮੰਗ ਦੇ ਲੋਕਾਂ ਦੇ ਜਮਹੂਰੀ ਹੱਕਾਂ ’ਤੇ ਛਾਪਾ ਹੈ। ਜੁਲਾਈ 2012 ਵਿਚ ਮਾਨੇਸਰ ਦੇ ਮਰੂਤੀ-ਸਜ਼ੂਕੀ ਪਲਾਂਟ ਵਿਚ ਕੰਪਨੀ ਮਾਲਕਾਂ ਦੇ ਭਾੜੇ ਦੇ ਗੁੰਡਿਆਂ ਵੱਲੋਂ ਹੱਕਾਂ ਲਈ ਸੰਘਰਸ਼ ਕਰ ਰਹੇ ਮਜ਼ਦੂਰਾਂ ਤੇ ਸਾਜਸ਼ੀ ਢੰਗ ਨਾਲ ਹਮਲਾ ਕਰਵਾਇਆ ਗਿਆ ਤੇ ਹਿੰਸਾ ਭੜਕਾਈ ਗਈ, ਇਸ ਹਿੰਸਾ ’ਚ ਵੱਡੇ ਪੱਧਰ ਤੇ ਮਜ਼ਦੂਰ ਕਾਮੇ ਫਟੜ ਹੋਏ ਤੇ ਇਕ ਕੰਪਨੀ ਦੇ ਜਨਰਲ ਮੈਨੇਜਰ ਦੀ ਵੀ ਮੌਤ ਹੋ ਗਈ। ਆਗੂ ਨੇ ਕਿਹਾ ਕਿ ਕੰਪਨੀ ਮਾਲਕ ਦੀ ਧੱਕੇ ਸ਼ਾਹੀ ਤੇ ਲੁਟ ਖਿਲਾਫ ਕਾਮਿਆਂ ਦੇ ਹੱਕੀ ਸੰਘਰਸ਼ ਨੂੰ ਕੁਚਲਣ ਲਈ ਉਸ ਸਮੇਂ ਦੀ ਹਰਿਆਣਾ ਸਰਕਾਰ ਵੱਲੋਂ ਕੰਪਨੀ ਮਾਲਕਾਂ ਦੀ ਪਿੱਠ ਪੁਰੀ ਗਈ ਤੇ ਸੈਂਕੜੇ ਮਜ਼ਦੂਰ ਆਗੂਆਂ ਤੇ ਵਰਕਰਾਂ ’ਤੇ ਕਥਿਤ ਤੌਰ ਤੇ ਝੂਠੇ ਪਰਚੇ ਦਰਜ ਕਰਾਕੇ ਜੇਲਾਂ ’ਚ ਡੱਕਿਆ ਗਿਆ। ਆਗੂ ਨੇ ਮੌਜੂਦਾ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਇਸ ਤਰਾਂ ਮਜ਼ਦੂਰ ਆਗੂਆਂ ਤੇ ਵਰਕਰਾਂ ਨੂੰ ਸੁਣਾਈ ਸਜਾ ਰੱਦ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਸਮੁੱਚੇ ਮਿਹਨਤਕਸ਼ ਲੋਕਾਂ ਨੂੰ ਹੱਕ ਮੰਗਦੇ ਕਾਮਿਆਂ ਦੇ ਹੱਕੀ ਘੋਲਾਂ ਨੂੰ ਕੁਚਲਣ ਵਾਲੇ ਲੁਟੇਰੇ ਹਾਕਮਾਂ ਤੇ ਲੋਕ ਵਿਰੋਧੀ ਤਾਕਤਾਂ ਖਿਲਾਫ ਇਕ ਜੁੱਟ ਹੋਕੇ ਹੱਕੀ ਤੇ ਜਮਹੂਰੀ ਆਵਾਜ਼ ਬੁਲੰਦ ਕਰਨ ਦੀ ਲੋੜ ਹੈ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply