Thursday, March 19, 2026

ਮਜੀਠੀਆ ਨੇ ਪੈਦਲ ਰੋਡ ਸ਼ੋਅ ਰਾਹੀਂ ਮਜੀਠਾ ਦੇ ਲੋਕਾਂ ਦਾ ਕੀਤਾ ਧੰਨਵਾਦ

ਦਲਿਤ ਵਰਗ ਨਾਲ ਕਿਸੇ ਤਰਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ- ਮਜੀਠੀਆ

PPN2103201723

ਮਜੀਠਾ, 21 ਮਾਰਚ (ਪੰਜਾਬ ਪੋਸਟ ਬਿਊਰੋ) – ਹਲਕਾ ਮਜੀਠਾ ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ  ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਸ਼ਹਿਰ ਵਿੱਚ ਇੱਕ ਜ਼ਬਰਦਸਤ ਪੈਦਲ ਰੋਡ ਸ਼ੋਅ ਕਰਦਿਆਂ ਉਹਨਾਂ ਨੂੰ ਲਗਾਤਾਰ ਤੀਜੀ ਵਾਰ ਵੱਡੀ ਜਿੱਤ ਦਿਵਾਉਣ ਲਈ ਲੋਕਾਂ ਦਾ ਧੰਨਵਾਦ ਕੀਤਾ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ  ਮਜੀਠੀਆ ਨੇ ਕਿਹਾ ਕਿ ਮਜੀਠਾ ਵਾਸੀਆਂ ਨੇ ਕਾਂਗਰਸ ਦੇ ਉਮੀਦਵਾਰ ਨੂੰ ਨਹੀਂ ਸਗੋਂ ਮਾਝੇ ਦੇ 25 ਹਲਕਿਆਂ ਵਿੱਚੋਂ ਸਿਰਫ਼ ਤੇ ਸਿਰਫ਼ ਮਜੀਠੇ ’ਚ ਚੋਣ ਪ੍ਰਚਾਰ ਦੌਰਾਨ ਝੂਠ ਫੈਲਾਉਣ ਆਏ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ 23 ਹਜ਼ਾਰ ਤੋਂ ਵਧ ਵੋਟਾਂ ਨਾਲ ਹਰਾ ਕੇ ਨਮੋਸ਼ੀਜਨਕ ਕਰਾਰਾ ਜਵਾਬ ਦਿੱਤਾ ਹੈ ਉਹਨਾਂ ਕਿਹਾ ਕਿ ਇਹ ਮਜੀਠਾ ਵਾਸੀ ਦੀ ਦਲੇਰੀ ਹੀ ਹੈ ਕਿ ਪੰਜਾਬ ਵਿੱਚ ਝੂਠ ਦੀ ਦੁਕਾਨ ਚਲਾਉਣ ਆਏ ਕੇਜਰੀਵਾਲ ਦੇ ਸਭ ਭੁਲੇਖੇ ਕੱਢਦਿਆਂ ਉਸ ਦੇ ਮੁੱਖ ਮੰਤਰੀ ਲਈ ਉਮੀਦਵਾਰ ਦੀ ਜ਼ਮਾਨਤ ਜ਼ਬਤ ਕਰਾ ਕੇ ਇੱਥੋਂ ਪੁੱਠੇ ਪੈਰੀਂ ਮੁੜ ਜਾਣ ਲਈ ਮਜਬੂਰ ਕੀਤਾ। ਉਹਨਾਂ ਕਿਹਾ ਕਿ ਉਹ ਹੁਣ ਇੱਕ ਵਿਰੋਧੀ ਮੈਂਬਰ ਦੇ ਰੂਪ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਮਜੀਠਾ ਅਤੇ ਪੰਜਾਬ ਦੇ ਹੱਕਾਂ ਹਿਤਾਂ ਦੀ ਚੌਕੀਦਾਰੀ ਕਰੇਗਾ।
ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਮਜੀਠਾ ਸਮੇਤ ਰਾਜ ਦੇ ਕਿਸੇ ਵੀ ਹਿੱਸੇ ’ਚ ਅਕਾਲੀ ਵਰਕਰਾਂ ਅਤੇ ਗਰੀਬ ਵਰਗ ਨਾਲ ਕਿਸੇ ਤਰਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਹਨਾਂ ਮਜੀਠਾ ’ਚ ਦਹਿਸ਼ਤ ਫੈਲਾ ਰਹੇ ਕਾਂਗਰਸੀਆਂ ਨੂੰ ਲੋਕਤੰਤਰ ਦੇ ਅਧਿਕਾਰ ਰਾਹੀਂ ਫੈਸਲਾ ਦੇਣ ਵਾਲੇ ਦਲਿਤ ਤੇ ਗਰੀਬ ਵਰਗ ਉੱਤੇ ਬੌਖਲਾਹਟ ’ਚ ਆ ਕੇ ਅੱਤਿਆਚਾਰ ਜਾਂ ਤੰਗ ਪ੍ਰੇਸ਼ਾਨ ਕਰਨ ਪ੍ਰਤੀ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਕਿਸੇ ਨੂੰ ਕੋਈ ਗਿਲਾ ਸ਼ਿਕਵਾ ਹੈ ਤਾਂ ਉਹ ਉਹਨਾਂ ਨਾਲ ਸਿੱਧੀ ਗਲ ਕਰ ਲੈਣ। ਉਹਨਾਂ ਕਿਹਾ ਕਿ ਲੋਕਾਂ ’ਤੇ ਕੀਤੇ ਜਾ ਰਹੇ ਕਿਸੇ ਵੀ ਜ਼ੁਲਮ ਨੂੰ ਉਹ ਚੁੱਪ ਕਰ ਕੇ ਸਹਿਣ ਨਹੀਂ ਕਰਨਗੇ। ਇਸ ਰੋਡ ਸ਼ੋਅ ਮੌਕੇ ਵਰਕਰਾਂ ਵਿੱਚ ਭਰਵਾਂ ਜੋਸ਼ ਦੇਖਿਆ ਗਿਆ ਅਤੇ ਲੋਕਾਂ ਨੇ ਘਰਾਂ ਅਤੇ ਦੁਕਾਨਾਂ ਤੋਂ ਬਾਹਰ ਨਿਕਲ ਕੇ ਆਪਣੇ ਮਹਿਬੂਬ ਨੇਤਾ ਦਾ ਸਿਹਰਿਆਂ ਅਤੇ ਫੋਲਾਂ ਦੀ ਵਰਖਾ ਨਾਲ ਸਵਾਗਤ ਕਰਦਿਆਂ ਅਕਾਲੀ ਦਲ ਦੇ ਹੱਕ ’ਚ ਜ਼ਬਰਦਸਤ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਪ੍ਰਧਾਨ ਤਰਨ ਅਬਰੋਲ, ਸਲਵੰਤ ਸੇਠ, ਜੋਧ ਸਿੰਘ ਸਮਰਾ, ਸੰਤੋਖ ਸਿੰਘ ਸਮਰਾ, ਬਾਬਾ ਰਘਬੀਰ ਭੰਗਵਾਂ, ਬੱਬੀ ਭੰਗਵਾਂ, ਹਰਵਿੰਦਰ ਸਿੰਘ ਭੁੱਲਰ, ਦੇਸ ਰਾਜ, ਮਹਿੰਦਰ ਸਿੰਘ, ਸੁਰਿੰਦਰ ਗੋਕਲ, ਬਿੱਲੇ ਸ਼ਾਹ ਅਜੈ ਚੋਪੜਾ, ਸਵਿੰਦਰ ਗੋਲਡੀ ਚੌਹਾਨ, ਪ੍ਰਿੰਸ ਨਈਅਰ, ਮੁਖਤਾਰ ਸਿੰਘ, ਨਾਨਕ ਸਿੰਘ, ਸੋਨੂੰ , ਦੁਰਗਾ ਦਾਸ ( ਸਾਰੇ ਕੌਂਸਲਰ), ਅਨੂਪ ਸੰਧੂ, ਸੰਤ ਪ੍ਰਕਾਸ਼,ਧੀਰ ਸਿੰਘ ਦਾਦੂ ਪੁਰ, ਲਖਵੰਤ ਸਿੰਘ ਵਰਪਾਲ, ਕੰਵਲਜੀਤ ਲਾਲੀ ਮੌਜੂਦ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply