Thursday, March 19, 2026

ਗੈਰ ਜਮਹੂਰੀ ਤੇ ਫਿਰਕੂ ਤਾਕਤਾਂ ਦਾ ਲੋਕ ਪੱਖੀ ਅਗਾਂਹਵਧੂ ਸੰਘਰਸ਼ੀਲ ਤਾਕਤਾਂ ਇਕਜੁੱਟ ਹੋ ਕੇ ਵਿਰੋਧ ਕਰਨ -‘ਤਰਕ’

ਸਮਰਾਲਾ, 21 ਮਾਰਚ (ਪੰਜਾਬ ਪੋਸਟ- ਕੰਗ) – ਲੋਕ ਸੰਘਰਸ਼ ਕਮੇਟੀ ਸਮਰਾਲਾ ਦੇ ਕਨਵੀਨਰ ਸਿਕੰਦਰ ਸਿੰਘ ਤੇ ਕੋ ਕਨਵੀਨਰ ਕੁਲਵੰਤ ਸਿੰਘ ਤਰਕ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਦਿੱਲੀ ਯੂਨੀਵਰਸਿਟੀ ’ਚ ਰਾਮਜਸ ਕਾਲਜ ’ਚ ਹੋਏ ਵਿਵਾਦ ਤੋਂ ਬਾਅਦ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵੱਲੋਂ ਗੁਰਮੇਹਰ ਕੌਰ ਰਾਮ ਜਸ ਕਾਲਜ ਦੀ ਵਿਦਿਆਰਥਣ ਨੂੰ ਏਸ ਕਰਕੇ ਜਵਰ ਜਨਾਹ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਕਿਉਂਕਿ ਉਸ ਨੇ ਟੀਵਟਰ ’ਤੇ ਵੀ.ਡੀ.ਓ. ਪੋਸਟ ਕੀਤੀ ਹੈ।ਜਿਸ ਵਿਚ ਏ.ਬੀ.ਵੀ.ਪੀ ਦੁਆਰਾ ਕੀਤੀ ਗਈ ਹਿੰਸਾ ਦੇ ਵਿਰੋਧ ’ਚ ਲਿਖਿਆ ਹੈ।ਗੁਰਮੇਹਰ ਕੌਰ ਇਕ ਕਾਰਗਿਲ ਦੀ ਜੰਗ ’ਚ ਮਾਰੇ ਗਏ ਸੈਨਿਕ ਦੀ ਲੜਕੀ ਹੈ ਪਰ ਗੈਰ ਜਮਹੂਰੀ ਤੇ ਫਿਰਕੂ ਤਾਕਤਾਂ ਵੱਲੋਂ ਗੁਰਮੇਹਰ ਕੌਰ ਨੂੰ ਜਵਰ ਜਨਾਹ ਅਤੇ ਜਾਨੋਂ ਮਾਰਨ ਸਬੰਧੀ ਧਮਕੀ ਪੱਤਰ ਭੇਜਕੇ ਉਹਨਾਂ ਦੀ ਹੱਕੀ ਆਵਾਜ਼ ਨੂੰ ਬੰਦ ਕਰਨ ਦੀਆਂ ਘਟੀਆਂ, ਕਮੀਣੀਆਂ ਤੇ ਫਾਸੀ ਚਾਲਾਂ ਚਲੀਆਂ ਜਾਂ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਮੌਜੂਦਾ ਕੇਂਦਰ ਦੀ ਬੀ.ਜੇ.ਪੀ. ਸਰਕਾਰ ਦੇਸ਼ ’ਚ ਫਿਰਕੂ ਫਾਸੀਵਾਦ ਤਾਕਤਾਂ ਨੂੰ ਸਹਿ ਦੇ ਕੇ ਦੇਸ਼ ਦੇ ਲੋਕਾਂ ’ਚ ਫਿਰਕੂ ਪਾੜਾ ਆਪਣੇ ਸਿਆਸੀ ਸੁਆਰਥੀ ਹਿੱਤਾਂ ਲਈ ਵਧਾ ਰਹੀ ਹੈ।ਲੋਕ ਵਿਰੋਧੀ ਹਾਕਮਾਂ ਵੱਲੋਂ ਹੱਕ ਮੰਗਦੇ ਲੋਕਾਂ ਦੀ ਹੱਕੀ ਲੜਾਈ ਨੂੰ ਕੁਰਾਹੇ ਪਾਉਣ ਲਈ ਇਹੋ ਜਿਹੀਆਂ ਗੈਰ-ਜਮਹੂਰੀ ਚਾਲਾਂ ਚਲੀਆਂ ਜਾ ਰਹੀਆਂ ਹਨ। ਆਗੂਆਂ ਵੱਲੋਂ ਇਹਨਾਂ ਲੋਕ ਦੁਸ਼ਮਣਾਂ, ਗੈਰ ਜਮਹੂਰੀ ਤਾਕਤਾਂ ਦੀ ਪੁਰਜੋਰ ਨਿੰਦਾ ਕੀਤੀ ਗਈ ਹੈ। ਆਗੂਆਂ ਨੇ ਗੁਰਮੇਹਰ ਕੌਰ ਨੂੰ ਜਵਰ ਜਨਾਹ ਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਵਾਲਿਆਂ ਖਿਲਾਫ ਕੇਸ ਦਰਜ ਕਰਕੇ ਤੇ ਉਹਨਾਂ ਨੂੰ ਗਿ੍ਰਫਤਾਰ ਕਰਕੇ ਜੇਲ ’ਚ ਡੱਕਣ ਦੀ ਸਬੰਧਿਤ ਸਰਕਾਰ ਤੋਂ ਮੰਗ ਕੀਤੀ ਹੈ। ਆਗੂਆਂ ਨੇ ਇਹ ਵੀ ਕਿਹਾ ਕਿ ਜੇਕਰ ਇਹੋ ਜਿਹੀ ਗੰੁਡਾਗਦੀ ਤੇ ਧੱਕਾਸ਼ਾਹੀ ਨੂੰ ਹਾਕਮਾਂ ਨੇ ਨੱਥ ਨਾ ਪਾਈ ਤਾਂ ਸਮੁੱਚੇ ਜਮਹੂਰੀ ਇਨਸਾਫ ਪਸੰਦ ਤੇ ਇਨਕਲਾਬੀ ਲੋਕ ਇਕਜੁੱਟ ਹੋ ਕੇ ਇਹੋ ਜਿਹੇ ਲੋਕ ਵਿਰੋਧੀ ਅਨਸਰਾਂ ਖਿਲਾਫ ਸੰਘਰਸ਼ ਦੇ ਮੈਦਾਨ ’ਚ ਡਟਣ ਤੋਂ ਪਿਛੇ ਨਹੀਂ ਹੱਟਣਗੇ। ਆਗੂਆਂ ਨੇ ਸਮੁੱਚੇ ਲੋਕਾਂ ਨੂੰ ਗੈਰ ਜਮਹੂਰੀ ਤੇ ਲੋਕ ਵਿਰੋਧੀ ਤਾਕਤਾਂ ਦਾ ਡੱਟਕੇ ਵਿਰੋਧ ਕਰਨ ਦਾ ਸੱਦਾ ਦਿੱਤਾ ਹੈ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply