ਅੰਮ੍ਰਿਤਸਰ, 21 ਮਾਰਚ (ਸੁਖਬੀਰ ਸਿੰਘ) ਦੇਸ਼ ਦੀ ਨਾਮਵਰ ਹਰਬਲ ਕੰਪਨੀ ਯੂ.ਐਮ.ਪੀ.ਐਲ ਨੇ ਇਕ ਅਜਿਹਾ ਕੂਕਿੰਗ ਆਇਲ ਤਿਆਰ ਕੀਤਾ ਹੈ, ਜੋ ਵੱਖ ਵੱਖ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਤਾਂ ਬਚਾਵੇਗਾ ਹੀ ਬਲਕਿ ਨਾਲ ਹੀ ਖਾਣੇ ਦਾ ਸੁਆਦ ਵੀ ਦੁੱਗਣਾ ਕਰੇਗਾ। ਇਸ ਕੂਕਿੰਗ ਆਇਲ ‘ਆਓਲੀਵਿਰਸ ਆਇਲ’ ਨੂੰ ਅੱਜ ਇਥੇ ਪਰਮ ਹੰਸ ਸੰਤ ਮਿਲਖਾ ਸਿੰਘ ਰਿਆੜ ਵੱਲੋਂ ਮਾਰਕਿਟ ’ਚ ਉਤਾਰਿਆ ਗਿਆ।
ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਤਾਰਾ ਸਿੰਘ ਉਪਲ, ਡਾਇਰੈਕਟਰ ਸ਼੍ਰੀਮਤੀ ਦਲਜੀਤ ਕੌਰ ਉਪਲ, ਕੰਪਨੀ ਦੇ ਸੀਈਓ ਬਲਜੀਤ ਸਿੰਘ ਨੇ ਸਾਂਝੇ ਤੌਰ ’ਤੇ ਜਾਣਕਾਰੀ ਦਿੱਤੀ ਕਿ ਉਹਨਾਂ ਦੀ ਕੰਪਨੀ ਹਰਬਲ ਦੇ ਖ਼ੇਤਰ ’ਚ ਇਸ ਵੇਲੇ ਬਿਊਟੀ ਕੇਅਰ, ਸਕਿਨ ਕੇਅਰ ਅਤੇ ਹੈਲਥ ਕੇਅਰ ਨਾਲ ਸਬੰਧਿਤ ਵੱਖ ਵੱਖ ਉਤਪਾਦ ਤਿਆਰ ਕਰ ਰਹੀ ਹੈ। ਉਹਨਾਂ ਦੇ ਉਪਤਾਦਾਂ ਨੂੰ ਦੇਸ਼ ਭਰ ’ਚ ਮਿਲ ਰਹੇ ਹੁੰਗਾਰੇ ਤੋਂ ਬਾਅਦ ਹੁਣ ਉਹਨਾਂ ਇਹ ਕੂਕਿੰਗ ਆਇਲ ਮਾਰਕੀਟ ’ਚ ਉਤਾਰਿਆ ਹੈ।ਉਹਨਾਂ ਦੱਸਿਆ ਕਿ ਇਸ ਕੂਕਿੰਗ ਆਇਲ ’ਚ 70 ਫ਼ੀਸਦੀ ਰਾਇਸ ਆਇਲ ਅਤੇ 30 ਫ਼ੀਸਦੀ ਜੇਤਨੂ ਤੇਲ ਪਾਇਆ ਗਿਆ ਹੈ।ਜੇਤੂਨ ਤੇਲ ਸਦੀਆਂ ਤੋਂ ਇਕ ਦਵਾਈ ਦੀ ਤਰ੍ਹਾਂ ਵਰਤਿਆ ਜਾ ਰਿਹਾ ਹੈ।ਇਸੇ ਤਰ੍ਹਾਂ ਰਾਇਸ ਆਇਲ ਵੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਰੱਖਦਾ ਹੈ।ਉਹਨਾਂ ਦੱਸਿਆ ਕਿ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਇਹ ਕੁਕਿੰਗ ਆਇਲ ਸ਼ੂਗਰ ਦੀ ਬੀਮਾਰੀ, ਕੈਂਸਰ ਸਮੇਤ ਦਿਲ ਦੇ ਮਰੀਜ਼ਾਂ ਤੇ ਚਮੜੀ ਦੀਆਂ ਬੀਮਾਰੀਆਂ ਤੋਂ ਪੀੜ੍ਹਤ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ।ਇਸ ਤੇਲ ਦੀ ਖਾਸੀਅਤ ਇਹ ਵੀ ਹੈ ਕਿ ਇਸ ਤੇਲ ਨਾਲ ਬਣਨ ਵਾਲੇ ਖਾਣੇ ਨੁੰ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਵੀ ਖਾ ਸਕਦੇ ਹਨ। ਕਿਉਂਕਿ ਇਹ ਤੇਲ ਸਰੀਰ ਲਈ ਹਾਨੀਕਾਰਕ ਕੈਸਟਰੋਲ ਨੂੰ ਘਟਾਉਂਦਾ ਹੈ।ਕੰਪਨੀ ਵੱਲੋਂ ਫ਼ਿਲਹਾਲ ਇਕ ਲੀਟਰ ਦੀ ਪੈਕਿੰਗ ’ਚ ਇਸ ਤੇਲ ਨੂੰ ਮਾਰਕੀਟ ‘ਚ ਵਾਜਬ ਰੇਟ ’ਤੇ ਉਤਾਰਿਆ ਗਿਆ।
ਇਸ ਮੌਕੇ ਰਾਜਵਿੰਦਰ ਕੌਰ, ਗੁਰਵਿੰਦਰ ਸਿੰਘ, ਸੁਖਜੀਤ ਸਿੰਘ, ਜਗਸੀਰ ਸਿੰਘ, ਸੁਖਦੀਪ ਸਿੰਘ, ਆਦਿਤਿਆ ਪ੍ਰਤਾਪ ਸਿੰਘ, ਰੁਪਿੰਦਰਜੀਤ ਸਿੰਘ, ਨਰਿੰਦਰ ਕੌਰ, ਨਵਜੋਤ ਕੌਰ, ਜਗਜੀਤ ਸਿੰਘ, ਪੰਕਜ ਤੱਖੜ, ਕਿਰਨ ਵਰਮਾ, ਮਿਸ ਸੁਮਨ ਪਾਠਕ, ਮਨਪ੍ਰੀਤ ਕੌਰ, ਮਨਜੀਤ ਕੌਰ ਅਤੇ ਪ੍ਰੀਤੀ ਭੱਲਾ ਵੀ ਹਾਜ਼ਰ ਸੀ।
Check Also
ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ
‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …
Punjab Post Daily Online Newspaper & Print Media