ਅੰਮ੍ਰਿਤਸਰ, 21 ਮਾਰਚ (ਪੰਜਾਬ ਪੋਸਟ- ਸੰਧੂ) – ਭਰੂਣ ਹੱਤਿਆ ਵਰਗੀ ਸਮਾਜਿਕ ਅਲਾਮਤ ਦਾ ਸਾਹਮਣਾ ਕਰ ਰਹੇ ਪੰਜਾਬ ਨੇ ਧੀਆਂ ਨੂੰ ਪੜ੍ਹਾਉਣ ਲਿਖਾਉਣ ਦੇ ਮਾਮਲੇ ਵਿੱਚ ਆਪਣੇ ਗਵਾਂਢੀ ਸੂਬੇ ਨੂੰ ਪਛਾੜ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੀ ਨਾਮਵਰ ਸਮਾਜ ਭਲਾਈ ਸੰਸਥਾ ‘ਮਾਣ ਧੀਆਂ ਤੇ’ ਦੇ ਮੁੱਖ ਸੇਵਾਦਾਰ ਲਿਮਕਾ ਬੁੱਕ ਆਫ ਰਿਕਾਰਡਜ਼ ਹੋਲਡਰ ਗੁਰਿੰਦਰ ਸਿੰਘ ਮੱਟੂ ਨੇ ਦੱਸਿਆ ਕਿ ਨੈਸ਼ਨਲ ਫੈਮਲੀ ਹੈਲਥ ਸਰਵੇਅ 2015-16 ਦੀ ਰਿਪੋਰਟ ਵਿੱਚ 1000 ਲੜਕਿਆਂ ਦੇ ਮੁਕਾਬਲੇ 860 ਲੜਕੀਆਂ ਦੀ ਜਨਮ ਦਰ ਨੇ ਸਥਿਤੀ ਬੜੀ ਸਪੱਸ਼ਟ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਗਵਾਂਢੀ ਰਾਜ ਹਰਿਆਣਾ ਮਹਿਲਾਵਾਂ ਦੇ ਹੱਕਾਂ ਤੇ ਅਧਿਕਾਰਾਂ ਦੀ ਗੱਲ ਕਰਨ ਤੇ ਟਾਹਰਾਂ ਮਾਰਨ ਵਿੱਚ ਪੰਜਾਬ ਨੂੰ ਪਛਾੜਦਾ ਹੈ, ਪਰ ਜੇ ਅਸਲੀਅਤ ਤੇ ਨਜ਼ਰ ਦੌੜਾਈ ਜਾਵੇ ਤਾਂ ਸੱਚਾਈ ਕੋਹਾਂ ਦੂਰ ਹੈ ਤੇ ਧੀਆਂ ਨੂੰ ਵਿੱਦਿਆ ਦਾ ਦਾਨ ਦੇਣ ਦੇ ਮਾਮਲੇ ਵਿੱਚ ਪੰਜਾਬ ਹਰਿਆਣਾ ਨਾਲੋਂ ਮੋਹਰੀ ਹੈ।
ਉਨ੍ਹਾਂ ਦੱਸਿਆ ਕਿ ਸੰਨ 2005 ਵਿੱਚ ਇਹ ਦਰ 734 ਹੀ ਸੀ। ਵਧੀ ਦਰ ਨਾਲੇ ਪੰਜਾਬ ਬਹੁਤ ਸਾਰੇ ਸੂਬੇ ਨਾਲੋਂ ਅੱਗੇ ਨਿਕਲ ਗਿਆ ਹੈ।ਪਿੱਛਲੇ 10 ਸਾਲਾਂ ਦੀ ਤੁਲਨਾ ਵਿੱਚ ਲੜਕੇ ਲੜਕਿਆਂ ਦੇ ਲਿੰਗ ਅਨੁਪਾਤ ਵਿੱਚ 126 ਪੁਆਇੰਟ ਦਾ ਵਾਧਾ ਹੋਇਆ ਹੈ ਅਜਿਹੇ ਵਿੱਚ ਕਰੀਬ ਇੱਕ ਦਹਾਕਾ ਪਹਿਲਾਂ ਨਵਾਂ ਸ਼ਹਿਰ ਵਿੱਚ ਗੰਭੀਰਤਾ ਨਾਲ ਚਲਾਏ ਗਏ ਜਾਗਰੁਕਤਾ ਅਭਿਆਨ ਨੇ ਉਸ ਸਮੇਂ ਨੂੰ ਪੂਰੇ ਪੰਜਾਬ ਨੂੰ ਸਿੱਖਿਆ ਦਿੱਤੀ ਕਿ ਜੇਕਰ ਤਾਕਤ ਤੇ ਲਿਆਕਤ ਦੇ ਕੋਸ਼ਿਸ਼ਾਂ ਕੀਤੀਆਂ ਜਾਣ ਤਾਂ ਸਿੱਟੇ ਬੇਹਤਰ ਨਿਕਲ ਸਕਦੇ ਹਨ।ਮੱਟੂ ਨੇ ਦੱਸਿਆ ਕਿ ਉਨ੍ਹਾ ਦੀ ਸੰਸਥਾ ‘ਮਾਣ ਧੀਆਂ ਤੇ’ ਨੇ ਆਪਣੇ 9 ਪੜਾਵਾਂ ਦੇ ਦੌਰਾਨ 66000 ਧੀਆਂ ਦੇ ਕੋਲੋਂ ਹਸਤਾਖਰ ਕਰਵਾ ਕੇ ਇਸ ਅਭਿਆਨ ਨੂੰ ਹੋਰ ਵੀ ਹੁਲਾਰਾਂ ਦਿੱਤਾ। ਜਦੋਂ ਕਿ ਉਸ ਸਮੇਂ ਦੇ ਆਈ.ਏ.ਐਸ ਅਧਿਕਾਰੀ ਕ੍ਰਿਸ਼ਨ ਕੁਮਾਰ ਤੇ ਪੀ.ਸੀ.ਐਸ ਅਧਿਕਾਰੀ ਰਾਜੇਸ਼ ਸ਼ਰਮਾ ਤੇ ਪੀ.ਸੀ.ਐਸ ਅਧਿਕਾਰੀ ਐਸ.ਪੀ ਆਂਗਰਾ ਨੇ ਵੀ ਅਹਿਮ ਭੂਮਿਕਾ ਅਦਾ ਕੀਤੀ। ਮੱਟੂ ਨੇ ਅੱਗੇ ਦੱਸਿਆ ਕਿ ਪੰਜਾਬ ਦੇ ਹੈਲਥ ਵਿਭਾਗ ਦੇ ਵੱਲੋਂ 2016 ਦਾ ਆਂਕੜਾ ਅੱਜ ਤੱਕ ਤਿਆਰ ਨਹੀਂ ਕੀਤਾ। ਅਪ੍ਰੈਲ ਤੱਕ ਪੰਜਾਬ ਵਿੱਚ ਪੈਦਾ ਹੋਣ ਵਾਲੇੇ ਲੜਕੇ-ਲੜਕਿਆਂ ਤੇ ਅਧਾਰਿਤ ਪਿਛਲੇ ਸਾਲ ਦਾ ਅੰਕੜਾ ਤਿਆਰ ਹੋਵੇਗਾ। ਵਿਭਾਗ ਦੇ ਮੁਤਾਬਿਕ 2015 ਵਿੱਚ ਪੰਜਾਬ ਵਿੱਚ 230629 ਲੜਕੇ ਅਤੇ 205541 ਲੜਕੀਆਂ, 2014 ਵਿੱਚ 246605 ਲੜਕੇ ਅਤੇ 217084 ਲੜਕੀਆਂ ਅਤੇ 2013 ਵਿੱਚ 239064 ਲੜਕੇ ਅਤੇ 209345 ਲੜਕੀਆਂ ਪੈਦਾ ਹੋਈਆਂ 2013 ਵਿੱਚ ਲਿੰਗ ਅਨੁਪਾਤ 876 ਤੋਂ 2014 ਵਿੱਚ 880 ਤੇ 2015 ਵਿੱਚ 891 ਹੋ ਗਿਆ। ਉਨਾਂ ਦੱਸਿਆ ਕਿ 2005-06 ਤੋਂ ਲੈ ਕੇ 2015-16 ਤੱਕ ਵੱਖ-ਵੱਖ ਰਾਜਾਂ ਦੇ ਲਿੰਗ ਅਨੁਪਾਤ ਗ੍ਰਾਫ ਤੇ ਨਜ਼ਰ ਦੌੜਾਈ ਜਾਵੇ ਤਾਂ ਉਹ ਬੜੀ ਹੈਰਾਨ ਕਰ ਦੇਣ ਵਾਲੀ ਹੈ। ਹਰਿਆਣਾ 760 ਤੋਂ 836, ਪੰਜਾਬ 734 ਤੋਂ 860, ਦਿੱਲੀ 840 ਤੋਂ 817, ਉਤਰਾਖੰਡ 912 ਤੋਂ 888, ਜੰਮੂ ਕਸ਼ਮੀਰ 902 ਤੋਂ 922 ਅਤੇ ਹਿਮਾਚਲ ਪ੍ਰਦੇਸ਼ 913 ਤੋਂ 936 ਤੇ ਆਣ ਟਿੱਕਿਆ ਹੈ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media