ਪੱਤਰਕਾਰਾਂ ‘ਤੇ ਲਾਠੀਚਾਰਜ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ ਹੋਵੇ ਕਾਰਵਾਈ – ਜਸਬੀਰ ਪੱਟੀ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ ਸੱਗੂ) – ਪੰਜਾਬ ਸ
ਰਕਾਰ ਵੱਲੋ ਪੱਤਰਕਾਰ ਭਾਈਚਾਰੇ ਨੂੰ ਪਲੇਠੀ ਕੈਬਨਿਟ ਮੀਟਿੰਗ ਵਿੱਚ ਟੋਲ ਟੈਕਸ ਤੋਂ ਛੋਟ ਦੇਣ ਦੇ ਕੀਤੇ ਐਲਾਨ ਦਾ ਸੁਆਗਤ ਕਰਦਿਆ ਪੱਤਰਕਾਰਾਂ ਦੀਆ ਮੰਗਾਂ ਲਈ ਲੰਮੇ ਸਮੇਂ ਤੋ ਸੰਘਰਸ਼ ਕਰਦੀ ਆ ਰਹੀ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸ਼ੀਏਸ਼ਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋ ਮੰਗ ਕੀਤੀ ਕਿ ਪੱਤਰਕਾਰਾਂ ਦੀਆ ਬਾਕੀ ਮੰਗਾਂ ਤੇ ਉਨਾਂ ਨੂੰ ਦਰਪੇਸ਼ ਸਮੱਸਿਆਵਾਂ ਵੀ ਹੱਲ ਕੀਤੀਆਂ ਜਾਣ।
ਅੱਜ ਜਾਰੀ ਇੱਕ ਬਿਆਨ ਰਾਹੀ ਐਸੋਸ਼ੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਨੇ ਕਿਹਾ ਕਿ ਪੱਤਰਕਾਰ ਭਾਈਚਾਰੇ ਨੇ ਅਕਾਲੀ ਭਾਜਪਾ ਦਾ ਬਾਈਕਾਟ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਜਿੱਤ ਨੂੰ ਯਕੀਨੀ ਬਣਾਇਆ ਕਿਉਕਿ 7 ਸਤੰਬਰ 2016 ਨੂੰ ਜਦੋ ਐਸੋਸ਼ੀਏਸ਼ਨ ਨਾਲ ਸਬੰਧਿਤ ਕਰੀਬ 200 ਪੱਤਰਕਾਰ ਪਹਿਲਾਂ ਐਲਾਨੇ ਪ੍ਰੋਗਰਾਮ ਅਨੁਸਾਰ ਤੱਤਕਾਲੀ ਲੋਕ ਸੰਪਰਕ ਮੰਤਰੀ ਨੂੰ ਸ਼ਾਂਤਮਈ ਤਰੀਕੇ ਮੰਗ ਪੱਤਰ ਨਾਲ ਦੇਣ ਜਾ ਰਹੇ ਸਨ ਤਾਂ ਮੰਤਰੀ ਦੇ ਇਸ਼ਾਰਿਆ ‘ਤੇ ਪੁਲਿਸ ਦੇ ਨਾਅਹਿਲ ਪੁਲੀਸ ਅਧਿਕਾਰੀ ਨੇ ਲਾਠੀਚਾਰਜ ਕਰਕੇ ਅੱਧੀ ਦਰਜਨ ਦੇ ਕਰੀਬ ਪੱਤਰਕਾਰਾਂ ਨੂੰ ਫੱਟੜ ਕਰ ਦਿੱਤਾ ਸੀ।ਪਰ ਸਰਕਾਰ ਨੇ ਕਿਸੇ ਵੀ ਦੋਸ਼ੀ ਦੇ ਖਿਲਾਫ ਕੋਈ ਕਾਰਵਾਈ ਨਹੀ ਕੀਤੀ ਸੀ। ਉਹਨਾਂ ਕਿਹਾ ਕਿ ਮੰਤਰੀ ਬਿਕਰਮ ਸਿੰਘ ਮਜੀਠੀਆ ਜਦੋ ਚੋਣਾਂ ਤੋ ਕੁੱਝ ਸਮਾਂ ਪਹਿਲਾਂ ਹੀ ਪ੍ਰੈਸ ਕਲੱਬ ਦਾ ਉਘਾਟਨ ਕਰਨ ਲਈ ਆਏ ਸਨ ਤਾਂ ਉਹਨਾਂ ਨੇ ਉਸ ਸਮੇਂ ਵੀ ਪੱਤਰਕਾਰਾਂ ਦੀਆ ਮੰਗਾਂ ਮੰਨਣ ਤੋਂ ਪੂਰੀ ਤਰ੍ਹਾ ਇਨਕਾਰ ਕਰ ਦਿੱਤਾ ਸੀ।
ਪ੍ਰਧਾਨ ਪੱਟੀ ਨੇ ਕਿਹਾ ਕਿ ਐਸੋਸ਼ੀਏਸ਼ਨ ਨੇ ਬਾਦਲ ਸਰਕਾਰ ਦੇ 10 ਸਾਲਾ ਦੇ ਅਰਸੇ ਦੌਰਾਨ ਬਾਦਲ ਸਰਕਾਰ ਨੂੰ ਤਿੰਨ ਦਰਜਨ ਦੇ ਕਰੀਬ ਮੰੰਗ ਪੱਤਰ ਦਿੱਤੇ, ਪਰ ਬਾਦਲ ਸਰਕਾਰ ਨੇ ਮੰਗ ਪੱਤਰਾਂ ‘ਤੇ ਕੋਈ ਵੀ ਕਾਰਵਾਈ ਕਰਨੀ ਉਚਿੱਤ ਨਹੀ ਸਮਝੀ।ਉਹਨਾਂ ਕਿਹਾ ਕਿ ਪੱਤਰਕਾਰਾਂ ‘ਤੇ ਹੋਏ ਲਾਠੀਚਾਰਜ ਦੇ ਦੋਸ਼ੀ ਪੁਲਿਸ ਅਫਸਰਾਂ ਦੇ ਖਿਲਾਫ ਕਾਰਵਾਈ ਕਰਨ ਦੇ ਵੀ ਬਾਦਲ ਪਿਉ ਪੁੱਤ ਵਾਅਦੇ ਤਾਂ ਕਰਦੇ ਰਹੇ, ਪਰ ਪੱਤਰਕਾਰ ਭਾਈਚਾਰੇ ਨੂੰ ਕੋਈ ਇਨਸਾਫ ਨਹੀ ਦਿੱਤਾ। ਪੱਟੀ ਨੇ ਕਿਹਾ ਕਿ ਉਹ ਕੈਪਟਨ ਸਾਹਿਬ ਨੂੰ ਯਾਦ ਦਿਵਾਉਣਾ ਚਾਹੁੰਦੇ ਹਨ ਕਿ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਕਾਂਗਰਸ ਸਰਕਾਰ ਬਨਣ ‘ਤੇ ਦੋਸ਼ੀ ਪੁਲਿਸ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਸੀ। ਉਹਨਾਂ ਕਿਹਾ ਕਿ ਬਾਦਲ ਸਰਕਾਰ ਦੇ ਸਮੇਂ ਲੋਕਤੰਤਰ ਦਾ ਸਭ ਤੋਂ ਵੱਧ ਇਹ ਚੌਥਾ ਥੰਮ ਪੀੜਤ ਰਿਹਾ ਅਤੇ ਕਈ ਨਾਮੀ ਪੱਤਰਕਾਰਾਂ ਦੇ ਖਿਲਾਫ ਝੂਠੇ ਪਰਚੇ ਵੀ ਸਰਕਾਰ ਦੀਆਂ ਨਲਾਇਕੀਆਂ ਨੂੰ ਉਜਾਗਰ ਕਰਨ ‘ਤੇ ਬਦਲਾ ਲਉ ਭਾਵਨਾ ਨਾਲ ਦਰਜ ਕੀਤੇ ਗਏ। ਉਹਨਾਂ ਕਿਹਾ ਕਿ ਐਸੋਸ਼ੀਏਸ਼ਨ ਕੈਪਟਨ ਸਰਕਾਰ ਤੋ ਮੰਗ ਕਰਦੀ ਹੈ ਕਿ ਝੂਠੇ ਦਰਜ ਕੀਤੇ ਪਰਚੇ ਰੱਦ ਕੀਤੇ ਜਾਣ ਤੇ ਪੀੜਤਾਂ ਨੂੰ ਇਨਸਾਫ ਦਿੱਤਾ ਜਾਵੇ।
Punjab Post Daily Online Newspaper & Print Media