Thursday, June 25, 2026

ਖਾਲ ਬਣਾਉਣ ਬਦਲੇ ਰਿਸ਼ਵਤ ਦੀ ਰਕਮ ਸਮੇਤ ਕਾਬੂ

ਬਠਿੰਡਾ, 22 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਵਿਜੀਲੈਂਸ ਬਿਊਰੋ ਨੇ ਖਾਲ ਬਣਾਉਣ ਬਦਲੇ ਰਿਸ਼ਵਤ ਦੀ ਰਕਮ ਸਮੇਤ ਕਾਬੂ ਜੇ.ਈ ਕਾਬੂ ਕੀਤੇ ਜਾਣ ਦੀ ਖਬਰ ਹੈ।ਹਰਬੰਸ ਸਿੰਘ ਮੁਦਈ ਕੰਟਰੈਕਟਰ ਪੁੱਤਰ ਗੁਰਦਿਆਲ ਸਿੰਘ ਵਾਸੀ ਧਰਮਪੁਰਾ (ਕਾਲਿਆਂਵਾਲੀ ਸਿਰਸਾ ਨੇ ਆਪਣੇ ਬਿਆਨ ਵਿਚ ਤਫ਼ਤੀਸ਼ੀ ਅਫਸਰ ਮਨਜੀਤ ਸਿੰਘ ਉਪ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਯੂਨਿਟ ਮਾਨਸਾ ਨੂੰ ਕਿਹਾ ਕਿ ਸੁਰੇਸ਼ ਕੁਮਾਰ ਗੋਇਲ, ਐਕਸੀਅਨ, ਪੰਜਾਬ ਰਾਜ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ, ਲਾਇਨਿੰਗ ਡਵੀਜਨ ਨੰਬਰ 2 ਮਾਨਸਾ ਅਤੇ  ਵਿਜੈ ਕੁਮਾਰ ਜੇ.ਈ, ਪੰਜਾਬ ਰਾਜ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ, ਲਾਇਨਿੰਗ ਡਵੀਜਨ ਨੰਬਰ 2 ਮਾਨਸਾ ਖਿਲਾਫ਼ ਬਿਆਨ ਦਰਜ ਕਰਵਾਉਦਿਆਂ ਕਿਹਾ ਕਿ ਨਹਿਰੀ ਖਾਲ ਬਣਾਉਣ ਬਦਲੇ ਵਿਜੈ ਕੁਮਾਰ ਜੇ.ਈ ਰਾਹੀਂ ਰਿਸ਼ਵਤ ਦੀ ਮੰਗ ਕੀਤੀ ਬਾਅਦ ਵਿੱਚ ਸੁਰੇਸ਼ ਕੁਮਾਰ ਗੋਇਲ ਐਕਸੀਅਨ ਵਲੋਂ ਮੁਦਈ ਪਾਸੋਂ 1,48,000/-ਰੁਪਏ ਦਾ ਚੈਕ ਬਤੌਰ ਰਿਸ਼ਵਤ ਮੰਗ ਕੇ ਹਾਸਲ ਕਰਦੇ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ।ਦੋਸ਼ੀ ਦੇ ਦਫ਼ਤਰ ਵਿਚੋਂ ਉਸ ਦੇ ਬਰੀਫ਼ਕੇਸ ਵਿਚੋਂ 4 ਲੱਖ ਰੁਪਏ ਅਤੇ ਜਾਮਾ ਤਲਾਸ਼ੀ ਵਿਚੋਂ 31800/-ਰੁਪਏ ਬਰਾਮਦ ਹੋਏ।ਦੋਸ਼ੀ ਦੇ ਰਿਹਾਇਸ਼ੀ ਮਕਾਨ 204 ਫੇਜ਼-3 ਅਰਬਨ ਅਸਟੇਟ ਵਿਖੇ ਸਰਚ ਕਰਨ ਤੇ ਨਕਦ 25 ਲੱਖ 61 ਹਜ਼ਾਰ ਰੁਪਏ ਮਿਲੇ।ਦੋਸ਼ੀ ਵਿਰੁੱਧ ਮੁਕੱਦਮਾ ਦਰਜ ਰਜਿਸਟਰ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਸਰਕਾਰੀ ਅਤੇ  ਸ਼ੈਡੋ ਗਵਾਹ ਕੁਲਦੀਪ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਧਰਮਪੁਰਾ (ਕਾਲਿਆਂਵਾਲੀ ਸਿਰਸਾ, ਬਲਕਾਰ ਸਿੰਘ ਸਕੱਤਰ ਮਾਰਕਿਟ ਕਮੇਟੀ ਮਾਨਸਾ ਅਤੇ ਰਾਮਜੀਤ ਸਿੰਘ ਉਪ ਜਿਲ੍ਹਾ ਸਿਖਿਆ ਅਫਸ਼ਰ ਮਾਨਸਾ ਹਨ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply