Thursday, June 25, 2026

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਲੀਗਲ ਕੇਅਰ ਅਤੇ ਸਪਰੋਟ ਕੇਂਦਰ ਦਾ ਉਦਘਾਟਨ

PPN22030201702ਬਠਿੰਡਾ, 22 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਜ਼ਿਲ੍ਹਾ ਤੇ ਸੈਸ਼ਨ ਜੱਜ-ਸਹਿਤ-ਚੇਅਰਮੈਨ ਪਰਮਜੀਤ ਸਿੰਘ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਪ੍ਰਧਾਨਗੀ ਹੇਠ ਸ੍ਰੀਮਤੀ ਅਮਿਤਾ ਸਿੰਘ,ਸੀ.ਜੇ.ਐਮ / ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਨੇ ਲੀਗਲ ਕੇਅਰ ਅਤੇ ਸਪਰੋਟ ਕੇਂਦਰ ਦਾ ਉਦਘਾਟਨ ਸ਼੍ਰੀਮਤੀ ਸਨੇਹ ਲੱਤਾ ਮਲਿਕ ਪਤਨੀ ਜਸਟਿਸ ਰਾਜੇਸ਼ਵਰ ਮਲਿਕ, ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵੱਲੋਂ ਐਸ.ਐਸ.ਡੀ ਗਰਲਜ਼ ਕਾਲਜ, ਬਠਿੰਡਾ ਵਿਖੇ ਕੀਤਾ ਗਿਆ। ਲੀਗਲ ਕੇਅਰ ਅਤੇ ਸਪਰੋਟ ਕੇਂਦਰ ਦਾ ਉਦਾਘਟਨ ਆਲੇ ਦੁਆਲੇ ਰਹਿੰਦੇ ਲੋਕਾਂ ਦੀ ਲੋੜ ਅਤੇ ਪੁਰਜ਼ੋਰ ਮੰਗ ਤੇ ਕੀਤਾ ਗਿਆ।ਸ਼੍ਰੀਮਤੀ ਸੋਨੀਆ ਪਤਨੀ ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ, ਬਠਿੰਡਾ, ਪ੍ਰਿੰਸੀਪਲ ਕਾਲਜ ਸ਼੍ਰੀਮਤੀ ਪਰਮਿੰਦਰ ਕੌਰ ਤਾਂਘੀ, ਸ਼੍ਰੀਮਤੀ ਮਨੀਸ਼ਾ ਭਟਨਾਗਰ ਅਤੇ ਸ਼੍ਰੀਮਤੀ ਅੰਨੂ ਮਲੋਹਤਰਾ ਵੀ ਇਸ ਮੌਕੇ ਤੇ ਹਾਜ਼ਰ ਸਨ।ਸ਼੍ਰੀਮਤੀ ਅਮਿਤਾ ਸਿੰਘ ਨੇ ਦੱਸਿਆ ਕਿ ਸ਼੍ਰੀਮਤੀ ਸਨੇਹ ਲਤਾ ਮਲਿਕ ਕੇ ਵਿਥਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ 25 ਦੇ ਲਗਭਗ ਵਿਦਿਆਰਥੀਆਂ ਨਾਲ ਲੀਗਲ ਲਟਰੇਸੀ ਕਲੱਬ ਚਲਾਇਆ ਜੋ ਕਾਲਜ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਅਤੇ ਗੁਆਂਢੀਆਂ ਵਿਚ ਕਾਨੂੰਨੀ ਸਾਖਰਤਾ ਫੈਲਾਉਣਗੇ।
ਉਨ੍ਹਾਂ ਨੇ ਭਗਤ ਸਿੰਘ ਪਾਰਕ, ਨਾਮਦੇਵ ਨਗਰ, ਜਰਨੈਲ ਸਿੰਘ ਵੈਲਫੇਅਰ ਸੁਸਾਇਟੀ, ਦਾਣਾ ਮੰਡੀ, ਪਿੰਡ ਜੱਜਲ, ਪਿੰਡ ਕੋਠੇ ਚੇਤ ਸਿੰਘ, ਪਿੰਡ ਸੰਗਤ ਕਲਾਂ, ਪਿੰਡ ਕੋਠੇ ਚੇਤ ਸਿੰਘ, ਟੀ.ਪੀ.ਡੀ ਮਾਲਵਾ ਕਾਲਜ ਫੂਲ, ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਵਿਖੇ ਲੀਗਲ ਏਡ ਕਲੀਨਿਕ ਖੋਲ੍ਹੇ ਜਾ ਚੁੱਕੇ ਹਨ ਅਤੇ ਲੀਗਲ ਕੇਅਰ ਅਤੇ ਸਪਰੋਟ ਕੇਂਦਰੀ ਕੇਂਦਰੀ ਜੇਲ੍ਹ ਬਠਿੰਡਾ ਵਿਖੇ ਖੋਲ੍ਹਿਆ ਜਾ ਚੁੱਕਾ ਹੈ ਜਿਸ ਰਾਹੀ ਲੋਕ ਅਦਾਲਤਾਂ, ਰਾਜੀਨਾਮਾ ਕੇਂਦਰ ਦੀਆਂ ਸਕੀਮਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ 08.04.2017 ਨੂੰ ਕੌਮੀ ਲੋਕ ਅਦਾਲਤ ਆਯੋਜਿਤ ਕੀਤਾ ਜਾ ਰਹੀ ਹੈ ਜੇਕਰ ਕੋਈ ਆਪਣਾ ਕੇਸ ਲੋਕ ਅਦਾਲਤ ਵਿਚ ਨਿਪਟਾਉਣਾ ਚਾਹੁੰਦੇ ਹੋ ਤਾਂ ਇਸ ਕੌਮੀ ਲੋਕ ਅਦਾਲਤ ਵਿਚ ਲਗਾ ਕੇ ਨਿਪਟਾ ਸਕਦੇ ਹਨ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply