Thursday, June 25, 2026

ਡਿਪਟੀ ਕਮਿਸ਼ਨਰ ਵੱਲੋਂ ਕਣਕ ਦੀ ਖਰੀਦ ਲਈ ਅਧਿਕਾਰੀਆਂ ਤੇ ਠੇਕੇਦਾਰਾਂ ਨਾਲ ਮੀਟਿੰਗ

PPN22030201707ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ ਸੁਖਬੀਰ ਸਿੰਘ)- ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਅੱਜ ਕਣਕ ਦੀ ਖਰੀਦ ਨੂੰ ਬਿਨਾਂ ਕਿਸੇ ਖੱਜਲ-ਖੁਆਰੀ ਦੇ ਨੇਪਰੇ ਚਾੜਨ ਲਈ ਇਸ ਕੰਮ ਵਿਚ ਸ਼ਾਮਿਲ ਮੁੱਖ ਧਿਰਾਂ, ਜਿਸ ਵਿਚ ਆੜਤੀਏ, ਅਧਿਕਾਰੀ ਅਤੇ ਲੇਬਰ ਹਨ, ਦੇ ਨੁੰਮਾਇਦਿਆਂ ਨਾਲ ਮੀਟਿੰਗ ਕੀਤੀ।ਉਨਾਂ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਚਾਹੁੰਦੇ ਹਨ ਕਿ ਕਣਕ ਦੀ ਖਰੀਦ ਵਿਚ ਕਿਸਾਨਾਂ ਨੂੰ ਕਿਸੇ ਤਰਾਂ ਦੀ ਪਰੇਸ਼ਾਨੀ ਨਾ ਆਵੇ ਅਤੇ ਜਿਲ੍ਹਾ ਪ੍ਰਸ਼ਾਸਨ ਇਸ ਕੰਮ ਲਈ ਲਗਾਤਾਰ ਯਤਨ ਕਰ ਰਿਹਾ ਹੈ।ਉਨਾਂ ਦੱਸਿਆ ਕਿ ਮੰਡੀਆਂ ਵਿਚ ਸਾਫ-ਸਫਾਈ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਪੀਣ ਵਾਲੇ ਪਾਣੀ ਤੇ ਬਾਥਰੂਮਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਕਣਕ ਦੀ ਸੁਚਾਰੂ ਖਰੀਦ ਕਰਨ ਲਈ ਕਿਸਾਨਾਂ, ਲੇਬਰ, ਆੜਤੀਏ, ਖਰੀਦ ਏਜੰਸੀਆਂ ਦੇ ਅਧਿਕਾਰੀ, ਟਰਾਂਸਪੋਰਟਰ ਆਦਿ ਦਾ ਮੁੱਖ ਯੋਗਦਾਨ ਰਹੇਗਾ ਅਤੇ ਸਾਰੇ ਇਸ ਕੰਮ ਨੂੰ ਨੇਪਰੇ ਚਾੜਨ ਲਈ ਇਕ ਟੀਮ ਮੈਂਬਰ ਦੀ ਤਰਾਂ ਕੰਮ ਕਰਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਣਕ ਦੀ ਢੋਆ-ਢੁਆਈ ਲਈ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ।ਮੰਡੀਆਂ ਅਤੇ ਖਰੀਦ ਕੇਂਦਰਾਂ ਵਿਚ ਬਾਥਰੂਮਾਂ ਦੀ ਲੋੜ ’ਤੇ ਜ਼ੋਰ ਦਿੰਦੇ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਸਾਰੇ ਖਰੀਦ ਕੇਂਦਰਾਂ ਵਿਚ ਲੋੜ ਅਨੁਸਾਰ ਆਰਜੀ ਪਖਾਨੇ ਬਣਾ ਕੇ ਇਸ ਸੀਜਨ ਦਾ ਕੰਮ ਚਲਾਇਆ ਜਾਵੇ, ਪਰ ਪਖਾਨੇ ਹਰ ਹਾਲਤ ਵਿਚ ਚਾਲੂ ਕੀਤੇ ਜਾਣ।
ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੇ ਉਨਾਂ ਨੂੰ ਖਰੀਦ ਲਈ ਅਲਾਟ ਕੀਤੀਆਂ ਮੰਡੀਆਂ ਬਾਰੇ ਜਾਣਕਾਰੀ ਦਿੰਦੇ ਭਰੋਸਾ ਦਿਵਾਇਆ ਕਿ ਕਣਕ ਦੀ ਖਰੀਦ ਵਿਚ ਕੋਈ ਢਿੱਲ-ਮੱਠ ਨਹੀਂ ਵਰਤੀ ਜਾਵੇਗੀ ਅਤੇ ਮੰਡੀ ਵਿਚ ਆਉਣ ਵਾਲੀ ਹਰੇਕ ਕਣਕ ਦੀ ਢੇਰੀ ਨੂੰ ਪਹਿਲ ਦੇ ਅਧਾਰ ’ਤੇ ਖਰੀਦ ਕੇ ਲਿਫਟਿੰਗ ਕਰਵਾ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਦੇਰ ਰਾਤ ਅਤੇ ਤੜਕੇ ਕੰਬਾਇਨਾਂ ਚਲਾਉਣ ਤੋਂ ਪਰਹੇਜ਼ ਕਰਨ ਤਾਂ ਜੋ ਕਣਕ ਵੱਧ ਨਮੀ ਤੋਂ ਬਚ ਸਕੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲ੍ਹਾ ਖੁਰਾਕ ਸਪਲਾਈ ਅਧਿਕਾਰੀ ਸਰਤਾਜ ਸਿੰਘ ਛੀਨਾ, ਡੀ ਐਮ ਪਨਸਪ ਸਪਨਾ ਭਾਟੀਆ, ਡੀ.ਐਮ ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਤਰਨਜੀਤ ਸਿੰਘ, ਡੀ.ਐਮ ਪੰਜਾਬ ਐਗਰੋ ਇੰਦਰਪ੍ਰੀਤ ਸਿੰਘ, ਡੀ.ਐਫ.ਐਸ.ਓ ਰਮਿੰਦਰ ਸਿੰਘ ਬਾਠ, ਡੀ ਐਫ ਐਸ ਓ ਬਾਬਾ ਬਕਾਲਾ ਲਖਵਿੰਦਰ ਸਿੰਘ, ਡੀ ਐਫ ਐਸ ਓ ਅਜਨਾਲਾ ਅਮਰਿੰਦਰ ਸਿੰਘ ਅਤੇ ਹੋਰ ਅਧਿਕਾਰੀ ਤੇ ਠੇਕੇਦਾਰ ਹਾਜ਼ਰ ਸਨ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply