Thursday, June 25, 2026

ਸ਼ਹੀਦਾਂ ਦੀ ਯਾਦ ਵਿਚ ਫਾਜ਼ਿਲਕਾ ਪੁਲਿਸ ਤੇ ਨੋਜਵਾਨਾਂ ਨੇ ਹੁਸੈਨੀਵਾਲਾ ਤੱਕ ਕੱਢੀ ਸਾਇਕਲ ਰੈਲੀ

PPN22030201708 ਫਾਜ਼ਿਲਕਾ, 22 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਜ਼ਿਲ੍ਹਾ ਪੁਲਿਸ ਮੁਖੀ ਡਾ. ਕੇਤਨ ਬਾਲੀਰਾਮ ਪਾਟਿਲ ਵੱਲੋਂ ਨੋਜਵਾਨਾਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਅਤੇ ਨਸ਼ੇ ਤੋਂ ਦੁਰ ਰਹਿੰਦੇ ਹੋਏ ਸਾਈਕਂਿਲੰਗ ਨਾਲ ਜੋੜਨ ਦੇ ਮੰਤਵ ਲਈ ਫਾਜ਼ਿਲਕਾ ਦੇ ਆਸਫ ਵਾਲਾ ਤੋਂ ਹੁਸੈਨੀਵਾਲਾ ਫਿਰੋਜ਼ਪੁਰ ਤੱਕ 120 ਕਿਲੋਮੀਟਰ ਲੰਬੀ ਇਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ।ਇਸ ਸਾਈਕਲ ਰੈਲੀ ਨੂੰ ਵੀ.ਕੇ ਮੀਨਾ ਡਵੀਜਨਲ ਕਮਿਨਰ ਫਿਰੋਜਪੁਰ ਮੰਡਲ ਅਤੇ ਡਾ. ਸੁਖਚੈਨ ਸਿੰਘ ਗਿੱਲ ਆਈ.ਪੀ.ਐਸ, ਡੀ.ਆਈ.ਜੀ ਫਿਰੋਜਪੁਰ ਰੇਜ ਅਤੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਈਸ਼ਾ ਕਾਲੀਆ ਵੱਲੋ ਹਰੀ ਝੰਡੀ ਵਿਖਾ ਕੇ ਆਸਫ ਵਾਲਾ ਤੋ ਹੁਸੈਨੀਵਾਲ-ਫਿਰੋਜਪੁਰ ਵੱਲ ਰਵਾਨਾ ਕੀਤਾ ਗਿਆ। ਪੰਜਾਬ ਦੇ ਇਤਿਹਾਸ ਵਿਚ ਇਹ ਪਹਿਲਾ ਮੋਕਾ ਹੈ ਕਿ ਜਦੋ 1500 ਨੋਜਵਾਨਾਂ ਨੇ ਸਾਈਕਲ ਰੈਲੀ ਵਿਚ ਭਾਗ ਲੈ ਕੇ ਸ਼ਹੀਦਾਂ ਨੂੰ ਸ਼ਰਧਾਜਲੀਂ ਭੇਂਟ ਕਰਨ ਲਈ ਮਹਾਨ ਉਪਰਾਲਾ ਕੀਤਾ ਹੈ।
ਇਸ ਸਾਈਕਲ ਰੈਲੀ ਦੇ ਮੋਢੀ ਡਾ. ਕੇਤਨ ਬਾਲੀਰਾਮ ਪਾਟਿਲ ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਨੇ ਦੱਸਿਆ ਹੈ ਕਿ ਇਸ ਸਾਈਕਲ ਰੈਲੀ ਦਾ ਮੁੱਖ ਮੰਤਵ ਫਾਜ਼ਿਲਕਾ ਦੇ ਬਾਰਡਰ ਏਰੀਆ ਵਿਚ ਰਹਿੰਦੇ ਨੋਜਵਾਨਾਂ ਨੂੰ ਪ੍ਰਦੂਸ਼ਨ ਰਹਿਤ ਯਾਤਾਯਾਤ ਜਿਵੇ ਸਾਈਕਲ ਆਦਿ ਦੇ ਮਾਧਿਅਮ ਰਾਹੀ ਜੋੜਦੇ ਹੋਏ ਅਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਹੈ। ਡਾ. ਕੇਤਨ ਬਾਲੀਰਾਮ ਪਾਟਿਲ ਨੇ ਦੱਸਿਆ ਕਿ ਅੱਜ ਸਵੇਰੇ 7.30 ਵਜੇ ਦੇ ਕਰੀਬ ਸਾਈਕਲ ਰੈਲੀ ਦੀ ਸ਼ੁਰੂਆਤ ਸਮੇ ਨੋਜਵਾਨਾ ਵਿਚ ਦੇਸ਼ ਪ੍ਰੇਮ ਦਾ ਜਜਬਾ ਠਾਠਾ ਮਾਰ ਰਿਹਾ ਸੀ। ਇਹ ਰੈਲੀ ਆਸਫ ਵਾਲਾ ਤੋ ਜਲਾਲਾਬਾਦ, ਗੋਲੂ ਕਾ ਮੋੜ ਹੁੰਦੇ ਹੋਏ ਅੱਜ ਸ਼ਾਮ ਸਾਰਾਗੜ੍ਹੀ ਗੁਰਦੁਆਰਾ ਫਿਰੋਗ਼ਪੁਰ ਵਿਖੇ ਪਹੁੰਚੇਗੀ। ਇਸ ਦੇ ਨਾਲ ਇਹ ਵੀ ਵਰਣਨਯੋਗ ਹੈ ਕਿ ਇਸ ਤੋ ਪਹਿਲਾ ਵੀ ਡਾ. ਕੇਤਨ ਬਾਲੀਰਾਮ ਪਾਟਿਲ ਨੇ ਆਪਣੀ ਦੇਖ ਰੇਖ ਹੇਠ ਕਈ ਸਾਈਕਲ ਰੈਲੀਆਂ ਦਾ ਆਯੋਜਨ ਕਰਵਾਇਆ ਹੈ।ਜਿਸ ਵਿੱਚ ਪਿਛਲੇ ਸਾਲ ਇਸ ਸ਼ਹੀਦੀ ਦਿਹਾੜੇ ਤੇ ਉਹਨਾ ਵੱਲੋ ਖੱਟਕੜ ਕਲਾਂ ਤੋ ਲੁਧਿਆਣਾ ਹੁੰਦੇ ਹੋਏ ਹੁਸੈਨੀਵਾਲਾ ਫਿਰੋਜ਼ਪੁਰ ਤੋ ਕਰੀਬ 200 ਕਿਲੋਮੀਟਰ ਸਾਈਕਲ ਰੈਲੀ ਦਾ ਆਯੋਜਨ ਕਰਵਾਇਆ ਗਿਆ ਸੀ।ਪ੍ਰਤੀਯੋਗੀਆਂ ਵੱਲੋ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਘਰ ਖਟਕੜ ਕਲਾਂ ਅਤੇ ਸ਼ਹੀਦ ਸੁਖਦੇਵ ਦੇੇ ਘਰੋ ਲੁਧਿਆਣਾ ਤੋ ਸ਼ਹੀਦ ਰਾਜਗੁਰੂ ਦੇ ਪਾਵਨ ਨਿਵਾਸ ਤੇ ਪਵਿੱਤਰ ਸਥਾਨ ਤੋ ਹੁੰਦੇ ਹੋਏ 23 ਮਾਰਚ 2016 ਨੂੰ ਹੁਸੈਨੀਵਾਲਾ ਵਿਖੇ ਪੋਦੇ ਲਗਾ ਕੇ ਸਵੱਛ ਭਾਰਤ ਦੇ ਨਿਰਮਾਨ ਲਈ ਪ੍ਰੇਰਿਤ ਕੀਤਾ। PPN22030201709ਇਸ ਮੋਕੇ ਕੰਵਰਦੀਪ ਕੋਰ ਕਪਤਾਨ ਪੁਲਿਸ (ਸਥਾਨਕ),  ਚਰਨਜੀਤ ਸਿੰਘ ਕਪਤਾਨ ਪੁਲਿਸ (ਅਬੋਹਰ), ਹਰਮੀਤ ਸਿੰਘ ਹੁੰਦਲ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਅਮਰਜੀਤ ਸਿੰਘ ਕਪਤਾਨ ਪੁਲਿਸ (ਸਪੈਸ਼ਲ), ਜਸਵਿੰਦਰ ਸਿੰਘ ਚਾਹਲ  ਉਪ ਕਪਤਾਨ ਪੁਲਿਸ (ਇੰਨਵੈ.) ਫਾਜਿਲਕਾ, ਰਾਹੁਲ ਭਾਰਦਵਾਜ  ਡੀ.ਐਸ.ਪੀ (ਸਥਾਨਕ) ਫਾਜਿਲਕਾ, ਸੁਬੇਗ ਸਿੰਘ ਉਪ ਕਪਤਾਨ ਪੁਲਿਸ (ਸ.ਬ ਫਾਜਿਲਕਾ), ਇੰਸ. ਕਰਮਜੀਤ ਸਿੰਘ, ਚੇਤਨ ਤਨੇਜਾ ਰੇਲਵੇ ਅਫਸਰ ਮੁਰਾਦਾਬਾਦ, ਹਰਰਾਜ ਸਿੰਘ ਦਿੱਲੀ, ਖੁਸ਼ਵਿੰਦਰ ਸਿੰਘ ਪੰਨੂ, ਸਵੱਪਨਿਲ ਮਿਸ਼ਰਾ ਅੰਮ੍ਰਿਤਸਰ, ਹਰਮੀਤ ਸਿੰਘ, ਇੰਜ. ਨਵਦੀਪ ਅਸੀਜਾ ਟ੍ਰੈਫਿਕ ਅਡਵਾਈਜਰ ਪੰਜਾਬ ਚੰਡੀਗੜ੍ਹ, ਪ੍ਰਫੁੱਲ ਨਾਗਪਾਲ, ਰਾਜੀਵ ਚੋਪੜਾ, ਪੱਤਰਕਾਰ ਵਿਨੀਤ ਅਰੋੜਾ, ਉਘੇ ਸਮਾਜ ਸੇਵਕ ਗੋਰਵ ਭਾਸਕਰ ਅਤੇ ਪ੍ਰਸਿੱਧ ਵਕੀਲ ਮੇਹਰ ਸਿੰਘ ਮੋਜੂਦ ਸਨ।ਇਸ ਸਾਈਕਲ ਰੈਲੀ ਵਿੱਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਅਤੇ ਸੰਸਥਾਵਾਂ ਦੇ ਨੋਜਵਾਨਾ ਨੇ ਭਾਗ ਲਿਆ ਹੈ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply