ਫਾਜ਼ਿਲਕਾ, 22 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਆਯੁਸ਼ ਵਿਭਾਗ ਦੇ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸ਼ਹਿਰੀ (ਅਰਬਨ) ਪ੍ਰਾਇਮਰੀ ਹੈਲਥ ਸੈਂਟਰ ਮੁਹੱਲਾ ਧੋਬੀਘਾਟ ਵਿਚ ਆਯੁਸ਼ ਕੈਂਪ ਦਾ ਅਯੋਜਨ ਕੀਤਾ ਗਿਆ।
ਕੈਂਪ ਦੀ ਸ਼ੁਰੂਆਤ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ. ਹਰਜੀਤ ਸਿੰਘ ਅਤੇ ਇੰਚਾਰਜ ਅਰਬਨ ਡਾ. ਐਸ.ਪੀ.ਗਰਗ ਨੇ ਕੀਤੀ।ਇਸ ਮੌਕੇ ਡਾ. ਕੁਨਾਲ ਕੀਰਤੀ ਮਲਿਕ ਨੇ ਹੋਮਿਓਪੈਥਿਕ ਪ੍ਰਣਾਲੀ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ।ਇਸ ਤੋਂ ਪਹਿਲਾਂ ਹੋਮਿਓਪੈਥਿਕ ਦੇ ਜਨਮਦਿਨ ਡਾ. ਸੈਮੂਅਲ ਹੈਨਿਮਨ ਅਤੇ ਆਯੁਰਵੈਦਿਕ ਦੇ ਸਰਜਕ ਡਾ. ਧਨਵੰਤਰੀ ਨੂੰ ਫੁੱਲ ਭੇਂਟ ਕਰਕੇ ਕੈਂਪ ਦੀ ਸ਼ੁਰੂਆਤ ਕੀਤੀ ਗਈ। ਕੈਂਪ ਵਿਚ ਵੱਖ ਵੱਖ ਰੋਗਾਂ ਦੇ ਲਗਭਗ 680 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਰੋਗਾਂ ਦੇ ਫੋਲੋਅਪ ਲਈ ਉਨ੍ਹਾਂ ਨੂੰ ਸਿਵਲ ਹਸਪਤਾਲ ਅਤੇ ਸਰਕਾਰੀ ਹੋਤਿਓਪੈਥਿਕ ਡਿਸਪੈਂਸਰੀਆਂ ਲਈ ਨਵੀਂ ਆਬਾਦੀ ਫਾਜ਼ਿਲਕਾ ਸਬੰਧੀ ਦੱਸਿਆ ਗਿਆ ਤਾਕਿ ਮਰੀਜ਼ ਆਪਣਾ ਇਲਾਜ ਜਾਰੀ ਰੱਖ ਸਕੇ।ਕੈਂਪ ਵਿਚ ਡਾ. ਕੁਨਾਲ ਕੀਰਤੀ ਮਲਿਕ, ਡਾ. ਕਲਪਨਾ ਕੁਮਾਰੀ, ਡਾ. ਮੁਕੇਸ਼ ਸਿੰਘ, ਡਾ. ਗੌਰਵ, ਡਾ. ਧਰਮਜੀਤ ਕੌਰ ਤੋਂ ਇਲਾਵਾ ਰਮੇਸ਼ ਚੰਦਰ, ਡਾ. ਸ਼ੰਕਰ ਸਿੰਘ, ਪ੍ਰੇਮ ਸਿੰਘ, ਗੁਰਮਿੰਦਰ ਸਿੰਘ, ਦਾਰਾ ਸਿੰਘ, ਰਛਪਾਲ ਸਿੰਘ, ਸੋਮਾਵੰਤੀ, ਸ਼ੀਤਲ, ਰਕੇਸ਼ ਕੁਮਾਰ, ਸੁਰਿੰਦਰ ਸਿੰਘ, ਮਦਨ ਲਾਲ, ਕਿਰਨ ਬਾਲਾ, ਜਤਿਨ ਸ਼ਰਮਾ, ਸੁਨੀਲ ਕੁਮਾਰ ਨੇ ਸਹਿਯੋਗ ਕੀਤਾ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media