ਫਾਜ਼ਿਲਕਾ, 22 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਦੇ ਨਵੇਂ ਬਣੇ ਕਾਂਗਰਸ ਵਿਧਾਇਕ ਦਵਿੰਦਰ ਘੁਬਾਇਆ ਨੇ ਪਹਿਲੀ ਵਾਰ ਨਗਰ ਕੌਂਸਲ ਦਫ਼ਤਰ ਵਿਚ ਪਹੁੰਚ ਕੇ ਫਾਜ਼ਿਲਕਾ ਵਿਚ ਚੱਲ ਰਹੇ ਵਿਕਾਸ ਕੰਮਾਂ ਸਬੰਧੀ ਰਿਪੋਰਟ ਪ੍ਰਾਪਤ ਕੀਤੀ।
ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਅਤੇ ਸਾਬਕਾ ਕੌਂਸਲਰ ਸੁਰਿੰਦਰ ਕਾਲੜਾ ਨੇ ਕਿਹਾ ਕਿ ਸੱਤਾ ਬਦਲਣ ਤੋਂ ਬਾਅਦ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਵਿਚ ਵਿਕਾਸ ਕੰਮ ਹੋਣੇ ਹਨ ਅਤੇ ਇਸ ਵਿਚ ਸਾਰਿਆਂ ਕਰਮਚਾਰੀਆਂ ਦਾ ਸਹਿਯੋਗ ਜ਼ਰੂਰੀ ਹੈ।ਇਸ ਮੌਕੇ ਵਿਧਾਇਕ ਦਵਿੰਦਰ ਘੁਬਾਇਆ ਦਾ ਸਮੂਹ ਨਗਰ ਕੌਂਸਲ ਸਟਾਫ਼ ਨੇ ਸਵਾਗਤ ਕੀਤਾ।
ਸੰਬੋਧਿਤ ਕਰਦੇ ਹੋਏ ਵਿਧਾਇਕ ਦਵਿੰਦਰ ਘੁਬਾਇਆ ਨੇ ਕਿਹਾ ਕਿ ਫਾਜ਼ਿਲਕਾ ਦੇ ਸਾਰਿਆਂ ਵਾਰਡਾਂ ਵਿਚ ਵਿਕਾਸ ਕਰਵਾਉਣਾ ਉਨ੍ਹਾਂ ਦੀ ਪਹਿਲ ਹੈ।ਉਨ੍ਹਾਂ ਕਿਹਾ ਕਿ ਫਾਜ਼ਿਲਕਾ ਵਿਚ ਵਿਕਾਸ ਕੰਮਾਂ ਦੇ ਦੌਰਾਨ ਭ੍ਰਿਸ਼ਟਾਚਾਰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਨ੍ਹਾਂ ਨੇ ਕਾਂਗਰਸੀ ਕੌਂਸਲਰਾਂ ਅਤੇ ਸਾਬਕਾ ਕੌਂਸਲਰਾਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਉਹ ਆਪਣੀ ਨੇਕ ਸਲਾਹ ਨਾਲ ਬਿਨਾ ਭੇਦਭਾਵ ਦੇ ਵਿਕਾਸ ਕੰਮ ਕਰਵਾਉਣ।ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਵਿਕਾਸ ਕੰਮਾਂ ਦੇ ਲਈ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।ਕਾਰਜਕਾਰੀ ਅਧਿਕਾਰੀ ਗੁਰਦਾਸ ਸਿੰਘ ਅਤੇ ਹੋਰਨਾਂ ਕਰਮਚਾਰੀਆਂ ਨੇ ਵਿਧਾਇਕ ਨੂੰ ਭਰੋਸਾ ਦੁਆਇਆ ਕਿ ਸਾਰੇ ਕਰਮਚਾਰੀ ਮਿਹਨਤ ਅਤੇ ਲਗਨ ਨਾਲ ਕੰਮ ਕਰਨਗੇ।ਇਸ ਮੌਕੇ ਵਰਿੰਦਰ ਘੁਬਾਇਆ, ਦਵਿੰਦਰ ਸਚਦੇਵਾ, ਡਾ. ਅਜੈ ਗਰੋਵਰ, ਸੁਰਿੰਦਰ ਛਿੰਦੀ, ਸੁਖਵੰਤ ਸਿੰਘ ਬਰਾੜ, ਅਸ਼ੋਕ ਸੋਨੀ, ਐਡਵੋਕੇਟ ਸੁਖਜੀਤਪਾਲ ਸਿੰਘ ਰਾੲੈ, ਸਤਪਾਲ ਭੁਸਰੀ, ਰਿਤਿਸ਼ ਗਗਨੇਜਾ ਤੋਂ ਇਲਾਵਾ ਕੌਂਸਲਰ ਮਹਾਵੀਰ ਪ੍ਰਸਾਦ, ਸੁਰਜੀਤ ਵਾਰਵਲ, ਸਾਬਕਾ ਕੌਂਸਲਰ ਬਾਬੂ ਰਾਮ, ਧਰਮਪਾਲ ਗਾਂਧੀ, ਕ੍ਰਿਸ਼ਨ ਠੱਕਰ, ਸੰਦੀਪ ਕਟਾਰੀਆ, ਅਨੂਪ ਨਾਗਪਾਲ, ਡਾ. ਰੋਸ਼ਨ ਲਾਲ ਠੱਕਰ, ਡਾ. ਸਤਨਾਮ ਸਿੰਘ ਰਾਏ, ਪੱਪੀ ਨਾਮਧਾਰੀ, ਬਿਟੂ ਦੁਰੇਜਾ, ਬੰਸੀ ਸਾਮਾ ਅਤੇ ਹੋਰ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media