Sunday, June 15, 2025
Breaking News

ਟਾਹਲੀਵਾਲਾ ਜੱਟਾਂ ਦੇ ਕਿਸਾਨਾਂ ਨੇ ਭਾਗਸਰ ਮਾਈਨਰ ਦੀ ਸਫ਼ਾਈ ਆਪ ਕਰਵਾਈ

PPN210608

ਫਾਜਿਲਕਾ, 21  ਜੂਨ (ਵਿਨੀਤ ਅਰੋੜਾ) – ਭਾਗਸਰ ਮਾਈਨਰ ਦੀਆਂ ਟੇਲਾਂ ‘ਤੇ ਪਿਛਲੇ2-3  ਮਹੀਨਿਆਂ ਤੋਂ ਪਾਣੀ ਦੀ ਸਮਰੱਥਾ ਇਕ ਦਮ ਘਟਣ ਨਾਲ ਆਬਪਾਸ਼ੀ ਕੇਵਲ ਅੱਧੀ ਰਹਿ ਜਾਣ ਕਾਰਨ ਪਿੰਡ ਟਾਹਲੀਵਾਲਾ ਜੱਟਾਂ ਦੇ ਉੱਦਮੀ ਕਿਸਾਨਾਂ ਨੇ ਆਪਣੇ ਹੀ ਬਲਬੂਤੇ ਆਪਣੇ ਕੋਲੋਂ ਖ਼ਰਚਾ ਕਰਕੇ ਸੁਭਾਨ ਹੈੱਡ ਬੁਰਜੀ ਨੰਬਰ ੫੭ ਤੋਂ ਬੁਰਜੀ ਨੰਬਰ 90292 ਤਕ 35 ਬੁਰਜੀਆਂ ਦੀ ਸਫ਼ਾਈ ਕਰਵਾਈ। ਇਸ ਮੌਕੇ ਟਾਹਲੀਵਾਲਾ ਜੱਟਾਂ ਦੇ ਕਿਸਾਨ ਗੁਰਦਰਸ਼ਨ ਸਿੰਘ ਗਰੇਵਾਲ, ਜਗਰੂਪ ਸਿੰਘ ਵਾਂਦਰ, ਗੁਰਚਰਨ ਸਿੰਘ ਗਰੇਵਾਲ, ਗੁਰਲਾਭ ਸਿੰਘ, ਕਰਨਲ ਰਣਧੀਰ ਸਿੰਘ, ਬਲਧੀਰ ਸਿੰਘ ਨੇ ਦੱਸਿਆ ਕਿ ਸਿੰਚਾਈ ਵਿਭਾਗ ਅਪ੍ਰੈਲ ਅਤੇ ਅਕਤੂਬਰ ਮਹੀਨੇ ਅੰਦਰ ਸਰਕਾਰੀ ਤੌਰ ‘ਤੇ ਮਾਈਨਰਾਂ ਦੀ ਸਫ਼ਾਈ ਕਰਵਾਉਂਦਾ ਹੈ। ਪਿਛੇ ਮਾਈਨਰ ਦੀ ਸਫ਼ਾਈ 19 ਨਵੰਬਰ ਨੂੰ ਕਰਵਾਈ ਗਈ ਸੀ ਅਤੇ ਹੁਣ ਅਪ੍ਰੈਲ ਮਹੀਨੇ ਵਿਚ ਸਫ਼ਾਈ ਕਰਵਾਉਣੀ ਬਣਦੀ ਸੀ ਪਰ ਵਿਭਾਗ ਨੇ ਚੁੱਪ ਧਾਰੀ ਹੋਈ ਸੀ। ਕਹਿਰ ਦੀ ਗਰਮੀ ਕਾਰਨ ਕਿਸਾਨਾਂ ਦੇ ਕਿੰਨੂ ਦੇ ਬਾਗ ਤੇ ਹੋਰ ਫ਼ਸਲਾਂ ਸੁੱਕਦੇ ਨਜ਼ਰ ਆ ਰਹੇ ਸਨ ਜਿਸ ਕਾਰਨ ਮੋਘਾ ਨੰਬਰ 90292 ਟੀ ਐਲ ਅਤੇ ਮੋਘਾ ਨੰਬਰ 90292 ਟੀ ਆਰ ਦੇ ਹਿੱਸੇਦਾਰਾਂ ਨੇ ਆਪਣੇ ਖ਼ਰਚ ‘ਤੇ ਮਾਈਨਰ ਵਿਚੋਂ ਸਿਲਟ, ਪਟੜੀ ਕਿਨਾਰਿਆਂ ਉੱਪਰ ਖੜ੍ਹਾ ਕਾਂਗਰਸ ਘਾਹ ਝੱਲ ਬੂਟੀ ਦੀ ਸਫ਼ਾਈ ਕਰਵਾਈ ਹੈ। ਕਿਸਾਨਾਂ ਨੇ ਪਿੰਡ ਨੂਰਪੁਰਾ, ਸ਼ਾਹਪੁਰਾ ਅਤੇ ਮਾਹੂਆਣਾਂ ਬੋਦਲਾ ਪਿੰਡ ਵਾਸੀਆਂ ‘ਤੇ ਦੋਸ਼ ਲਾਇਆ ਕਿ ਇਹ ਪਿੰਡ ਮਾਈਨਰ ‘ਤੇ ਹੋਣ ਕਰਕੇ ਮਾਈਨਰ ਵਿਚ ਕੂੜਾ ਕਰਕਟ, ਟੁੱਟੇ ਕੱਪ, ਗਲਾਸੀਆਂ ਸੁੱਟਦੇ ਹਨ ਜੋ ਕਿਸਾਨਾਂ ਨਾਲ ਬੇਇਨਸਾਫ਼ੀ ਹੈ ਅਤੇ ਮਾਈਨਰ ਦੀ ਸਫ਼ਾਈ ਸਮੇਂ ਵੱਡੀ ਦਿੱਕਤ ਆਉਂਦੀ ਹੈ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply