Saturday, February 28, 2026

ਅਸਲੀ ਜਾਇਦਾਦ

ਤਕਰੀਬਨ ਵੀਹ ਸਾਲ ਬਾਅਦ ਅੱਜ ਗੁਰਚਰਨ ਸਿੰਘ ਨੂੰ ਉਹ ਦਾ ਬਚਪਨ ਦਾ ਦੋਸਤ ਸ਼ਮਸ਼ੇਰ ਸਿੰਘ ਮਿਲਣ ਲਈ ਉਹ ਦੇ ਘਰ ਆਇਆ।ਯਾਰ ਦੇ ਆਉਣ ਦੀ ਖੁਸ਼ੀ ਵਿਚ ਗੁਰਚਰਨ ਸਿੰਘ ਨੇ ਐਂਟਿਕੀਉਟੀ ਤੇ ਮੈਜਿਕ ਮੂਮੈਂਟ ਦੀਆਂ ਦੋ ਬੋਤਲਾਂ ਖੋਲ ਲਈਆਂ।ਪਰਿਵਾਰਾਂ ਦਾ ਹਾਲ-ਚਾਲ ਪੁਛਣ ਤੋਂ ਬਾਅਦ ਕਨੇਡਾ ਤੇ ਪੰਜਾਬ ਦੀ ਤੁਲਨਾ ਹੋਣ ਲਗੀ।ਸ਼ਮਸ਼ੇਰ ਸਿੰਘ ਕਹਿਣ ਲਗਾ ਕਨੇਡਾ ਤਾਂ ਯਾਰ ਬਹੁਤ ਇਮਾਨਦਾਰ ਦੇਸ਼ ਐ, ਹਰੇਕ ਪਰਿਵਾਰ ਨੂੰ ਸਰਕਾਰ ਵੱਲੋਂ ਸਾਰੀਆ ਸਹੂਲਤਾਂ ਮਿਲਦੀਆਂ ਨੇ।’’ ਸ਼ਮਸ਼ੇਰ ਸਿੰਘ ਨੇ ਤਕਰੀਬਨ ਇਕ ਘੰਟਾ ਲਗਾ ਕੇ ਗੁਰਚਰਨ ਸਿੰਘ ਨੂੰ ਪੂਰਾ ਕਨੇਡਾ ਘੁੰਮਾ ਦਿੱਤਾ, ’’ ਤੇ ਹੁਣ ਤੂੰ ਸੁਣਾ ਤੇਰਾ ਕੀ ਬਣਦਾ ਪੰਜਾਬ `ਚ।` ਸ਼ਮਸ਼ੇਰ ਸਿੰਘ ਪੁਛਣ ਲਗਾ।ਗੁਰਚਰਨ ਸਿੰਘ ਆਖਣ ਲੱਗਾ, ’’ਪੈਸਾ ਤਾ ਯਾਰ ਐਥੇ ਵੀ ਕਨੇਡਾ ਨਾਲੋਂ ਘੱਟ ਨਹੀਂ, ਬਸ ਬੰਦਾ ਗੌਰ ਕਰਨ ਵਾਲਾ ਹੋਵੇ।’’ ਫਿਰ ਉਹ ਮਾਣ ਨਾਲ ਦੱਸਣ ਲੱਗਾ ਕਿ ਕਿਵੇਂ ਉਸ ਨੇ ਆਪਣੇ ਕੰਮਾਂਕਾਰਾ ਵਲ ਗੌਰ ਕਰਕੇ ਅੱਜ ਆਲੀਸ਼ਾਨ ਕੋਠੀ ਬਣਾ ਲਈ ਤੇ ਫਾਰਚੂਨਰ ਵਰਗੀਆਂ ਗੱਡੀਆਂ ਵਿਚ ਘੁੰਮਦਾ ਹੇ।ਜਦੋਂ ਸ਼ਮਸ਼ੇਰ ਸਿੰਘ ਨੇ ਜਮੀਨ ਦੀ ਗੱਲ ਛੇੜੀ ਤਾਂ ਗੁਰਚਰਨ ਨੇ ਦੱਸਿਆ ਕਿ ਜੇ ਉਹ ਉਦੋਂ ਗੌਰ ਨਾ ਕਰਦਾ ਤਾ ਉਹਦੇ ਨਾਲ ਲਗਦੀ ਦਸ ਕਿੱਲੇ ਪੈਲੀ ਕੋਈ ਹੋਰ ਖਰੀਦ ਜਾਂਦਾ ਤੇ ਅੱਜ ਉਹ ਪੰਜਾਹ ਕਿਲਿਆਂ ਦਾ ਮਾਲਕ ਨਾ ਹੁੰਦਾ।ਹੋਰ ਜਾਇਦਾਦ ਸੰਬੰਧੀ ਗੁਰਚਰਨ ਨੇ ਦਸਿਆ ਕਿ ਇਸੇ ਤਰਾਂ ਹੀ ਜੇਕਰ ਪਿੱਛਲੇ ਸਾਲ ਧਿਆਨ ਨਾ ਦਿੰਦਾ ਤਾ ਪਟਰੌਲ ਪੰਪ ਦਾ ਸੌਦਾ ਵੀ ਹੱਥੋਂ ਨਿਕਲ ਜਾਣਾ ਸੀ।ਪਿਛਲੇ ਤੋ ਪਿਛਲੇ ਸਾਲ ‘ਐਮ.ਐਲ.ਏ‘ ਦੇ ਕਹਿਣ ਤੇ ਜੇ ਉਹ ਗੌਰ ਨਾ ਕਰਦਾ ਤਾਂ ਉਹਨਾਂ ਨੂੰ ਸਾਂਝੇ ਪਲਾਟਾਂ ਵਿਚੋਂ ਨੌਂ ਲੱਖ ਦਾ ਘਾਟਾ ਪੈ ਜਾਂਦਾ, ਇਸੇ ਲਈ ਮੋਕਾ ਦੇਖਦੇ ਸੜਕ ਚੌੜੀ ਹੋਣ ਤੋਂ ਪਹਿਲਾਂ ਹੀ ਮਹਿੰਗਾ ਵੇਚ ਦਿਤਾ।ਅੱਜ ਤੋਂ ਚਾਰ ਸਾਲ ਪਹਿਲਾਂ ਉਸ ਨੂੰ ਜੋ ਸ਼ਰਾਬ ਦੇ ਠੇਕੇ ਵਿਚੋਂ ਅਠਾਰਾਂ ਲੱਖ ਦੀ ਆਮਦਨ ਹੋਈ ਸੀ ਉਸ ਆਮਦਨ ਵਿਚ ਤਿੰਨ ਲੱਖ ਦਾ ਵਾਧਾ ਹੋਣ ਦਾ ਕਾਰਨ ਵੀ ਇਹੀ ਸੀ ਕਿ ਉਹਨੇ ਕਰਿੰਦੇਆ ਵਲ ਥੋੜੀ ਜਿਹੀ ਗੌਰ ਰਖੀ ਸੀ, ਨਹੀਂ ਤਾ ਉਹ ਬੇਈਮਾਨੀ ਕਰਕੇ ਇਹ ਤਿੰਨ ਲੱਖ ਵੀ ਆਪ ਹੀ ਖਾ ਜਾਂਦੇ।ਫਾਰਚੂਨਰ ਗੱਡੀ ਦਾ 0001 ਨੰਬਰ ਵੀ ਅਖਬਾਰ ਵਿਚ ਆਏ ਨਿਲਾਮੀ ਨੋਟਿਸ ਵਲ ਗੌਰ ਕਰਨ ਕਰਕੇ ਹੀ ਮਿਲਿਆ ਸੀ।ਇਸ ਵਾਰ ਕਣਕ ਦਾ ਝਾੜ ਵੀ ਚੰਗੀਆਂ ਸਪਰੇਆਂ ਕਰਨ ਕਰਕੇ ਹੀ 27 ਕੁਇਂਟਲ ਨਿਕਲਿਆ ਏ।ਗੁਰਚਰਨ ਸਿੰਘ ਦੀਆਂ ਗਲਾਂ ਅਜੇ ਮੁੱਕੀਆਂ ਨਹੀ ਸੀ ਕਿ ਉਸ ਨੂੰ ਕੋਈ ਫੋਨ ਕਾਲ ਆ ਗਈ, ਕਾਲ ਸੁਣਦੇ ਸਾਰ ਹੀ ਗੁਰਚਰਨ ਸਿੰਘ ਦੇ ਲਹੂ ਦਾ ਪਾਣੀ ਬਣ ਗਿਆ ਅਸਮਾਨ ਗੇੜੇ ਖਾਂਦਾ ਨਜਰ ਆਉਣ ਲਗਾ, ਧਰਤੀ ਵਿਰਲਾਪ ਕਰਦੀ ਪ੍ਰਤੀਤ ਹੋਣ ਲਗੀ।ਫੋਨ ‘ਚੋ ਕਿਸੇ ਪੁਲਿਸ ਅਫਸਰ ਦੀ ਆਵਾਜ ਆ ਰਹੀ ਸੀ….,  ’’ਗੁਰਚਰਨ ਸਿੰਘ! ਤੁਹਾਡਾ ਪੁੱਤਰ ਰਵੀ ਜੋ ਕਿ ਯੁਨੀਵਰਸਿਟੀ ਵਿਚ ਪੜਦਾ ਸੀ, ਚਿੱਟੇ ਦੀ ਓਵਰਡੋਜ ਲੈਣ ਕਾਰਨ ਉਸ ਦੀ ਮੋਤ ਹੋ ਚੁਕੀ ਹੈ।ਗੱਡੀ ਵਿਚੋਂ ਉਸ ਦੀ ਲਾਸ਼,ਵਰਤੀਆਂ ਗਈਆਂ ਸਰਿੰਜਾਂ ਤੇ ਕੁਝ ਹੋਰ ਸਿੰਥੇਟਿਕ ਨਸ਼ੇ ਵੀ ਬਰਾਮਦ ਹੋਏ ਹਨ।ਤੁਸੀਂ ਕਾਗਜ਼ੀ ਕਾਰਵਾਈ ਪੂਰੀ ਕਰਕੇ ਡਿਡ ਬਾਡੀ ਲਿਜਾ ਸਕਦੇ ਹੋ।’’
ਗੁਰਚਰਨ ਸਿੰਘ ਦੇ ਦਿਮਾਗ ਵਿਚ ਹੁਣ ਸਿਰਫ ਤੇ ਸਿਰਫ ਇਕੋ ਗੱਲ ਘੁੰਮ ਰਹੀ ਸੀ ਕਿ ਜੇਕਰ ਉਸ ਨੇ ਆਪਣੀ ਅਸਲੀ ਜਾਇਦਾਦ ਵਲ ਕਦੇ ਥੋੜੀ ਜਿਹੀ ਵੀ ਗੌਰ ਕੀਤੀ ਹੁੰਦੀ ਤਾਂ ਅੱਜ ਨਕਲੀ ਜਾਇਦਾਦ ਲਵਾਰਿਸ ਨਾ ਬਣਦੀ।

kulwant lohgarh

 

ਕੁਲਵੰਤ ਸਿੰਘ ਲੋਹਗੜ
 ਮੋ- 9814624320

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply