Sunday, February 1, 2026

ਪੰਜਾਬੀ ਸਹਿਤ ਸਭਾ ਸਮਰਾਲਾ ਦੀ ਮੀਟਿੰਗ ਵਿਚ ਹੋਈਆਂ ਗੰਭੀਰ ਵਿਚਾਰਾਂ

ਗੁਰਦਿਆਲ ਦਲਾਲ ਦੇ ਅਸਧਾਰਨ ਨਾਟਕ ‘ਜਾਮਣ  ਦਾ ਰੁੱਖ’ `ਤੇ ਹੋਈ ਵਿਸ਼ੇਸ਼ ਚਰਚਾ

ਸਮਰਾਲਾ, 24 ਮਾਰਚ (ਪੰਜਾਬ ਪੋਸਟ- ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਾਸਿਕ ਮੀਟਿੰਗ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ  ਵਿਖੇ ਹੋਈ ਜਿਸ ਵਿਚ ਵੱਡੀ ਗਿਣਤੀ ਵਿਚ ਲੇਖਕਾਂ ਤੇ ਵਿਚਾਰਵਾਨਾਂ ਨੇ ਭਾਗ ਲਿਆ।ਸਭ ਪਹਿਲਾਂ ਚਰਨਜੀਤ ਸਿੰਘ ਚੰਨ ਪੰਜਾਬੀ ਸਾਹਿਤ ਸਭਾ ਦਿੱਲੀ, ਵਰਿਆਮ ਮੈਗਜੀਨ ਦੇ ਸੰਪਾਦਕ ਜਗਦੀਸ਼ ਵਰਿਆਮ ਭੈਣੀ ਸਾਹਿਬ ਅਤੇ ਮੱਖਣ ਕ੍ਰਾਂਤੀ- ਕ੍ਰਾਂਤੀ ਪ੍ਰਗਤੀ ਕਲਾ ਕੇਂਦਰ ਲਾਂਦੜਾ ਦੀ ਮੌਤ ਤੇ ਅਫਸੋਸ ਦਾ ਪ੍ਰਗਟਾਵਾ ਕਰਨ ਲਈ ਮਤਾ ਪਾਇਆ ਗਿਆ ਅਤੇ ਵਿਛੜੀਆਂ ਆਤਮਾਵਾਂ ਦੀ ਰੂਹ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਵੀ ਧਾਰਨ ਕੀਤਾ ਗਿਆ।PPN2403201717ਮੀਟਿੰਗ ਦੀ ਸ਼ੁਰੂਆਤ ਮੌਕੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪੋਤਰੀ ਰਾਸ਼ੀ ਸੱਦੀ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ, ਉਨਾਂ ਵੱਲੋਂ  ਸਮੁੱਚੀ ਸਭਾ ਨੂੰ ਲੱਡੂ ਵੰਡੇ ਗਏ। ਰਚਨਾਵਾਂ ਦੇ ਦੌਰ ਦਾ ਆਰੰਭ ਜੋਗਿੰਦਰ ਸਿੰਘ ਜੋਸ਼ ਦੀ ਉਰਦੂ ਕਵਿਤਾ ਨਾਲ ਕੀਤਾ ਗਿਆ।ਪ੍ਰੋ. ਬਲਦੀਪ ਸਿੰਘ ਵੱਲੋਂ ਨੌਬਲ ਇਨਾਮ ਜੇਤੂ ਇਤਾਲਵੀ ਨਾਵਲਕਾਰ ਲੂਈ ਪਿਰਾਂਦਲ ਦੀ ਕਹਾਣੀ ‘ਯੁੱਧ’ ਦਾ ਅਨੁਵਾਦ ਪੜਿਆ ਗਿਆ। ਲਾਭ ਸਿੰਘ ਬੇਗੋਵਾਲ ਵੱਲੋਂ ਬਹੁਤ ਹੀ ਖੂਬਸੂਰਤ ਗ਼ਜ਼ਲ ਪੇਸ਼ ਕੀਤੀ ਗਈ। ਦਰਸ਼ਨ ਸਿੰਘ ਗਿੱਲ ਨੇ ਗੀਤ ਪੇਸ਼ ਕੀਤਾ, ਜਿਸ ਦੀ ਸਾਰਿਆਂ ਨੇ ਸਰਾਹਨਾ ਕੀਤੀ।ਕਹਾਣੀਕਾਰ ਨੇਤਰ ਸਿੰਘ ਮੁੱਤੋਂ ਨੇ ਕਵਿਤਾ ਪੜੀ, ਜਸਵੀਰ ਸਮਰਾਲਾ ਨੇ ਕਵਿਤਾ ਸੁਣਾਈ, ਸ਼ੋ੍ਰਮਣੀ ਬਾਲ ਸਾਹਿਤ ਪੁਰਸਕਾਰ ਵਿਜੇਤਾ ਕਮਲਜੀਤ ਨੀਲੋਂ ਨੇ ਬਾਲ ਕਹਾਣੀ ‘‘ਸਬਕ’’ ਪੜੀ। ਜਿਸ ਵਿੱਚਲੇ ਸਬਕ ਕੁਦਰਤੀ ਆਫ਼ਤਾਂ ਬਾਰੇ ਵਿਚਾਰ ਚਰਚਾ ਹੋਈ।ਸੁਰਜੀਤ ਨੀਲੋਂ ਨੇ ਫ਼ੁਰਸਤ ਬਾਰੇ ਵਧੀਆ ਕਵਿਤਾ ਪੇਸ਼ ਕੀਤੀ। ਦੀਪ ਦਿਲਬਰ ਦੇ ਗੀਤ ਦੀ ਭਰਪੂਰ ਪ੍ਰਸ਼ੰਸਾ ਹੋਈ।
ਮੀਟਿੰਗ ਵਿਚ ਨਾਵਲਕਾਰ ਗੁਦਿਆਲ ਦਲਾਲ ਨੇ ਕ੍ਰਿਸ਼ਨ ਚੰਦਰ ਦੀ ਕਹਾਣੀ ‘‘ਜਾਮਣ ਦਾ ਰੁੱਖ’’ ਨੂੰ ਨੀਂਹ ਬਣਾ ਕੇ ਲਿਖਿਆ ਗਿਆ ਨਾਟਕ ‘‘ਜਾਮਣ ਦਾ ਰੁੱਖ’’ ਪੇਸ਼ ਕੀਤਾ।ਜਿਸ ਬਾਰੇ ਭਰਪੂਰ ਵਿਚਾਰ ਚਰਚਾ ਕੀਤੀ ਗਈ।ਨਾਟਕ ਨੂੰ ਅਜੋਕੇ ਸਮੇਂ ਦੀ ਅਫਰਸ਼ਾਹੀ ਤੱਕ ਪਹੁੰਚਾ ਕੇ ਖ਼ਤਮ ਕੀਤਾ ਗਿਆ। ਜਿਸ ਦੀ ਪੇਸ਼ਕਾਰੀ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ। ਕ੍ਰਿਸ਼ਨ ਚੰਦਰ ਦੀ ਸਧਾਰਨ ਕਹਾਣੀ ਉੱਤੇ ਅਸਾਧਰਣ ਨਾਟਕ ਦੀ ਸਿਰਜਣਾ ਇਕ ਨਵਾਂ ਤਜ਼ਰਬਾ ਹੋ ਨਿੱਬੜਿਆ ਤੇ ਵਿਚਾਰ ਪੇਸ਼ ਕੀਤਾ ਗਿਆ ਕਿ ਜਿਵੇਂ ਕਿਸੇ ਮਸ਼ਹੂਰ ਗ਼ਜ਼ਲ ਜਾਂ ਕਵਿਤਾ ਨੂੰ ਨੀਂਹ ਬਣਾ ਕੇ ਰਚਨਾਵਾਂ ਰਚਣ ਦਾ ਸਮਾਂ ਆਇਆ ਤੇ ਕਿਸੇ ਵਿਚਾਰ ਨੂੰ ਧੁਰਾ ਬਣਾ ਕੇ ਵਿਚਾਰ ਨੂੰ ਹੋਰ ਪ੍ਰਪੱਕ ਰੂਪ ਵਿਚ ਪੇਸ਼ ਕਰਨਾ ਵੀ ਇਕ ਕਲਾ ਹੈ, ਇਕ ਔਖਾ ਕੰਮ ਹੈ।
ਵਿਚਾਰ ਚਰਚਾ ਵਿਚ ਕਹਾਣੀਕਾਰ ਗੁਰਪਾਲ ਲਿੱਟ, ਸੰਦੀਪ ਤਿਵਾੜੀ, ਗੁਰਭਗਤ ਸਿੰਘ ਗਿੱਲ, ਦਰਸ਼ਨ ਸਿੰਘ ਕੰਗ, ਮਾਸਟਰ ਪੁਖਰਾਜ ਸਿੰਘ ਘੁਲਾਲ, ਇਕਬਾਲ ਸਿੰਘ ਨੀਲੋਂ, ਲਖਵਿੰਦਰ ਸਿੰਘ, ਕੇਵਲ ਸਿੰਘ ਮੰਜ਼ਾਲੀਆਂ, ਜਗਦੀਸ਼ ਨੀਲੋਂ ਨੇ ਵੀ ਭਾਗ ਲਿਆ।ਸਭਾ ਦੀ ਕਾਰਵਾਈ ਸਭਾ ਜਨਰਲ ਸਕੱਤਰ ਜਗਦੀਸ਼ ਨੀਲੋਂ ਤੇ ਸਕੱਤਰ ਦੀਪ ਦਿਲਬਰ ਵੱਲੋਂ ਚਲਾਈ ਗਈ।

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply