ਪਠਾਨਕੋਟ, 24 ਮਾਰਚ (ਪੰਜਾਬ ਪੋਸਟ ਬਿਊਰੋ) – ਕਮਿਸ਼ਨਰ ਨਗਰ ਨਿਗਮ ਸੁਰਿੰਦਰ ਸਿੰਘ ਨੇ ਇਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਮਾਰਚ ਮਹੀਨਾ ਵਿੱਤੀ ਸਾਲ 2016-17 ਦਾ ਅੰਤਿਮ ਮਹੀਨਾ ਹੋਣ ਕਰਕੇ ਦਫ਼ਤਰ ਨਗਰ ਨਿਗਮ ਵਿਖੇ ਜਾਇਦਾਦ ਕਰ ਜਮਾਂ ਕਰਵਾਉਣ ਵਾਲਿਆਂ ਦੀ ਕਾਫ਼ੀ ਆਮਦ ਵੱਧ ਗਈ ਹੈ।ਉਨਾਂ ਦੱਸਿਆ ਕਿ ਕਰਦਾਤਾਵਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ।ਇਸ ਲਈ ਕਰਦਾਤਾਵਾਂ ਦੀ ਸਹੂਲਤ ਵਾਸਤੇ ਦਫ਼ਤਰ ਪ੍ਰਾਪਰਟੀ ਟੈਕਸ ਨਗਰ ਨਿਗਮ, ਛੁੱਟੀਆਂ ਦੌਰਾਨ ਵੀ ਖੁੱਲਾ ਰਹੇਗਾ।ਉਨਾਂ ਨੇ ਕਰਦਾਤਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਬਣਦਾ ਜਾਇਦਾਦ ਕਰ ਸਾਲ 2016-17 ਮਿਤੀ 31 ਮਾਰਚ, 2017 ਤੋਂ ਪਹਿਲਾਂ ਪਹਿਲਾਂ ਜਮਾਂ ਕਰਵਾ ਕੇ 20 ਪ੍ਰਤੀਸ਼ਤ ਜੁਰਮਾਨੇ ਅਤੇ 18 ਪ੍ਰਤੀਸ਼ਤ ਵਿਆਜ ਤੋਂ ਬਚਣ। ਉਨਾਂ ਦੱਸਿਆ ਕਿ ਜਿੰਨਾਂ ਕਰਦਾਤਾਵਾਂ ਨੇ ਸਾਲ 2013-14, 2014-15, 2015-16 ਦਾ ਬਣਦਾ ਪ੍ਰਾਪਰਟੀ ਟੈਕਸ ਅਜੇ ਤੱਕ ਜਮਾਂ ਨਹੀਂ ਕਰਵਾਇਆ ਹੈ, ਉਨਾਂ ਨੂੰ ਵੀ ਅਪੀਲ ਕੀਤੀ ਕੀਤੀ ਜਾਂਦੀ ਹੈ ਕਿ ਨਿਰਧਾਰਤ ਦਰਾਂ ਅਨੁਸਾਰ ਤੁਰੰਤ ਬਣਦਾ ਪ੍ਰਾਪਰਟੀ ਟੈਕਸ ਨਗਰ ਨਿਗਮ, ਪਠਾਨਕੋਟ ਵਿਖੇ ਜਮਾਂ ਕਰਵਾਉਣ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media