Monday, September 28, 2026

ਵਿਸ਼ਵ ਟੀ.ਬੀ ਦਿਵਸ ਮੌਕੇ ਜਾਗਰੂਕਤਾ ਕੈਂਪ ਦਾ ਆਯੋਜਨ

ਦੋ ਹਫ਼ਤੇ ਤੋਂ ਵੱਧ ਸਮੇਂ ਦੀ ਖਾਂਸੀ ਹੋ ਸਕਦੀ ਹੈ ਟੀ.ਬੀ.

PPN2503201710

ਫਾਜ਼ਿਲਕਾ, 25 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) -ਸਿਵਲ ਸਰਜ਼ਨ ਫਾਜ਼ਿਲਕਾ ਡਾ. ਸੁਰਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਅਰੁਣ ਕੁਮਾਰ ਸੋਹਲ ਦੀ ਅਗਵਾਈ ਵਿਚ ਅੱਜ ਵਿਸ਼ਵ ਟੀਬੀ ਦਿਹਾੜੇ ਮੌਕੇ ਸੀਐਚਸੀ ਖੂਈਖੇੜਾ ਵਿਚ ਜਾਗਰੂਕਤਾ ਕੈਂਪ ਦਾ ਅਯੋਜਨ ਕੀਤਾ ਗਿਆ।ਇਸ ਮੌਕੇ ਡਾ. ਕੰਵਰਜੀਤ ਸਿੰਘ ਧਾਲੀਵਾਲ ਅਤੇ ਡਾ. ਕੇਵਲ ਕੁਮਾਰ ਨੇ ਕਿਹਾ ਕਿ ਸਾਰਿਆਂ ਫੀਲਡ ਸਟਾਫ਼ ਮੈਂਬਰ ਆਪਣੇ ਇਲਾਕੇ ਵਿਚ ਜਿੱਥੇ ਵੀ ਕਿਸੇ ਨੂੰ ਦੋ ਹਫ਼ਤੇ ਤੋਂ ਵੱਧ ਸਮੇਂ ਤੋਂ ਖਾਂਸੀ ਹੁੰਦੀ ਹੈ, ਤਾਂ ਉਸ ਨੂੰ ਤੁਰੰਤ ਨੇੜਲੇ ਸਿਹਤ ਕੇਂਦਰ ਵਿਚ ਲੈਜਾਕੇ ਉਸਦੇ ਬਲਗਮ ਦੀ ਤੁਰੰਤ ਜਾਂਚ ਕਰਵਾਉਣ। ਜੇਕਰ ਕਿਸੇ ਵਿਅਕਤੀ ਵਿਚ ਟੀਬੀ ਪਾਈ ਜਾਂਦੀ ਹੈ ਤਾਂ ਉਸਦਾ ਸਹੀ ਸਮੇਂ ਤੇ ਉੱਥੋਂ ਇਲਾਜ ਸ਼ੁਰੂ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂਆਤ ਵਿਚ ਹੀ ਟੀ.ਬੀ ਦਾ ਪਤਾ ਲੱਗਣ ਤੇ ਮਰੀਜ਼ ਨੂੰ 6 ਤੋਂ 8 ਮਹੀਨੇ ਤੱਕ ਦਵਾਈ ਖਾਣੀ ਪੈਂਦੀ ਹੈ ਪਰ ਜੇਕਰ ਕੋਈ ਟੀ.ਬੀ ਦਾ ਮਰੀਜ ਡਾਟਸ ਦੀ ਦਵਾਈ ਸ਼ੁਰੂ ਕਰਨ ਤੋਂ ਬਾਅਦ ਉਸ ਨੂੰ ਵਿਚਕਾਰ ਬੰਦ ਕਰਦਾ ਹੈ ਤਾਂ ਉਸ ਨੂੰ ਐਮ.ਡੀ.ਆਰ ਹੋ ਸਕਦੀ ਹੈ।ਜਿਸ ਦੀ ਦਵਾਈ ਮਰੀਜ਼ ਨੂੰ ਲਗਭਗ ਦੋ ਸਾਲ ਤੱਕ ਖਾਣੀ ਪੈਂਦੀ ਹੈ।ਉਨ੍ਹਾਂ ਦੱਸਿਆ ਕਿ ਟੀਬੀ ਦੀ ਦਵਾਈ ਸਾਰਿਆਂ ਸਰਕਾਰੀ ਸਿਹਤ ਕੇਂਦਰਾਂ ਤੋਂ ਬਿਲਕੁਲ ਮੁਫ਼ਤ ਦਿੱਤੀ ਜਾਂਦੀ ਹੈ।ਬੀ.ਈ.ਈ ਸੁਸ਼ੀਲ  ਬੇਗਾਂਵਾਲੀ ਨੇ ਕਿਹਾ ਕਿ ਸਿਹਤ ਕਰਮਚਾਰੀ ਲੋਕਾ ਨੂੰ ਜਾਕੇ ਪ੍ਰੇਰਿਤ ਕਰਨ ਕਿ ਟੀਬੀ ਦਾ ਪੱਕਾ ਇਲਾਜ ਅਤੇ ਬਿਲਕੁਲ ਮੁਫ਼ਤ ਹੈ।ਇਹ ਇੱਕ ਲਾਇਲਾਜ ਬਿਮਾਰੀ ਨਹੀਂ ਹੈ, ਇਸਦਾ ਇਲਾਜ ਸੰਭਵ ਹੈ। ਇਸ ਮੌਕੇ ਡਾ. ਰੁਪਾਲੀ ਮਹਾਜਨ, ਡਾ. ਮਿਨਾਕਸ਼ੀ, ਐਲਐਚਵੀ ਵੀਨਾ ਰਾਣੀ, ਬਲਾਕ ਖੂਈਖੇੜਾ ਦੀਆਂ ਏ.ਐਨ.ਐਮ ਅਤੇ ਆਸ਼ਾ ਫੈਸਿਲੀਟੇਟਰ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply