Monday, September 28, 2026

ਰੇਤ ਚੋਰੀ ਸਬੰਧੀ ਮਾਮਲਾ ਦਰਜ਼

ਫਾਜ਼ਿਲਕਾ, 25 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਥਾਣਾ ਸਦਰ ਪੁਲਸ ਫਾਜ਼ਿਲਕਾ ਨੇ ਪਿੰਡ ਘੁਰਕਾਂ ਵਿਚੋਂ ਨਜਾਇਜ ਤੌਰ ਤੇ ਰੇਤ ਚੋਰੀ ਕਰਨ ਸਬੰਧੀ ਦੋ ਵਿਅਕਤੀਆਂ ਦੇ ਖਿਲਫਾ ਮਾਮਲਾ ਦਰਜ਼ ਕੀਤਾ ਹੈ। ਕੁਲਵੰਤ ਵਰਮਾ ਮਾਈਨਿੰਗ ਅਫ਼ਸਰ ਫਾਜ਼ਿਲਕਾ ਵੱਲੋਂ ਦਿੱਤੇ ਗਏ ਪੱਤਰ ਵਿਚ ਦੱਸਿਆ ਕਿ 23 ਮਾਰਚ 2017 ਨੂੰ ਲੇਖ ਰਾਜ ਅਤੇ ਮਿਲਖ ਰਾਜ ਵਾਸੀ ਪਿੰਡ ਬਹਿਕ ਹਸਤਾ ਉਤਾੜ ਪਿੰਡ ਘੁਰਕਾਂ ਵਿਚ ਨਜਾਇਜ ਤੌਰ `ਤੇ ਰੇਤ ਦੇ ਖੱਡੇ ਵਿਚੋਂ ਰੇਤ ਚੋਰੀ ਕਰ ਰਹੇ ਸਨ। ਏ.ਡੀ.ਸੀ ਵੱਲੋਂ ਬਣਾਈ ਗਈ ਟੀਮ ਵੱਲੌਂ ਰੇਡ ਕਰਨ ਤੇ ਉਕਤ ਵਿਅਕਤੀ ਟਰੈਕਟਰ ਟਰਾਲੀ ਛੱਡਕੇ ਭੱਜ ਗਏ ਸਨ।ਜੋ ਟਰੈਕਟਰ ਟਰਾਲੀ ਸਮੇਤ ਰਤੇ ਬੰਦ ਅਹਾਤਾ ਕਰਕੇ ਪੁਲਸ ਨੇ ਉਕਤ ਵਿਅਕਤੀਆਂ ਦੇ ਖਿਲਾਫ਼ ਭਾਰਤੀ ਦੰਡ ਸੰਹਿਤਾ ਦੀ ਧਾਰਾ 379 ਅਤੇ ਮਾਈਨਿੰਗ ਐਕਟ ਦੇ ਤਹਿਤ ਮਾਮਲਾ ਦਰਜ਼ ਕਰ ਲਿਆ ਹੈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply