ਫਾਜ਼ਿਲਕਾ, 25 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) -ਸ਼੍ਰੀ ਰਾਮ ਸ਼ਰਨਮ ਅੱਖਾਂਦਾਨ ਸਹਾਇਤਾ ਸੰਮਤੀ ਵੱਲੋਂ ਚਲਾਏ ਗਏ ਮਰਨ ਮਗਰੋਂ ਅੱਖਾਂ ਦਾਨ ਅਭਿਆਨ ਤਹਿਤ ਸਥਾਨਕ ਟੀਚਰ ਕਲੋਨੀ ਵਾਸੀ ਬਿਹਾਰੀ ਲਾਲ ਕਵਾਤੜਾ ਦੇ ਮਰਨ ਮਗਰੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੀਆਂ ਅੱਖਾਂ ਦਾਨ ਕਰਵਾਈਆਂ।ਜਾਣਕਾਰੀ ਦਿੰਦੇ ਹੋਏ ਸੰਮਤੀ ਦੇ ਸਰਪ੍ਰਸਤ ਰਾਜ ਕ੍ਰਿਸ਼ਨ ਠਠਈ ਨੇ ਦੱਸਿਆ ਕਿ ਸਥਾਨਕ ਵਾਸੀ ਬਿਹਾਰੀ ਲਾਲ ਕਵਾਤੜਾ ਪੁੱਤਰ ਤਾਰਾ ਚੰਦ ਦੇ ਦੇਹਾਂਤ ਮਗਰੋਂ ਉਨ੍ਹਾਂ ਦੇ ਪੁੱਤਰ ਪਵਨ ਕਵਾਤੜਾ ਨੇ ਆਪਣੇ ਪਿਤਾ ਦੀਆਂ ਅੱਖਾਂ ਦਾਨ ਕਰਨ ਲਈ ਸੰਮਤੀ ਦੇ ਮੈਂਬਰ ਸੁਸ਼ੀਲ ਵਰਮਾ ਨਾਲ ਸੰਪਰਕ ਕੀਤਾ। ਸੰਮਤੀ ਦੇ ਸੱਦੇ ਤੇ ਮਾਤਾ ਕਰਤਾਰ ਕੌਰ ਇੰਟਰਨੈਸ਼ਨਲ ਆਈ ਬੈਂਕ ਸਰਸਾ ਦੇ ਡਾਕਟਰ ਅਜੈ ਸ਼ਰਮਾ ਮੋਨੂੰ ਨੇ ਆਪਣੀ ਟੀਮ ਸਮੇਤ ਪਹੰਚ ਕੇ ਬਿਹਾਰੀ ਲਾਲ ਕਵਾਤੜਾ ਦੀਆਂ ਅੱਖਾਂ ਦਾਨ ਲਈ ਲੈ ਲਈਆਂ। ਬਾਅਦ ਵਿਚ ਸੁਸਾਇਟੀ ਦੇ ਮੈਂਬਰ ਦੀਨਾ ਨਾਥ ਸਚਦੇਵਾ, ਮਹੇਸ਼ ਲੂਨਾ, ਮਦਨ ਲਾਲ ਗਾਂਧੀ, ਸੰਦੀਪ ਖੁੰਗਰ ਠਾਕੁਰ, ਜਗਦੀਸ਼ ਚੰਦਰ ਕਸ਼ਿਅਪ, ਮੋਹਨ ਲਾਲ ਦਾਮੜੀ, ਪਰਵਿਸ਼ ਵਢੇਰਾ, ਗੁਲਸ਼ਨ ਗੁੰਬਰ ਅਤੇ ਹੋਰਨਾਂ ਨੇ ਅੱਖਾਂਦਾਨੀ ਦੀ ਮ੍ਰਿਤਕ ਦੇਹ ਤੇ ਚਾਦਰ ਪਾਕੇ ਸ਼ਰਧਾਂਜਲੀ ਭੇਂਟ ਕੀਤੀ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media