Tuesday, September 29, 2026

ਐਮ.ਪੀ ਘੁਬਾਇਆ ਨੂੰ ਵਿਦਿਆਰਥੀਂਆਂ ਨੇ ਮੁਸ਼ਕਲਾਂ ਦੱਸੀਆਂ

PPN2503201713
ਫਾਜ਼ਿਲਕਾ, 25 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) -ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਥਾਨਕ ਐਮ.ਆਰ.ਸਰਕਾਰੀ ਕਾਲਜ ਦੀਆਂ ਸਮਸਿਆਵਾਂ ਨੂੰ ਲੈਕੇ ਫਿਰੋਜ਼ਪੁਰ ਦੇ ਐਮ.ਪੀ. ਸ਼ੇਰ ਸਿੰਘ ਘੁਬਾਇਆ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਕਾਲਜ ਵਿਚ ਨਵੇਂ ਕੋਰਸ ਸ਼ੁਰੂ ਕਰਨ, ਬਿਲਡਿੰਗ ਬਣਵਾਉਣ ਅਤੇ ਰੈਗੂਲਰ ਅਧਿਆਪਕ ਲਿਆਉਣ ਦੀ ਮੰਗ ਕੀਤੀ। ਸਥਾਨਕ ਸਰਕਾਰੀ ਐਮ.ਆਰ.ਕਾਲਜ ਵਿਚ ਐਮ.ਪੀ. ਸ਼ੇਰ ਸਿੰਘ ਘੁਬਾਇਆ ਦੇ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਗਗਨ ਸੰਗਰਾਮੀ ਅਤੇ ਸਨਾਮ ਘੱਲੂ ਅਤੇ ਸਟੂਡੈਂਟਸ ਹੈਲਪਲਾਇਨ ਦੇ ਇੰਚਾਰਜ਼ ਲੈਕਚਰਾਰ ਸੰਦੀਪ ਝੀਂਝਾ  ਨੇ ਕਿਹਾ ਕਿ 100 ਕਿਲੋਮੀਟਰ ਦੇ ਖੇਤਰ ਅੰਦਰ ਫਾਜ਼ਿਲਕਾ ਵਿਚ ਇੱਕੋ ਇੱਕ ਸਰਕਾਰੀ ਕਾਲਜ ਹੈ।ਜਿਥੇ ਹਜ਼ਾਰਾਂ ਦੀ ਗਿਣਤੀ ਵਿਚ ਵਿਦਿਆਰਥੀ ਪੜ੍ਹਦੇ ਹਨ। ਪਰ ਕਾਲਜ ਵੱਖ ਵੱਖ ਸਮਸਿਆਵਾਂ ਨਾਲ ਜੂਝ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਨਾ ਹੀ ਕਾਲਜ ਵਿਚ ਰੈਗੂਲਰ ਪ੍ਰਿੰਸੀਪਲ ਹੈ ਅਤੇ ਨਾ ਹੀ ਮਾਸਟਰ ਡਿਗਰੀ ਕੋਰਸ ਹਨ। ਜਿਸ ਕਾਰਨ ਪ੍ਰਾਈਵੇਟ ਕਾਲਜਾਂ ਵਿਚ ਹਜ਼ਾਰਾਂ ਰੁਪਏ ਫੀਸਾਂ ਭਰਕੇ ਵਿਦਿਆਰਥੀਆਂ ਨੂੰ ਪੜ੍ਹਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਬੀਤੇ ਲੰਬੇ ਸਮੇਂ ਤੋਂ ਕਾਲਜ ਵਿਚ ਕੋਈ ਨਵੀਂ ਬਿਲਡਿੰਗ ਨਹੀਂ ਬਣਾਈ ਗਈ ਅਤੇ ਜੋ ਪੁਰਾਦੀ ਬਿਲਡਿੰਗ ਹੈ ਉਸਦੀ ਹਾਲਤ ਖਸਤਾ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਕਾਲਜ ਵਿਚ ਲਗਭਗ ਤਿੰਨ ਹਜ਼ਾਰ ਵਿਦਿਆਰਥੀ ਪੜ੍ਹਦੇ ਹਨ ਅਤੇ ਉਨ੍ਹਾਂ ਦੇ ਬੈਠਣ ਲਈ ਪੂਰੇ ਕਮਰੇ ਹੀ ਨਹੀਂ ਹਨ। ਇਸ ਮੌਕੇ ਵਿਦਿਆਰਥੀਆਂ ਨੇ ਸੀਟਾਂ ਵਧਾਉਣ ਦੀ ਵੀ ਮੰਗ ਕੀਤੀ। ਜਿਸ ਤੋਂ ਬਾਅਦ ਐਮ.ਪੀ. ਸ਼ੇਰ ਸਿੰਘ ਘੁਬਾਇਆ ਨੇ ਉਕਤ ਮੰਗਾਂ ਸਬੰਧੀ ਕਾਲਜ ਦੇ ਸਟਾਫ਼ ਨਾਲ ਗੱਲ ਕੀਤੀ ਅਤੇ ਵਿਦਿਆਰਥੀਆਂ ਨੂੰ ਉਕਤ ਸਮਸਿਆਵਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਆਪਣੇ ਬੇਟੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨਾਲ ਮਿਲਕੇ ਉਕਤ ਸਮਸਿਆਵਾਂ ਦੇ ਹੱਲ ਲਈ ਕੋਸ਼ਿਸ਼ਾਂ ਕਰਨਗੇ। ਇਸ ਮੌਕੇ ਮੋਨੀਕਾ ਖੰਨਾ, ਰਣਜੀਤ ਸਿੰਘ, ਵਿਕ੍ਰਮ ਵਿੱਕੀ, ਨੀਲਮ, ਪੂਨਮ, ਜਸਵੰਤ ਸਿੰਘ, ਜਸਵਿੰਦਰ ਸਿੰਘ, ਕੁਲਦੀਪ ਸਿੰਘ, ਈਸ਼ਾ ਖੱਟਰ, ਸ਼ਿਲਪਾ, ਸ਼ਿਵਾ, ਲੇਖਰਾਜ, ਮੁਕੇਸ਼ ਕੁਮਾਰ, ਸੁੱਖੀ, ਜੀਨੂ ਕੰਬੋਜ ਅਤੇ ਵੱਡੀ ਗਿਣਤੀ ਵਿਚ ਹੋਰ ਵਿਦਿਆਰਥੀ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply