Tuesday, September 29, 2026

ਸੜਕ ਹਾਦਸੇ ਵਿਚ ਇੱਕ ਜ਼ਖ਼ਮੀ

ਫਾਜ਼ਿਲਕਾ, 25 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) -ਫਾਜ਼ਿਲਕਾ ਉਪਮੰਡਲ ਦੀ ਮੰਡੀ ਅਰਨੀਵਾਲਾ ਦੇ ਨੇੜੇ ਦੋ ਮੋਟਰ ਸਾਇਕਲ ਦੀ ਟੱਕਰ ਵਿਚ ਇੱਕ ਨੋਜਵਾਨ ਜ਼ਖ਼ਮੀ ਹੋ ਗਿਆ। ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਸੰਦੀਪ ਕੁਮਾਰ (18) ਵਾਸੀ ਪਿੰਡ ਟਾਹਲੀ ਵਾਲਾ ਬੋਦਲਾ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਲਗਭਗ 5.30 ਵਜੇ ਕਿਸੇ ਕੰਮ ਲਈ ਆਪਣੇ ਮੋਟਰ ਸਾਇਕਲ ਤੇ ਨੇੜਲੀ ਮੰਡੀ ਅਰਨੀਵਾਲਾ ਵਿਚ ਗਿਆ ਸੀ ਕਿ ਮੰਡੀ ਅਰਨੀਵਾਲਾ ਦੇ ਨੇੜੇ ਸਾਹਮਣੇ ਤੋਂ ਆ ਰਹੇ ਇੱਕ ਮੋਟਰ ਸਾਇਕਲ ਦੇ ਨਾਲ ਉਸਦੀ ਟੱਕਰ ਹੋ ਗਈ। ਜਿਸ ਕਾਰਨ ਉਹ ਆਪਣੇ ਮੋਟਰ ਸਾਇਕਲ ਤੋਂ ਡਿੱਗ ਗਿਆ ਅਤੇ ਜ਼ਖ਼ਮੀ ਹੋ ਗਿਆ। ਟੱਕਰ ਵਿਚ ਉਸਦੇ ਸਿਰ, ਹੱਥ ਅਤੇ ਪੈਰਾਂ ਤੇ ਸੱਟਾਂ ਲੱਗੀਆਂ ਹਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply