
ਰਾਜਪੁਰਾ, 25 ਮਾਰਚ (ਪੰਜਾਬ ਪੋਸਟ- ਡਾ. ਗੁਰਵਿੰਦਰ ਅਮਨ) – ਸਥਾਨਕ ਨਿੱਜੀ ਰੇਸਤਰਾਂ ਵਿੱਚ ਅੱਜ ਰਾਜਪੁਰਾ ਪ੍ਰੈਸ ਕਲੱਬ ਰਾਜਪੁਰਾ (ਰਜਿ:) ਦੇ ਪ੍ਰਧਾਨ ਜਗਦੀਸ਼ ਕੇ.ਬੀ ਦੀ ਅਗਵਾਈ ਵਿੱਚ ਦੀ 2017-18 ਇੱਕ ਸਾਲ ਦੇ ਲਈ ਕਲੱਬ ਦੇ ਪ੍ਰਧਾਨ ਅਤੇ ਕਾਰਜ਼ਕਾਰਨੀ ਦੀ ਚੋਣ ਕਰਨ ਸਬੰਧੀ ਬੈਠਕ ਹੋਈ।ਇਸ ਦੌਰਾਨ ਪ੍ਰਧਾਨ ਕੇ.ਬੀ ਵਲੋਂ ਆਪਣੀ ਕਾਰਜ਼ਕਾਰਨੀ ਭੰਗ ਕਰਦਿਆਂ ਚੋਣ ਅਧਿਕਾਰੀ ਵੱਜੋਂ ਨਵੀ ਕਾਰਜ਼ਕਾਰਨੀ ਦੀ ਚੋਣ ਕਰਨ ਦਾ ਐਲਾਨ ਕੀਤਾ। ਜਿਸ ਤੇ ਡਾ: ਗੁਰਵਿੰਦਰ ਅਮਨ ਨੇ ਕਲੱਬ ਪ੍ਰਧਾਨ ਦੇ ਅਹੁਦੇ ਲਈ ਗੁਰਵਿੰਦਰ ਪਾਲ ਸਿੰਘ ਜੀ.ਪੀ ਦਾ ਅਤੇ ਕ੍ਰਿਸ਼ਨ ਨਿਰਦੋਸ਼ ਵੱਲੋਂ ਦਿਨੇਸ਼ ਠੇਕੇਦਾਰ ਦਾ ਨਾਂ ਪੇਸ਼ ਕੀਤਾ ਗਿਆ। ਜਦੋਂ ਦੋਵੇ ਨਾਵਾਂ ’ਤੇ ਪ੍ਰਧਾਨ ਪਦ ਦੇ ਲਈ ਸਹਿਮਤੀ ਨਾ ਬਨਣ ਤੇ ਪਰਚੀ ਸਿਸਟਮ ਰਾਹੀਂ ਚੋਣ ਕੀਤੀ ਗਈ। ਜਿਸ ਵਿੱਚ ਗੁਰਵਿੰਦਰ ਪਾਲ ਸਿੰਘ ਜੀ.ਪੀ ਦੇ ਨਾਂ ਦੀ ਪਰਚੀ ਨਿਕਲਣ ’ਤੇ ਉਨ੍ਹਾਂ ਨੂੰ ਅਗਲੇ 1 ਸਾਲ ਦੇ ਲਈ ਕਲੱਬ ਪ੍ਰਧਾਨ ਚੁਣਦਿਆਂ ਆਪਣੀ ਕਾਰਜ਼ਕਾਰਨੀ ਬਣਾਉਣ ਦੇ ਅਧਿਕਾਰ ਦਿੱਤੇ ਗਏ।
ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਜੀ.ਪੀ ਸਿੰਘ ਨੂੰ ਫੁੱਲਾਂ ਦੇ ਹਾਰ ਪਾ ਕੇ ਵਧਾਈਆਂ ਦਿੱਤੀਆਂ ਗਈਆਂ।ਇਸ ਮੋਕੇ ਨਵ-ਨਿਯੁਕਤ ਪ੍ਰਧਾਨ ਜੀ.ਪੀ ਸਿੰਘ ਨੇ ਆਪਣੇ ਸੰਬੋਧਨ ’ਚ ਪ੍ਰੈਸ ਕਲੱਬ ਦੀ ਬਿਹਤਰੀ ਲਈ ਸਾਰਿਆਂ ਨੂੰ ਨਾਲ ਲੈ ਕੇ ਕੰਮ ਕਰਨ ਅਤੇ ਪੱਤਰਕਾਰ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਦਾ ਵਿਸ਼ਵਾਸ਼ ਦੁਆਇਆ।ਇਸ ਮੌਕੇ ਪੱਤਰਕਾਰ ਅਸ਼ੋਕ ਝਾਂਅ, ਰਵਿੰਦਰ ਲਾਲੀ, ਮੇਵਾ ਸਿੰਘ ਭੰਗੂ, ਅਲੋਕ ਮਸਤਾਨਾ, ਦਲਜੀਤ ਸਿੰਘ ਸ਼ੈਦਖੇੜੀ, ਐਚ.ਐਸ.ਸੈਣੀ, ਅਰਜੁਨ ਰੋਜ਼, ਅਸੋਕ ਸ਼ੈਜੜਾ, ਦੀਨਾ ਨਾਥ, ਇੰਦਰਜੀਤ ਸਿੰਘ ਵਿਰਦੀ, ਮਨੋਜ਼ ਕੁਮਾਰ ਹਾਜਰ ਸਨ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media