Thursday, September 24, 2026

ਭਾਰਤ ਪਾਕਿਸਤਾਨ ਸਰਹੱਦ ‘ਤੇ ਖੁਸ਼ਬੂਦਾਰ ਬੂਟੇ ਲਗਾ ਕੇ ਮਨਾਈ ਸਮਰਾਟ ਅਸ਼ੋਕ ਦੀ ਜਯੰਤੀ

ਫਾਜ਼ਿਲਕਾ, 27 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਭਾਰਤ ਦੇ ਮਹਾਨ ਸਮਰਾਟ ਰਹੇ ਅਸ਼ੋਕ ਜਿਨ੍ਹਾਂ ਦੇ ਵੱਲੋਂ ਬਣਾਏ ਚੱਕਰ ਰਾਸ਼ਟਰੀ ਝੰਡੇ ਵਿਚ ਦੇਸ਼ ਦੀ ਸ਼ੋਭਾ ਵਧਾ ਰਹੇ ਹਨ ਅਤੇ ਚਾਰ ਸਿੰਘ ਮੁਖੀ ਦੇ ਨਿਸ਼ਾਨ ਨੂੰ ਵੀ ਰਾਸ਼ਟਰੀ ਮੁਦਰਾ ਮੰਨਿਆ ਜਾਂਦਾ ਹੈ, ਉਸ ਰਾਜਾ ਅਸ਼ੋਕ ਦੀ ਜਯੋਂਤੀ ਤੇ ਫਾਜ਼ਿਲਕਾ ਵਿਚ ਵੱਖ ਵੱਖ ਸਮਾਗਮ ਅਯੋਜਤ ਕੀਤੇ ਗਏ।PPN2703201707ਭਾਰਤ ਪਾਕਿਸਤਾਨ ਸਰਹੱਦ ਦੀ ਸਾਦਕੀ ਚੌਕੀ ਤੇ ਸਮਰਾਟ ਅਸ਼ੋਕ ਦੀ ਜਯੰਤੀ ਦੇ ਮੌਕੇ ਤੇ ਸਰਹੱਦ ਸੋਸ਼ਲ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਵੱਲੋਂ ਸਰਹੱਦ ਤੇ ਖੁਸ਼ਬੂਦਾਰ ਬੂਟੇ ਲਗਾਏ ਗਏ। ਇਸ ਮੌਕੇ ਬੀਐਸਐਫ ਦੇ ਸਹਾਇਕ ਕਮਾਂਡੈਂਟ ਨਰਿੰਦਰ ਸਿੰਘ ਭਾਟੀ, ਬੀ.ਐਸ.ਐਫ ਦੇ ਕੋਆਰਡੀਨੇਟਰ ਲੀਲਾਧਰ ਸ਼ਰਮਾ, ਸੁਸਾਇਟੀ ਪ੍ਰਧਾਨ ਰਕੇਸ਼ ਨਾਗਪਾਲ, ਕਪੂਰਥਲਾ ਤੋਂ ਅੰਕਿਤ ਧਵਨ, ਮਨੋਜ਼ ਨਾਗਪਾਲ, ਦੀਪਕ ਨਾਗਪਾਲ ਨੇ ਵੀ ਗਮਲਿਆਂ ਵਿਚ ਬੂਟੇ ਲਗਾਏ।
ਇਸ ਮੋਕੇ ਰਾਜੇਸ਼ ਠਕਰਾਲ, ਪ੍ਰੇਮ ਫੁਟੇਲਾ, ਰੋਸ਼ਨ ਲਾਲ ਵਰਮਾ ਨੇ ਅਸ਼ੋਕ ਸਮਰਾਟ ਨੂੰ ਯਾਦ ਕਰਦੇ ਦੱਸਿਆ ਕਿ ਉਨ੍ਹਾਂ ਦੇ ਕਾਰਨ ਹੀ ਭਾਰਤ ਪੂਰੀ ਦੁਨੀਆਂ ਵਿਚ ਨਾਮ ਕਮਾ ਰਿਹਾ ਹੈ। ਸਮਰਾਟ ਅਸ਼ੋਕ ਨੂੰ ਭਾਰਤ ਦੇਸ਼ ਦਾ ਸਭ ਤੋਂ ਵੱਡਾ ਰਾਜਾ ਮੰਨਿਆ ਗਿਆ ਸੀ।ਦੇਸ਼ ਦਾ ਸਭ ਤੋਂ ਵੱਡਾ ਇਨਾਮ ਅਸ਼ੋਕ ਚੱਕਰ ਵੀ ਉਸ ਸਮਰਾਟ ਦੇ ਨਾਂ ਤੇ ਹੀ ਹੈ। ਸਾਨੂੰ ਉਨ੍ਹਾਂ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply