Tuesday, March 24, 2026

ਏਕਲ ਅਭਿਆਨ ਦਾ 5 ਰੋਜਾ ਅਭਿਆਸ ਵਰਗ ਸੰਪਨ

ਸਿੱਖਿਆ ਦਾਨ ਸਭ ਤੋਂ ਵੱਡਾ ਦਾਨ ਹੁੰਦਾ ਹੈ – ਕਮਾਂਡੈਂਟ

ਫਾਜ਼ਿਲਕਾ, 27 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਦੇਸ਼ ਭਰ ਵਿਚ ਸਮਾਜਿਕ, ਦੇਸ਼ ਭਗਤੀ ਅਤੇ ਅਰੋਗੀਆ ਸਿੱਖਿਆ ਦੇ ਨਾਲ ਨਾਲ ਸਵੱਛ ਭਾਰਤ ਦੀ ਅਲਖ ਜਗਾਉਣ ਵਾਲੀ ਸੰਸਥਾ ਏਕਲ ਅਭਿਆਨ ਦੇ ਤਹਿਤ ਫਾਜ਼ਿਲਕਾ ਦੇ ਸ਼੍ਰੀ ਸਨਾਤਮ ਧਰਮ ਬਾਵਡੀ ਸਭਾ ਦੇ ਵੇਹੜੇ ਵਿਚ 5 ਦਿਨਾਂ ਅਰਧ ਵਾਰਸ਼ਿਕ ਆਚਾਰੀਆ ਅਭਿਆਸ ਵਰਗ ਸੰਪਨ ਹੋਇਆ।

U
U

ਕੈਂਪ ਵਿਚ ਜ਼ਿਲ੍ਹਾ ਭਰ ਤੋਂ ਵੱਖ ਵੱਖ ਹਿੱਸਿਆਂ ਤੋਂ 70 ਆਚਾਰੀਆ ਨੂੰ ਟ੍ਰੇਨਿੰਗ ਦਿੱਤੀ ਗਈ ਅਤੇ ਸ਼ਾਮ ਦੇ ਸਮੇਂ ਚੱਲ ਰਹੇ ਏਕਲ ਸਕੂਲਾਂ ਵਿਚ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣਗੇ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਕਲ ਅਭਿਆਨ ਸੰਸਥਾ ਦੇ ਜ਼ਿਲ੍ਹਾ ਇੰਚਾਰਜ਼ ਲੀਲਾਧਰ ਸ਼ਰਮਾ ਨੇ ਦੱਸਿਆ ਕਿ ਸਵੇਰੇ 5 ਤੋਂ ਰਾਤ 10 ਵਜੇ ਤੱਕ ਵੱਖ ਵੱਖ ਸੈਸ਼ਨਾਂ ਵਿਚ ਵੱਖ ਵੱਖ ਵਿਸ਼ਿਆਂ ਤੇ ਜਾਣਕਾਰੀ ਦਿੱਤੀ ਗਈ।ਸਮਾਗਮ ਦੇ ਮੁੱਖ ਮਹਿਮਾਨ ਮੁਰਾਰੀ ਪ੍ਰਸਾਦ ਸਿੰਘ ਕਮਾਂਡੈਂਟ 90ਵੀਂ ਬਟਾਲੀਅਨ ਬੀਐਸਐਫ ਨੇ ਦੱਸਿਆ ਕਿ ਮਾਤਾ ਪਿਤਾ ਘਰ ਅਤੇ ਅਧਿਆਪਕ ਸਕੂਲਾਂ ਵਿਚ ਸਿੱਖਿਆ ਦੇਕੇ ਬੱਚਿਆਂ ਦਾ ਭਵਿੱਖ ਉਜਵਲ ਬਣਾਉਂਦੇ ਹਨ।

U
U

ਇਸ ਲਈ ਇੱਥੋਂ ਟ੍ਰੇਨਿੰਗ ਲੈਕੇ ਆਚਾਰੀਆ ਆਪਣੇ ਆਪਣੇ ਖੇਤਰਾਂ ਵਿਚ ਚੰਗੀ ਸਿੱਖਿਆ ਦੇਣ।ਉਨ੍ਹਾਂ ਕਿਹਾ ਕਿ ਅਸੀਂ ਇੱਕ ਇੱਥ ਨੂੰ ਵੀ ਚੰਗੀ ਸਿੱਖਿਆ ਦੇਵਾਂਗੇ ਤਾਂ ਸਾਡਾ ਸਮਾਜ ਮਜ਼ਬੂਤ ਹੋਵੇਗਾ। ਸਿੱਖਿਆ ਦਾ ਦਾਨ ਸਭ ਤੋਂ ਵੱਡਾ ਦਾਨ ਹੈ।ਸਮਾਜ ਸੇਵਕ ਅਤੇ ਸਿੱਖਿਆ ਮਾਹਿਰ ਗਿਰਧਾਰੀ ਲਾਲ ਅਗਰਵਾਲ ਨੇ ਦੱਸਿਆ ਕਿ ਸਾਡੇ ਪਿੰਡ ਮਜ਼ਬੂਤ ਹੋਣਗੇ ਤਾਂ ਸਾਡਾ ਦੇਸ਼ ਵੀ ਮਜ਼ਬੂਤ ਹੋਵੇਗਾ ਅਤੇ ਸਾਡੇ ਦੇਸ਼ ਦੇ ਬੱਚੇ ਹੀ ਦੇਸ਼ ਦਾ ਭਵਿੱਖ ਹਨ।ਡਾ. ਭਾਗੇਸ਼ਵਰ ਸਵਾਮੀ ਨੇ ਟ੍ਰੇਨਿੰਗ ਲੈਣ ਵਾਲਿਆਂ ਨੂੰ ਸਿਹਤ ਸਬੰਧੀ ਜਾਣਕਾਰੀ ਦਿੱਤੀ ਅਤੇ ਪਿੰਡਾਂ ਵਿਚ ਜਾਕੇ ਪਿੰਡਾਂ ਦੇ ਵਾਸੀਆਂ ਨੂੰ ਚੰਗੀ ਸਿਹਤ ਦੇ ਲਈ ਜਾਗਰੂਕ ਕਰਨ ਲਈ ਪ੍ਰੇਰਿਣਾ ਦਿੱਤੀ ਗਈ।
ਇਸ ਮੌਕੇ ਫਿਰੋਜ਼ਪੁਰ ਤੋਂ ਸੰਸਥਾ ਦੇ ਅਹੁੱਦੇਦਾਰ ਆਰ. ਤਾਵਾਰ, ਜੰਗੀਰ ਸਿੰਘ ਘੋਗਾ, ਕੁਲਦੀਪ ਸਿੰਘ, ਮੁਖਤਿਆਰ ਸਿੰਘ, ਸੀਤਾ ਰਾਣੀ, ਚਰਨਜੀਤ ਸਿੰਘ, ਜਸਪਾਲ ਸਿੰਘ ਅਤੇ ਹਰਬੰਸ ਲਾਲ ਵੀ ਆਪਣੇ ਵਿਚਾਰ ਰੱਖੇ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply