Tuesday, June 30, 2026

ਹਲਕਾ ਵਿਧਾਇਕ ਪੱਟੀ ਬਨਣ ‘ਤੇ ਗਿੱਲ ਨੂੰ ਸੂਫੀ ਕਲਾਕਾਰਾਂ ਨੇ ਦਿੱਤੀ ਵਧਾਈ

PPN2703201714ਪੱਟੀ, 27 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਕਾਂਗਰਸ ਪਾਰਟੀ ਵੱਲੋਂ ਪੱਟੀ ਹਲਕੇ ਵਿਚ ਹਰਮਿੰਦਰ ਸਿੰਘ ਗਿੱਲ ਦਾ ਚੋਣ ਜਿੱਤਣ ਅਤੇ ਐਮ ਐਲ ਏ ਬਣਨ ਤੇ ਪੰਜਾਬੀ ਸੂਫੀ ਕਲਾਕਾਰ ਉਮ ਤੇ ਲਵ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਵਧਾਈ ਦਿੱਤੀ। ਪੱਟੀ ਵਾਸੀ ਨੌਜ਼ਵਾਨ ਪੰਜਾਬੀ ਸੂਫੀ ਸਿੰਗਰ ਉਮ ਤੇ ਲਵ ਤੇ ਉਨਾਂ ਦੇ ਪਿਤਾ ਤੀਰਥ ਸਭਰਵਾਲ ਨੇ ਕਿਹਾ ਕਿ ਇਹ ਜਿੱਤ ਆਮ ਵਰਕਰਾਂ ਤੇ ਹਲਕਾ ਵਾਸੀਆਂ ਦੀ ਜਿੱਤ ਹੈ।ਕਾਂਗਰਸੀ ਆਗੂ ਤੀਰਥ ਸਭਰਵਾਲ ਨੇ ਕਿਹਾ ਕਿ ਪੱਟੀ ਹਲਕੇ ਨੂੰ ਨਸ਼ਾਂ ਮੁਕਤ ਕਰਨਾ ਤੇ ਬੇਰੋਜ਼ਗਾਰਾਂ ਲਈ ਰੋਜ਼ਗਾਰ ਦੇ ਵਸੀਲੇ ਪੈਦਾ ਕਰਨਾ ਕਾਂਗਰਸ ਪਾਰਟੀ ਦਾ ਮੁੱਢਲਾ ਫਰਜ਼ ਹੈ। ਇਸ ਮੌਕੇ ਸੁਖਵਿੰਦਰ ਸਿੰਘ ਸਿਧੂ, ਹਰਮਨ ਸੇਖੋਂ, ਕੇ.ਪੀ ਸਿੰਘ ਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply