Wednesday, March 18, 2026

ਪੰਜਾਬੀ ਸਾਹਿਤ ਸਭਾ ਚੋਗਾਵਾਂ ਵਲੋਂ ਕਰਵਾਇਆ ਗਿਆ ਕਵੀ ਦਰਬਾਰ

ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ- ਦਵਿੰਦਰ ਸਿੰਘ) – ਹਰ ਮਹੀਨੇ ਸਾਹਿਤਕ ਸਰਗਰਮੀਆਂ ਕਰਵਾਉਣ ਵਾਲੀ ਪੰਜਾਬੀ ਸਾਹਿਤ ਸਭਾ ਚੋਗਾਵਾਂ ਵੱਲੋਂ ਅੱਜ ਸਰਕਾਰੀ ਸੀਨੀ: ਸੈਕੰ: ਸਕੂਲ ਕੋਹਾਲੀ ਵਿਖੇ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ,ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ।ਜਿਸ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ ਅਤੇ ਉਘੇ ਸ਼ਾਇਰ ਇੰਦਰੇਸ਼ ਮੀਤ ਵੱਲੋਂ ਕੀਤੀ ਗਈ ਜਦੋਂ ਕਿ ਮੰਚ ਸੰਚਾਲਕ ਦੇ ਫਰਜ ਸਭਾ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਨੇ ਨਿਭਾਏ।ਕਵੀ ਦਰਬਾਰ ਸਮੇਂ ਸਰਵ ਸਤਨਾਮ ਔਲਖ, ਪਿ੍ਰੰ: ਗੁਰਬਾਜ ਸਿੰਘ “ਤੋਲਾ ਨੰਗਲ”, ਚਰਨਜੀਤ ਸਿੰਘ ਚੰਨਾ ਰਾਣੀਵਾਲੀਆ, ਗਿਆਨੀ ਪਿਆਰਾ ਸਿੰਘ ਜਾਚਕ, ਨਰਿੰਦਰ ਸਿੰਘ ਯਾਤਰੀ, ਅਜੀਤ ਸਿੰਘ ਨਬੀਪੁਰੀ, ਰਾਸ਼ਟਰਵਾਦੀ ਕਵੀ ਹਰੀ ਸਿੰਘ ਗਰੀਬ, ਬਟਾਲਾ ਤੋਂ ਸ਼ਾਇਰ ਓਮ ਪ੍ਰਕਾਸ਼ ਭਗਤ, ਕੁਲਦੀਪ ਦਰਾਜ਼ਕੇ, ਚਰਨਜੀਤ ਸਿੰਘ ਅਜਨਾਲਾ, ਅੰਗਰੇਜ਼ ਦੌਲੋਵਾਲੀਆ, ਗੁਰਜਿੰਦਰ ਸਿੰਘ ਬਘਿਆੜੀ, ਗੁਰਪ੍ਰੀਤ ਸਿੰਘ ਕੱਦਗਿੱਲ, ਇੰਦਰੇਸ਼ਮੀਤ, ਹਰਮੀਤ ਆਰਟਿਸਟ, ਸਤਨਾਮ ਸਿੱਧੂ ਫਰੀਦਕੋਟੀ,ਕੁਲਵੰਤ ਸਿੰਘ ਕੰਤ, ਅਤੇ ਵਰਿੰਦਰ ਕੌਰ ਪੰਨੂ ਨੇ ਕਾਵਿ ਰਚਨਾਵਾਂ ਪੇਸ਼ ਕੀਤੀਆਂ ਜਿਨ੍ਹਾ ਤੇ ਉਸਾਰੂ ਬਹਿਸ ਵੀ ਹੋਈ।ਇਸ ਮੌਕੇ ਤੇ ਹਾਜ਼ਰ ਸਭਾ ਦੇ ਸਰਪ੍ਰਸਤ ਅਮਰੀਕ ਸਿੰਘ ਸ਼ੇਰਗਿੱਲ, ਧਰਮ ਸਿੰਘ ਮਾਹਲਾ, ਕਹਾਣੀਕਾਰ ਬਲਵਿੰਦਰ ਝਬਾਲ, ਅਤੇ ਦੀਪ ਦਵਿੰਦਰ ਸਿੰਘ ਨੇ ਪੰਜਾਬੀ ਸਾਹਿਤ ਸਭਾ ਚੋਗਾਵਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਾਲਾਘਾ ਕੀਤੀ ਅਤੇ ਪੜੀਆਂ ਗਈਆਂ ਰਚਨਾਵਾਂ ਬਾਰੇ ਆਪਣੇ ਵਿਚਾਰ ਵੀ ਪੇਸ਼ ਕੀਤੇ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply