ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) ਬੀਤੇ ਕੱਲ ਦੇਰ ਸ਼ਾਮ ਗੁਰੂ ਨਗਰੀ ਪਹੁੰਚੇ ਜੀ.ਟੀ ਦੇ ਮਾਲਕ ਤੇ ਮੈਂਬਰ ਰਾਜ ਸਭਾ ਸ੍ਰੀ ਸੁਭਾਸ਼ ਚੰਦਰਾ ਆਪਣੀ ਧਰਮ ਪਤਨੀ ਸਮੇਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ।
ਉਨਾਂ ਕਿਹਾ ਕਿ ਮਾਨਵਤਾ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਸੀਸ ਨਿਵਾ ਕੇ ਉਨਾਂ ਨੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਲ਼ਿਆ ਹੈ, ਜਿਸ ਨਾਲ ਉਨਾਂ ਦੇ ਮਨ ਨੂੰ ਸਕੂਨ ਤੇ ਸ਼ਾਂਤੀ ਮਿਲੀ ਹੈ।ਸ੍ਰੀ ਸੁਭਾਸ਼ ਚੰਦਰਾ ਅਤੇ ਉਨਾਂ ਦੀ ਪਤਨੀ ਨੂੰ ਸ੍ਰੀ ਦਰਬਾਰ ਸਾਹਿਬ ਸੂਚਨਾ ਕੇਂਦਰ ਵਿਖੇ ਭਾਈ ਅਮਰਜੀਤ ਸਿੰਘ ਚਾਵਲਾ ਤੇ ਸੁਖਬੀਰ ਸਿੰਘ ਵਲੋਂ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਚੈਨਲ ਹੈਡ ਦਿਨੇਸ਼ ਸ਼ਰਮਾ ਤੇ ਰਾਜਨ ਗੁਸਾਈਂ ਵੀ ਉਨਾਂ ਦੇ ਨਾਲ ਸਨ।
ਸਥਾਨਕ ਹੋਟਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜ ਸਭਾ ਮੈਂਬਰ ਡਾ. ਸੁਭਾਸ਼ ਚੰਦਰਾ ਨੇ ਇਹ ਆਸ ਪ੍ਰਗਟਾਉਂਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਰਕਾਰ ਵਲੋਂ ਹੁਣ ਤੱਕ ਜੋ ਫੈਸਲੇ ਲਏ ਗਏ ਹਨ ਉਹ ਸ਼ਲਾਘਾਯੋਗ ਹਨ।ਉਨਾਂ ਕਿਹਾ ਕਿ ਲੱਗਦਾ ਹੈ ਸਿਟੀ ਕੇਬਲ ਨੂੰ ਉਸ ਦਾ ਕੰਮ-ਕਾਜ ਵਾਪਸ ਮਿਲੇਗਾ।ਸਰਕਾਰ ਕਿਸਾਨਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਉਪਰਾਲੇ ਕਰਨ ਦੇ ਨਾਲ ਨਾਲ ਉਨਾਂ ਨੂੰ ਜੈਵਿਕ ਖੇਤੀ ਲਈ ਵੀ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਕਿ ਕੈਮੀਕਲ ਦੀ ਵਰਤੋਂ ਨਾਲ ਖੇਤੀਯੋਗ ਜ਼ਮੀਨ ਦੀ ਘਟੀ ਗੁਣਵਤਾ ਮੁੜ ਹਾਸਲ ਕੀਤੀ ਜਾ ਸਕੇ।ਪੰਜਾਬ ਵਿੱਚ ਨਸ਼ਿਆਂ ਦੀ ਰੋਕਥਾਮ ਬਾਰੇ ਗੱਲ ਕਰਦਿਆਂ ਡਾ. ਚੰਦਰਾ ਨੇ ਕਿਹਾ ਕਿ ਨਸ਼ੇ ਤੋਂ ਪੀੜਿਤ ਨੌਜਵਾਨਾਂ ਨੂੰ ਸਰਕਾਰ ਰੀਹਬਲਿਟੇਸ਼ਨ ਸੈਂਟਰ (ਮੁੜਵਸੇਬਾ ਕੇਂਦਰ) ਵਿੱਚ ਜਰੂਰ ਭੇਜੇ।ਉਨਾਂ ਕਿਹਾ ਕਿ ਪਹਿਲਾਂ ਅਜਿਹਾ ਕਰਨ ਤੋਂ ਸੰਕੋਚ ਕੀਤਾ ਜਾਂਦਾ ਸੀ, ਕਿਉਂਕਿ ਇਸ ਨਾਲ ਨਸ਼ੱਈਆਂ ਦੇ ਅੰਕੜੇ ਵਧਣ ਦਾ ਡਰ ਬਣਿਆ ਰਹਿੰਦਾ ਸੀ।ਸਰਜੀਕਲ ਸਟਰਾਇਕ ਦੇ ਬਾਅਦ ਜ਼ਿੰਦਗੀ ਚੈਨਲ ‘ਤੇ ਬੰਦ ਕੀਤੇ ਗਏ ਪਾਕਿਸਤਾਨੀ ਸੀਰਿਅਲ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਡਾ. ਚੰਦਰਾ ਨੇ ਕਿਹਾ ਕਿ ਉਨ੍ਹਾਂ ਦੀ ਇਸ ਬਾਰੇ ਪਾਕਿਸਤਾਨੀ ਅਧਿਕਾਰੀਆਂ ਨਾਲ ਗੱਲ ਚੱਲ ਰਹੀ ਹੈ ਅਤੇ ਉਹ ਭਾਰਤੀ ਸੀਰਿਅਲ ਉੱਥੇ ਦਿਖਾਉਣੇ ਸ਼ੁਰੂ ਕਰਨ ਜਾ ਰਹੇ।ਇਸ ਲਈ ਭਾਰਤੀ ਸੀਰੀਅਲ ਸ਼ੁਰੂ ਹੋਣ ਉਪਰੰਤ ਛੇਤੀ ਹੀ ਜ਼ੀ ਜ਼ਿੰਦਗੀ ਉੱਤੇ ਵੀ ਪਾਕਿਸਤਾਨੀ ਸੀਰੀਅਲ ਸ਼ੁਰੂ ਕੀਤੇ ਕਰ ਦਿੱਤੇ ਜਾਣਗੇ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media