ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) –
ਲਿਮਕਾ ਬੁੱਕ ਆਫ ਰਿਕਾਰਡ ਵਿੱਚ ਨਾਮ ਦਰਜ ਕਰਵਾ ਚੁੱਕੀ ਮੈਡੀਕਲ ਖੇਤਰ ਦੀ ਵਿਦਵਾਨ ਸ਼ਖਸ਼ੀਅਤ ਡਾ. ਨਿਰੰਕਾਰ ਸਿੰਘ ਨੇਕੀ ਪ੍ਰੋਫੈਸਰ ਸਥਾਨਕ ਮੈਡੀਸਨ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੁ ਨਾਨਕ ਦੇਵ ਹਸਪਤਾਲ ਨੂੰ ਚੌਥੀ ਵਿਸ਼ਵ ਕਾਂਗਰਸ ਅੋਨ ਬਰੈਸਟ ਪੈਥਾਲੋਜੀ ਅਤੇ ਕੈਂਸਰ ਡਾਇਗਨੌਸਿਜ ਵਿੱਚ ਲੈਕਚਰ ਦੇਣ ਲਈ ਸੱਦਾ ਪੱਤਰ ਮਿਲ਼ਿਆ ਹੈ।ਇਹ ਕਾਨਫਰੰਸ ਕਨੇਡਾ ਦੇ ਸ਼ੀਹਰ ਟੋਰਾਂਟੋ ਵਿਚ ਮਿਤੀ 23-24 ਅਗਸਤ 2017 ਨੂੰ ਹੋ ਰਹੀ ਹੈ। ਇਸ ਕਾਨਫਰੰਸ ਵਿੱਚ ਦੇਸ਼ ਵਿਦੇਸ਼ ਤੋਂ ਡਾਕਟਰ ਹਿੱਸਾ ਲੈ ਰਹੇ ਹਨ। ਡਾਕਟਰ ਨੇਕੀ ਨੂੰ ਇਸ ਕਾਨਫਰੰਸ ਦੀ ਲਿਖਤੀ ਸੂਚਨਾ ਬੈਲਾ ਜੋਨਜ਼ ਨੇ ਭੇਜੀ ਹੈ। ਡਾ. ਨੇਕੀ ਦੀ ਇਸ ਪ੍ਰਾਪਤੀ ਨਾਲ ਅੰਮ੍ਰਿਤਸਰ ਦਾ ਨਾਮ ਪੂਰੇ ਵਿਸ਼ਵ ਵਿੱਚ ਉਚਾ ਹੋਇਆ ਹੈ।ਸੂਚਨਾ ਅਨੁਸਾਰ ਡਾ. ਨੇਕੀ ਨੂੰ ਇਸ ਪ੍ਰਾਪਤੀ ਲਈ ਵਧਾਈ ਸੰਦੇਸ਼ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media