ਗਾਇਕ ਤਰਸੇਮ ਜੱਸਰ ਕਰਨਗੇ ਡੈਬਿਊ
ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ ਸੁਖਬੀਰ ਸਿੰਘ) – ਸਾਡਾ ਦਿਲ ਖ਼ੁਦ ਰੱਬ ਦਾ ਰੇਡੀਓ ਹੈ ਜੋ ਕਿ ਹਮੇਸ਼ਾਂ ਸਹੀ ਸਟੇਸ਼ਨ ਫੜਦਾ ਹੈ। ਜਦੋਂ ਵੀ ਪਰਿਵਾਰ, ਪਿਆਰ ਅਤੇ ਨਫਰਤ ਵਰਗੀਆਂ ਚੀਜ਼ਾਂ ਤਹਾਨੂੰ ਯਾਦ ਆਉਣਗੀਆਂ ਤੁਸੀਂ ਹਮੇਸ਼ਾ ਰੱਬ ਤੇ ਵਿਸ਼ਵਾਸ ਕਰੋਗੇ।
ਇਹ ਸਭ ਮਿਲੇਗਾ `ਰੱਬ ਦਾ ਰੇਡੀਓ` ਵਿੱਚ ਜਿਸ ਦਾ ਨਿਰਮਾਣ ਕੀਤਾ ਹੈ ਮਨਪ੍ਰੀਤ ਜੌਹਲ ਅਤੇ ਵਿਹਲੀ ਜਨਤਾ ਨੇ।ਉਸ ਦੇ ਨਾਲ ਡੇਬਿਊ ਕਰਦੇ ਨਜ਼ਰ ਆਉਣਗੇ ਤਰਸੇਮ ਜੱਸਰ ਅਤੇ ਉਹਨਾਂ ਦੇ ਨਾਲ ਮੁੱਖ ਕਿਰਦਾਰ ਵਿੱਚ ਨਜ਼ਰ ਆਏਗੀ ਸਿਮੀ ਚਾਹਲ ਅਤੇ ਮੈਂਡੀ ਤੱਖਰ।ਫਿਲਮ 80 ਅਤੇ 90 ਦੇ ਦਸ਼ਕ ਦਾ ਪੰਜਾਬ ਦਿਖਾਏਗੀ। ਫਿਲਮ ਦੀ ਕਹਾਣੀ ਪਰਿਵਾਰਿਕ ਬੰਧਨ, ਵੱਡੇ ਬੁਜੁਰਗ਼ਾਂ ਦਾ ਆਦਰ, ਸੱਚਾ ਪਿਆਰ ਅਤੇ ਰੱਬ ਤੇ ਵਿਸ਼ਵਾਸ ਜਿਹੇ ਭਾਵਾਂ `ਤੇ ਅਧਾਰਿਤ ਹੈ, ਜਿਸ ਦਾ ਨਿਰਦੇਸ਼ਨ ਕੀਤਾ ਹੈ ਤਰਨਵੀਰ ਸਿੰਘ ਜਗਪਾਲ ਅਤੇ ਹੈਰੀ ਬਾਹਤੀ ਨੇ। ਫਿਲਮ ਦੀ ਕਹਾਣੀ ਲਿਖੀ ਹੈ ਜੱਸ ਗਰੇਵਾਲ ਨੇ ਅਤੇ ਫਿਲਮ ਦਾ ਸੰਗੀਤ ਦਿੱਤਾ ਹੈ ਆਰ ਗੁਰੂ, ਨਿੱਕ ਧਾਮੂ ਅਤੇ ਦੀਪ ਜੰਡੂ ਨੇ। ਗਾਇਕ ਅਤੇ ਫਿਲਮ ਦੇ ਹੀਰੋ ਤਰਸੇਮ ਜੱਸਰ ਨੇ ਕਿਹਾ ਕਿ, `ਫਿਲਮ ਰਬ ਦਾ ਰੇਡੀਓ` ਪੁਰਾਣੇ ਸਮੇਂ ਦੇ ਪੰਜਾਬ ਨੂੰ ਨਵੇਂ ਰੰਗਾਂ ਵਿੱਚ ਪੇਸ਼ ਕਰਦੀ ਹੈ।ਇਹ ਮਾਣ ਵਾਲੀ ਗੱਲ ਹੈ ਕਿ ਉਸਨੂੰ ਡੇਬਿਊ ਕਰਨ ਦੇ ਲਈ `ਰੱਬ ਦਾ ਰੇਡੀਓ` ਵਰਗਾ ਪਲੇਟਫਾਰਮ ਮਿਲਿਆ ਆਪਣਾ । ਫਿਲਮ ਦੀ ਕਹਾਣੀ ਬੇਸ਼ੱਕ ਸਾਧਾਰਣ ਨਜ਼ਰ ਆਵੇਗੀ ਲੇਕਿਨ ਪਰਿਵਾਰ ਦੀ ਅਹਿਮੀਅਤ ਅਤੇ ਪਿਆਰ ਨੂੰ ਜਿਸ ਤਰੀਕੇ ਨਾਲ ਦਿਖਾਇਆ ਹੈ, ਉਹ ਸਭ ਦਾ ਦਿਲ ਜਿੱਤ ਲਵੇਗਾ।
ਐਕਟਰਸ ਸਿਮੀ ਚਾਹਲ ਨੇ ਕਿਹਾ ਕਿ, `ਉਹ ਫਿਲਮ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੀ ਹਾਂ। ਰੱਬ ਦਾ ਰੇਡੀਓ ਇੱਕ ਰੰਗਾਂ ਨਾਲ ਭਰੀ ਕਹਾਣੀ ਹੈ ਜਿਥੇ ਹਰ ਕਿਰਦਾਰ ਵਿੱਚ ਇੰਦਰਧਨੁਸ਼ ਵਰਗੇ ਹਾਵ ਭਾਵ ਦਿਖਾਏ ਗਏ ਹਨ।ਐਕਟਰਸ ਮੈਂਡੀ ਤੱਖਰ ਨੇ ਕਿਹਾ ਕਿ, “ਫਿਲਮ ਦੀ ਕਹਾਣੀ ਬੇਹਤਰੀਨ ਹੈ।ਫਿਲਮ ਵਿਚ ਉਸ ਦਾ ਕਿਰਦਾਰ ਅਲੱਗ ਤੇ ਚੁਣੌਤੀ ਭਰਿਆ ਹੈ।
ਫਿਲਮ ਦੇ ਨਿਰਦੇਸ਼ਕ ਤਰਨਵੀਰ ਸਿੰਘ ਜਗਪਾਲ ਨੇ ਕਿਹਾ ਕਿ, ਉਹ ਸਭ ਪਰਿਵਾਰ ਦੀ ਅਹਿਮੀਅਤ ਨੂੰ ਅਤੇ ਰੱਬ `ਤੇ ਵਿਸ਼ਵਾਸ ਰੱਖਣਾ ਵੀ ਜਾਣਦੇ ਹਨ।ਫਿਲਮ ਦੇ ਨਿਰਮਾਤਾ ਨੇ ਕਿਹਾ ਕਿ, `ਫਿਲਮ ਰੱਬ ਦਾ ਰੇਡੀਓ` ਉਨਾਂ ਲਈ ਇੱਕ ਪ੍ਰੋਜੈਕਟ ਤੋਂ ਕਿਤੇ ਜਿਆਦਾ ਹੈ। ਇਹ ਇੱਕ ਸੁਪਨਾ ਸੀ ਜਿਸ ਨੂੰ ਪੂਰੀ ਟੀਮ ਨੇ ਹਕੀਕਤ ਬਣਾ ਦਿੱਤਾ।ਉਮੀਦ ਹੈਂ ਕਿ ਲੋਕ ਇਸ ਫਿਲਮ ਨੂੰ ਲੋਕ ਪਸੰਦ ਕਰਨਗੇ। ਫਿਲਮ ਦੇ ਗੀਤ ਗਾਇਕ ਸ਼ੈਰੀ ਮਾਨ, ਮਨਕੀਰਤ ਪੰਨੂ, ਕੁਲਬੀਰ ਝਿੰਜਰ, ਐਮੀ ਵਿਰਕ ਅਤੇ ਤਰਸੇਮ ਜੱਸਰ ਵਲੋਂ ਗਾਏ ਗਏ ਹਨ। ਫਿਲਮ 31 ਮਾਰਚ ਨੂੰ ਰਿਲੀਜ਼ ਹੋਵੇਗੀ।
Check Also
ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …
Punjab Post Daily Online Newspaper & Print Media