ਪਠਾਨਕੋਟ, 27 ਮਾਰਚ (ਪੰਜਾਬ ਪੋਸਟ ਬਿਊਰੋ) – ਨੈਸ਼ਨਲ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਦੀਆਂ ਹਦਾਇਤਾਂ ਮੁਤਾਬਕ ਅੱਜ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਦੇ ਪੈਨਲ ਲਾਇਰਜ਼ ਨੂੰ ਟ੍ਰੇਨਿੰਗ ਦਿਤੀ ਗਈ। ਇਹ ਟ੍ਰੇਨਿੰਗ ਜੀ.ਕੇ ਅਗਣੀਹੋਤਰੀ (ਟ੍ਰੇਨਰ) ਵਲੋ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਦੇ 26 ਪੈਨਲ ਲਾਇਰਜ ਨੂੰ ਦਿਤੀ ਗਈ।
ਇਹ ਟ੍ਰੇਨਿੰਗ ਪ੍ਰੋਗਰਾਮ ਸ਼੍ਰੀਮਤੀ ਅਮਨਦੀਪ ਕੌਰ ਚਾਹਲ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵੱਲੋਂ ਆਯੋਜਿਤ ਕੀਤਾ ਗਿਆ ਅਤੇ ਹਾਜ਼ਰ ਹੋਏ 26 ਪੈਨਲ ਲਾਇਰਜ ਨੂੰ ਪੈਰਾ ਜੀ.ਕੇ ਅਗਣੀਹੋਤਰੀ (ਟ੍ਰੇਨਰ) ਵਲੋ ਨੈਸ਼ਨਲ ਕਾਨੂੰਨੀ ਸੇਵਾਵਾਂ ਅਥਾਰਟੀ ਨਵੀਂ ਦਿੱਲੀ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਦੱਸਿਆ ਗਿਆ। ਇਸ ਮੌਕੇ ਹਾਜ਼ਰ ਹੋਏ ਪੈਨਲ ਲਾਇਰਜ ਨੂੰ ਉਹਨਾਂ ਦੀਆਂ ਡਿਊਟੀਆਂ, ਭਾਰਤ ਦੇ ਆਮ ਆਦਮੀ ਦੇ ਮੌਲਿਕ ਅਧਿਕਾਰਾਂ ਬਾਰੇ, ਮੌਲਿਕ ਅਧਿਕਾਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵੱਲੋਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਮੁਫਤ ਲੀਗਲ ਸਰਵਿਸਜ਼, ਵਿਕਟਮ ਕਮਪੰਸੇਸ਼ਨ ਸਕੀਮ, ਲੋਕ ਅਦਾਲਤਾਂ, ਮੀਡੀਏਸ਼ਨ, ਇਜੰਕਸ਼ਨ, ਚਾਈਲਡ ਲੇਬਰ ਐਕਟ, ਸੈਕਸ਼ਨ 498-ਏ, ਡੋਮੈਸਟਿਕ ਵਾਇਲੈਂਸ ਐਕਟ, ਸੈਕਸ਼ਨ 13-ਬੀ, ਸੈਕਸ਼ਨ 9, ਸੈਕਸ਼ਨ 125 ਸੀ.ਆਰ.ਪੀ.ਸੀ, ਜੁਵੇਨਾਇਲ ਜ਼ਸਟਿਸ ਐਕਟ, ਰਾਈਟਸ ਆਫ ਪਰਜ਼ਿਨਰਜ਼, ਐਮ.ਏ.ਸੀ.ਟੀ ਐਕਟ, ਮੇਨਟੇਨੈਂਸ ਐਂਡ ਵੈਲਫੇਅਰ ਆਫ ਪੇਰੈਂਟਸ ਐਂਡ ਸੀਨੀਅਰ ਸਿਟੀਜ਼ ਬਾਰੇ ਟ੍ਰੇਨਿੰਗ ਦਿੱਤੀ ਗਈ ।
Check Also
ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …
Punjab Post Daily Online Newspaper & Print Media