Wednesday, March 18, 2026

ਮਹਿਰਮ ਸਾਹਿਤ ਸਭਾ ਵਲੋਂ ਸਨਮਾਨ ਸਮਾਰੋਹ ਤੇ ਕਵੀ ਦਰਬਾਰ

ਗੁਰਦਾਸਪੁਰ, 27 ਮਾਰਚ (ਪੰਜਾਬ ਪੋਸਟ- ਗਗਨਦੀਪ ਰਿਆੜ) – ਮਹਿਮਨ ਸਾਹਿਤ ਸਭਾ ਨਵਾਂ ਸ਼ਾਲਾ ਵਲੋਂ ਵਿਸ਼ੇਸ਼ ਪ੍ਰੋਗਰਾਮ ਕੀਤਾ, ਜਿਸ ਦੀ ਪ੍ਰਧਾਨਗੀ ਮਲਕੀਅਤ ਸਿੰਘ “ਸੁਹਲ” ਦਰਬਾਰਾ ਸਿੰਘ ਭੱਟੀ ਤੇ ਵੇਲ ਸਿੰਘ ਇਟਲੀ ਸਭਾ ਵਲੋਂ ਸਨਮਾਨ ਸਮਾਰੋਹ ਦੌਰਾਨ ਦੋ ਪੰਜਾਬੀ ਲੇਖਕਾਂ ਨੂੰ ਸਨਮਾਨਿਤ ਕੀਤਾ ਗਿਆ।PPN2703201740ਜਿਸ ਵਿੱਚ ਪ੍ਰਵਾਸੀ ਭਾਰਤੀ ਲੇਖਕ ਅਤੇ ਪੱਤਰਕਾਰ ਮਲਹਾਰ ਸਿੰਘ ਜਰਮਨੀ ਅਤੇ ਨੌਜਵਾਨ ਸਾਹਿਤਕਾਰ ਰਣਬੀਰ ਸਿੰਘ ਬਡਵਾਲ ਤਲਵਾੜਾ ਨੂੰ “ਮਹਿਰਮ ਯਾਦਗਾਰੀ ਸਨਮਾਨ” ਨਾਲ ਸਨਮਾਨਿਤ ਕੀਤਾ ਗਿਆ। ਸਭਾ ਦੇ ਪ੍ਰਧਾਨ ਮਲਕੀਅਤ “ਸੁਹਲ” ਨੇ ਪੰਜਾਬੀ ਮਾਂ ਬੋਲੀ ਨਾਲ ਵਿਤਕਰੇ ਬਾਰੇ ਕਿਹਾ ਰਾਜਨੀਤਕ ਪਾਰਟੀਆਂ `ਚੋਂ ਕਿਸੇ ਵੀ ਪਾਰਟੀ ਨੇ ਪੰਜਾਬੀ ਬੋਲੀ ਬਾਰੇ ਆਪਣੇ ਚੋਣ ਮੈਨੀਫੈਸਟੋ ਵਿੱਚ ਕੋਈ ਹੁੰਗਾਰਾ ਨਹੀਂ ਭਰਿਆ ਜੋ ਅਤਿ ਮੰਦਭਾਗਾ ਹੈ।ਉਨਾਂ ਕਿਹਾ ਕਿ ਹੱਦ ਤਾਂ ਉਦੋਂ ਹੋ ਗਈ ਜਦ ਮੁੱਖ ਮੰਤਰੀ ਅਤੇ ਕੁੱਝ ਹੋਰ ਮੰਤਰੀਆਂ ਨੇ ਸਹੁੰ ਚੁੱਕਣ ਲਈ ਅੰਗਰੇਜ਼ੀ ਭਾਸ਼ਾ ਨੂੰ ਹੀ ਪਹਿਲ ਦਿੱਤੀ, ਜੋ ਕਿ ਪੰਜਾਬ ਅਤੇ ਪੰਜਾਬੀਅਤ ਨੂੰ ਟਿੱਚ ਹੀ ਸਮਝਾਦਿਆਂ ਕੀਤਾ ਗਿਆ ਇਕ ਕੋਝਾ ਮਜ਼ਾਕ ਹੈ।
ਕਵੀ ਦਰਬਾਰ ਦਾ ਸੰਚਾਲਨ ਆਰ.ਬੀ ਸੋਹਲ ਨੇ ਆਪਣੀ ਗਜ਼ਲ ਨਾਲ ਕੀਤਾ।ਮਲਕੀਅਤ “ਸੁਹਲ” ਦਾ ਲਿਖਿਆ ਗੀਤ ਸੁਭਾਸ਼ ਸੂਫੀ ਨੇ ਸੁਣਾਇਆ ਅਤੇ ਗਾਇਕ ਪ੍ਰੀਤ ਰਾਣਾ ਤੇ ਸ਼ੇਰਾ ਬਾਜਵਾ ਪਸਵਾਲਾਂ ਵਾਲੇ ਨੇ ਖੂਬ ਰੰਗ ਬੰਨਿਆ।ਬਲਬੀਰ ਬੀਰਾ, ਦਰਬਾਰਾ ਸਿੰਘ ਭੱਟੀ, ਜਗਜੀਤ ਸਿੰਘ ਕੰਗ, ਮਲਹਾਰ ਸਿੰਘ ਜਰਮਨੀ, ਰਣਬੀਰ ਬਡਵਾਲ, ਸਨਦੀਪ ਸਿੰਘ, ਲਖਵਿੰਦਰ ਸ਼ੈਣੀ, ਰਵੇਲ ਸਿੰਘ ਇੱਟਲੀ, ਗੁਰਬਚਨ ਸਿੰਘ ਬਾਜਵਾ, ਜਤਿੰਦਰ ਸਿੰਘ ਟਿੱਕਾ, ਸੀਤਲ ਸਿੰਘ ਗੁਨੋਪੁਰੀ, ਕੈਪਟਨ ਜਸਵੰਤ ਸਿੰਘ ਰਿਆੜ, ਵਿਜੇ ਬੱਧਣ ਨੇ ਆਪਣੇ ਕਲਾਮ ਪੇਸ਼ ਕੀਤੀ।ਸਭਾ ਦੇ ਪ੍ਰਧਾਨ ਮਲਕੀਅਤ ਸੁਹਲ ਨੇ ਆਪਣੀ ਕਵਿਤਾ ਸੁਣਾ ਕੇ ਆਏ ਲੇਖਕਾਂ, ਸਾਹਿਤਕਾਰਾਂ ਤੇ ਗੀਤਕਾਰਾਂ ਦੇ ਨਾਲ ਨਾਲ ਸਰੋਤਿਆਂ ਦਾ ਧੰਨਵਾਦ ਕੀਤਾ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply