Sunday, November 1, 2026

ਪੰਜਾਬ ਨਿਰਮਾਣ ਮਜਦੂਰ ਯੂਨੀਅਨ ਦੀਆਂ ਵੱਖ-ਵੱਖ ਪਿੰਡਾਂ `ਚ ਭਰਵੀਆਂ ਮੀਟਿਗਾਂ

ਅਲਗੋਕੋਠੀ / ਅਮਰਕੋਟ, 28 ਮਾਰਚ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – ਪੰਜਾਬ ਨਿਰਮਾਣ ਮਜਦੂਰ ਯੂਨੀਅਨ ਵੱਲੋਂ ਵੱਖ-ਵੱਖ ਪਿੰਡਾਂ ਕਲਸੀਆਂ, ਭਾਈ ਲਧੂ, ਲਾਖਣਾ, ਉਸਮਾਂ, ਭਾਈਕੇ ਆਦਿ ਪਿੰਡਾਂ `ਚ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ।PPN2803201701ਜਿਨਾਂ ਨੂੰ ਜਿਲੇ ਦੇ ਆਗੂ ਬਲਦੇਵ ਸਿੰਘ ਪੰਡੋਰੀ, ਦਿਲਬਾਗ ਸਿੰਘ ਰਾਜੋਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨਿਰਮਾਣ ਮਜਦੂਰਾਂ ਹੱਕ ਵਿਚ ਬਣੇ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰੇ, ਨਿਰਮਾਣ ਮਜਦੂਰਾਂ ਨੂੰ ਮਿਲਦੀਆਂ ਸਹੂਲਤਾਂ ਨੂੰ ਫੋਰੀ ਤੌਰ `ਤੇ ਲਾਭਪਾਤਰੀਆਂ ਤੱਕ ਪੁੱਜਦੀਆਂ ਕੀਤੀਆਂ ਜਾਣ, ਨਿਰਮਾਣ ਮਜਦੂਰਾਂ ਦੀ ਰਜਿਸਟੇਸ਼ਨ ਵਿਚ ਕੀਤੀ ਜਾ ਰਹੀ ਦੇਰੀ ਰੋਕਣ ਬਾਰੇ ਲੇਬਰ ਦਫਤਰ ਨੂੰ ਸਖਤ ਹਦਾਇਤਾਂ ਕਰਕੇ ਲੰਮੇ ਸਮੇਂ ਸਿਰ ਰਜਿਸਟੇਸ਼ਨ ਕਰਾਈ ਜਾਵੇ ਅਤੇ ਲਾਭਪਾਤਰੀਆਂ ਨੂੰ ਸਹੂਲਤਾਂ ਮਿਲਣ ਸਮੇਂ ਬੇਲੋੜੀਆਂ ਸ਼ਰਤਾਂ ਖਤਮ ਕੀਤੀਆਂ ਜਾਣ ਜਿਲਾ ਤਰਨ ਤਾਰਨ ਦਾ ਕਿਰਤ ਵਿਭਾਗ ਦਾ ਦਫਤਰ ਫੋਰੀ ਤੌਰ `ਤੇ ਜਿਲਾ ਹੈਡਕੁਆਟਰ ਤੇ ਲਿਆਦਾ ਜਾਵੇ।ਉਕਤ ਆਗੂਆਂ ਨੇ ਕਿਹਾ ਕਿ ਕਿਰਤ ਵਿਭਾਗ ਦੇ ਦਫਤਰ ਵਲੋਂ ਰਜਿਸਟੇਸ਼ਨ ਕੀਤੀ ਜਾ ਰਹੀ ਦੇਰੀ ਵਿਰੁੱਧ ਲਾਭਪਾਤਰੀ ਕਾਪੀਆਂ ਸਮੇਂ ਸਿਰ ਨਾ ਦੇਣ ਅਤੇ ਕਿਰਤ ਵਿਭਾਗ ਦਾ ਦਫਤਰ ਤਰਨ ਤਾਰਨ ਤਬਦੀਲ ਨਾ ਕਰਨ ਵਿਰੁੱਧ ਪੰਜਾਬ ਨਿਰਮਾਣ ਮਜਦੂਰ ਯੂਨੀਅਨ ਵੱਲੋਂ ਜਿਲੇ ਦੇ ਡਿਪਟੀ ਕਮੀਸ਼ਨਰ ਤਰਨ ਤਾਰਨ ਦੇ ਦਫਤਰ ਅਗੇ ਧਰਨਾ ਦਿੱਤਾ ਜਾਵੇਗਾ।ਉਕਤ ਆਗੂਆਂ ਦੱਸਿਆ ਕਿ 7 ਅਪ੍ਰੈਲ ਨੂੰ ਤਹਿਸੀਲ ਪੱਟੀ ਦਾ ਅਜਲਾਸ ਕਰਕੇ ਕਮੇਟੀ ਗਠਿਤ ਕੀਤੀ ਜਾਵੇਗੀ।ਇਸ ਮੋਕੇ ਕਲਸੀਆਂ ਪਿੰਡ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ ਵਿਚ ਸਰਬਜੀਤ ਸਿੰਘ ਨੂੰ ਪ੍ਰਧਾਨ ਨਵਾਬ ਸਿੰਘ ਸੀਨੀਅਰ ਮੀਤ ਪ੍ਰਧਾਨ ਮੇਜਰ ਸਿੰਘ ਨੂੰ ਮੀਤ ਪ੍ਰਧਾਨ ਹੀਰਾ ਸਿੰਘ ਸੱਕਤਰ ਤੋਂ ਇਲਾਵਾ ਮਨਦੀਪ ਸਿੰਘ, ਸੋਨਾ ਸਿੰਘ, ਗਰਮੇਜ ਸਿੰਘ, ਗੁਰਸਾਬ ਸਿੰਘ, ਅਵਤਾਰ ਸਿੰਘ, ਰਛਪਾਲ ਸਿੰਘ, ਸੁਖਵਿੰਦਰ ਸਿੰਘ, ਗੁਰਵਿੰਦਰ ਸਿੰਘ, ਗੁਰਸੇਵਕ ਸਿੰਘ, ਰਣਜੀਤ ਸਿੰਘ ਆਦਿ ਕਮੇਟੀ ਮੈਂਬਰ ਚੁਣੇ ਗਏ।

Check Also

ਵਿਰਸਾ ਵਿਹਾਰ ਦੇ ਫਾਊਂਡਰ ਮੈਂਬਰ ਤੇ ਸ਼਼੍ਰੋਮਣੀ ਕਵੀ ਹੁੰਦਲ ਨੂੰ ਸਮਰਪਿਤ ਪੰਜਾਬੀ ਨਾਟਕ ‘ਤੂੰ ਬੁੱਲੇ ਵਾਂਗੂੰ ਬੋਲ’ ਦਾ ਮੰਚਣ

ਅੰਮ੍ਰਿਤਸਰ, 31 ਅਕਤੂਬਰ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵੱਲੋਂ ਮੰਚ-ਰੰਗਮੰਚ ਅੰਮ੍ਰਿਤਸਰ ਦੇ …

Leave a Reply