Wednesday, September 30, 2026

ਕੇਂਦਰੀ ਮੰਤਰੀ ਵੱਲੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਦੀਆਂ ਉਡਾਨਾਂ ਬਹਾਲ ਕਰਨ ਦਾ ਭਰੋਸਾ

ਨਵੀਂ ਦਿੱਲੀ, 28 ਮਾਰਚ (ਪੰਜਾਬ ਪੋਸਟ  ਸੁਖਬੀਰ ਸਿੰਘ)- ਕੇਂਦਰੀ ਹਵਾਬਾਜੀ ਮੰਤਰੀ ਪੀ. ਅਸ਼ੋਕ ਗਜਪਤੀ ਰਾਜੂ ਨੇ ਕਿਹਾ ਹੈ ਕਿ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਦੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਉਡਾਨਾ ਬਹਾਲ ਕਰਨ ਦੇ ਲਈ ਉਹ ਜਲਦੀ ਹੀ ਰਿਵਿਊ ਕਰਨਗੇ ਅਤੇ ਲੋਕਾਂ ਦੀ ਮੰਗ ਅਤੇ ਏਅਰਪੋਰਟ ਦੀ ਲੋੜ ਦੇ ਅਨੁਸਾਰ ਹੋਰ ਵੀ ਸਹੂਲਤਾਂ ਜਲਦੀਆਂ ਉਪਲੱਬਧ ਕਰਵਾਈਆਂ ਜਾਣਗੀਆਂ।PPN2803201702ਉਨ੍ਹਾਂ ਨੇ ਇਹ ਭਰੋਸਾ ਲੋਕ ਸਭਾ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੇ ਨਾਲ ਤਕਰੀਬਨ ਅੱਧਾ ਘੰਟਾ ਚੱਲੀ ਮੀਟਿੰਗ ਦੌਰਾਨ ਉਨ੍ਹਾਂ ਨੂੰ ਦਿੱਤਾ। ਇਸ ਸਮੇਂ ਅੰਮ੍ਰਿਤਸਰ ਏਅਰਪੋਰਟ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਹੋਰ ਮੰਗਾਂ ਸਬੰਧੀ ਇਕ ਮੰਗ ਪੱਤਰ ਵੀ ਉਨ੍ਹਾਂ ਨੂੰ ਸੌਂਪਿਆ ਗਿਆ। ਕੇਂਦਰੀ ਮੰਤਰੀ ਨੇ ਇਸ ਸਮੇਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਦੀਆਂ ਸਮੱਸਿਆਵਾਂ ਨੂੰ ਪੂਰੀ ਗੰਭੀਰਤਾ ਦੇ ਨਾਲ ਲਿਆ ਅਤੇ ਕਿਹਾ ਕਿ ਉਹ ਵੀ ਇਸ ਦੇ ਵਿਕਾਸ ਦੇ ਲਈ ਕੋਈ ਕਸਰ ਨਹੀਂ ਰਹਿਣ ਦੇਣਗੇ।
ਮੀਟਿੰਗ ਉਪਰੰਤ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਦੀ ਮਾੜੀ ਹਾਲਤ ਦਾ ਮੁੱਦਾ ਲੋਕ ਸਭਾ ਵਿਚ ਵੀ ਉਠਾਉਣ ਲਈ ਵੀ ਉਨ੍ਹਾਂ ਨੇ ਸਮਾਂ ਮੰਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦੇਸ਼ ਵਿਦੇਸ਼ ਵਿਚ ਵੱਸਦੇ ਹਜ਼ਾਰਾਂ ਲੋਕਾਂ ਦੀ ਆਸਥਾ ਅੰਮ੍ਰਿਤਸਰ ਨਾਲ ਜੁੜੀ ਹੋਣ ਤੋਂ ਇਲਾਵਾ ਇਸ ’ਤੇ ਸਥਿਤ ਹਵਾਈ ਅੱਡਾ ਏਸ਼ੀਆ ਦੇ ਵਿਕਾਸ ਲਈ ਵੀ ਕੇਂਦਰੀ ਹੱਬ ਦੇ ਤੌਰ ’ਤੇ ਵਿਕਸਿਤ ਕੀਤਾ ਜਾ ਸਕਦਾ ਹੈ। ਜਿਸ ਨੂੰ ਕੁਝ ਕੰਪਨੀਆਂ ਦੀ ਸਾਜਿਸ਼ ਤਹਿਤ ਪਿਛਲੇ ਲੰਬੇ ਸਮੇਂ ਤੋਂ ਅਣਗੋਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਮੰਤਰੀ ਦੇ ਧਿਆਨ ਵਿਚ ਲਿਆਂਦਾ ਹੈ ਕਿ ਪਿਛਲੇ ਸਾਲ 15 ਲੱਖ ਦੇ ਕਰੀਬ ਯਾਤਰੀ ਅੰਮ੍ਰਿਤਸਰ ਪੁੱਜੇ ਸਨ, ਪਰ ਇਸ ਦੇ ਬਾਵਜੂਦ ਵੀ ਇਥੋਂ ਦੀਆਂ ਲੋੜਾਂ ਅਤੇ ਥੋੜਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਉਨ੍ਹਾਂ ਨੇ ਕਿਹਾ ਕਿ ਚਾਰ ਐਰੋਬ੍ਰਿਜ ਵਿਚੋਂ ਅਜੇ ਤੱਕ ਸਿਰਫ ਦੋ ਹੀ ਬਣੇ ਹਨ ਅਤੇ ਸਿਰਫ ਦੋ ਹੀ ਕਨਵੇਅਰ ਬੈਲਟ ਅੰਮ੍ਰਿਤਸਰ ਏਅਰਪੋਰਟ ਨੂੰ ਦਿੱਤੀਆਂ ਗਈਆਂ ਹਨ। ਜਦੋਂ ਕਿ ਇਥੇ ਕੌਮਾਂਤਰੀ, ਯਾਤਰੀ ਆਉਂਦੇ ਹਨ। ਇਸ ਦੇ ਨਾਲ ਹਵਾਈ ਅੱਡੇ ਨੂੰ ਉਹ ਮੁੱਢਲੀਆਂ ਸਹੂਲਤਾਂ ਵੀ ਨਹੀਂ ਦਿੱਤੀਆਂ ਗਈਆਂ ਜੋ ਜੈਪੁਰ ਨੂੰੂ ਦਿੱਤੀਆਂ ਗਈਆਂ ਹਨ। ਅਜੇ ਤੱਕ ਐਗਜੀਕਿਊਟਵ ਜਾਂ ਬਿਜਨੈਸ ਲਾਉਂਜ ਵੀ ਮੁਹੱਈਆ ਨਹੀਂ ਕਰਵਾਏ ਗਏ। ਉਨ੍ਹਾਂ ਨੇ ਕਿਹਾ ਕਿ ਜੇ ਏਅਰ ਇੰਡੀਆ ਲੰਡਨ, ਬਰਮਿੰਗਮ, ਟਰਾਂਟੋਂ ਨੂੰ ਇਥੋਂ ਉਡਾਨਾਂ ਸ਼ੁਰੂ ਹੋ ਜਾਣ ਤਾਂ ਅੰਮ੍ਰਿਤਸਰ ਏਅਰਪੋਰਟ ਦਾ ਘਾਟਾ ਪੂਰਾ ਹੋ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਜੈਟ-ਇਤਹਾਦ ਨੇ 2013 ’ਚ ਅੰਮ੍ਰਿਤਸਰ ਆਬੂ-ਧਾਬੀ ਫਲਾਈਟ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ, ਪਰ ਅਜੇ ਤੱਕ ਕਿਉਂ ਨਹੀਂ ਹੋਈ, ਦਾ ਵੀ ਜਵਾਬ ਦਿੱਤਾ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਥਾਈਸਮਾਇਲ ਵੱਲੋਂ 2016 ਵਿਚ ਐਲਾਨ ਕੀਤਾ ਗਿਆ ਸੀ ਕਿ ਮਾਰਚ 2017 ਵਿਚ ਅੰਮ੍ਰਿਤਸਰ-ਬੈਂਕਕੋਮ ਫਲਾਈਟ ਸ਼ੁਰੂ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਦੱਸਿਆ ਕਿ ਕੇਂਦਰੀ ਮੰਤਰੀ ਦੇ ਧਿਆਨ ਵਿਚ ਕੌਮਾਂਤਰੀ ਉਡਾਨਾ ਮੁੜ ਸ਼ੁਰੂ ਕਰਨ ਤੋਂ ਇਲਾਵਾ ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ, ਪਟਨਾ ਸਾਹਿਬ, ਦੇਹਰਾਦੂਨ, ਜੈਪੁਰ, ਕਲਕੱਤਾ, ਬੈਗਲੋਰੂ, ਗੋਆ, ਅਹਿਮਦਾਬਾਦ ਅਤੇ ਹੈਰਦਾਬਾਦ ਨੂੰ ਵੀ ਸਿੱਧੀਆਂ ਉਡਾਨਾਂ ਸ਼ੁਰੂ ਕਰਨ ਦੀ ਮੰਗ ਕੀਤੀ ਹੈ।
ਗੁਰਜੀਤ ਸਿੰਘ ਔਜਲਾ ਨੇ ਮੰਗ ਕੀਤੀ ਕਿ ਲੁਫਥਾਸਾ ਨੂੰ ਵੀ ਸੱਦਾ ਦਿੱਤਾ ਜਾਣਾ ਚਾਹੀਦਾ ਹੈ ਕਿ ਅੰਮ੍ਰਿਤਸਰ ਫਰੈਂਕਫਰਟ ਉਡਾਨ ਵੀ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ, ਜੋ ਸੰਸਾਰ ਦੀ ਸਭ ਤੋਂ ਵੱਡੀ ਏਅਰਪੋਰਟ ਹੈ। ਲੁਫਥਾਸਾ ਅਮਰੀਕਾ ਦੇ 19 ਸ਼ਹਿਰਾਂ ਅਤੇ 5 ਕਨੇਡੀਅਨ ਸ਼ਹਿਰਾਂ ਦੇ ਨਾਲ ਜੁੜਿਆ ਹੈ ਜਿਥੇ ਪੰਜਾਬੀ ਵੱਡੀ ਗਿਣਤੀ ਵਿਚ ਰਹਿੰਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਜਾਸਾਂਸੀ ਏਅਰਪੋਰਟ ਜਿਥੋਂ 100 ਕਰੋੜ ਦੇ ਕਰੀਬ ਦਾ ਕਾਰੋਬਾਰ ਦੀ ਸਮਰਥਾ ਹੈ, ਨੂੰ ਦਰਕਿਨਾਰ ਕਰਦਿਆਂ ਅਕਤੂਬਰ 2012 ਤੋਂ ਕਾਰਗੋਂ ਨੂੰ ਬੰਦ ਕੀਤਾ ਹੋਇਆ  ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ, ਐਗਰੋਂ ਇੰਡਸਟਰੀ ਕਾਰਪੋਰੇਸ਼ਨ ਅਤੇ ਐਗਰੀਕਲਚਰ, ਏ.ਪੀ.ਈ.ਡੀ.ਏ ਵੱਲੋਂ ਕਾਰਗੋਂ ਨੂੰ ਲੈ ਕੇ ਦਿੱਤੀ ਰਿਪੋਰਟ ’ਤੇ ਕਿਉਂ ਅਮਲ ਨਹੀਂ ਹੋ ਰਿਹਾ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਕੋਲ 4 ਹਜ਼ਾਰ ਏਕੜ ਜਗ੍ਹਾਂ ਹੋਣ ਤੋਂ ਇਲਾਵਾ ਭੰਗੋਲਿਕ ਤੌਰ ’ਤੇ ਵੀ ਚੰਗਾ ਥਾਂ ਹੈ ਪਰ ਫਿਰ ਵੀ ਬੈਂਗਲੋਰ ਅਤੇ ਨਾਗਪੁਰ ਦੀ ਤਰਜ਼ ’ਤੇ ਇਥੇ ਐਮ.ਆਰ.ਓ (ਮੇਨਟੇਨਸ ਰੀ-ਪੇਅਰ ਓਵਰ ਹਾਲ) ਸੈਂਟਰ ਬਣਾਉਣ ਦੀ ਵੀ ਮੰਗ ਕੀਤੀ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply