Friday, April 10, 2026

ਅੰਤਰਰਾਸ਼ਟਰੀ ਹਮਦਰਦ ਵਿਰਾਸਤੀ ਮੇਲੇ `ਚ ਵਿਦਿਆਰਥਣਾਂ ਨੇ ਸੱਭਿਆਚਾਰਕ ਖਿਤਾਬ ਹਾਸਿਲ ਕੀਤੇ

PPN2803201705ਬਠਿੰਡਾ, 28 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)-  ਪੰਜਾਬੀ ਸੱਭਿਆਚਾਰਕ ਪਿੜ ਕਪੂਰਥਲਾ ਵੱਲੋਂ ਵਿਰਸਾ ਵਿਹਾਰ ਵਿੱਚ ਕਰਵਾਏ ਗਏ 20 ਵੇਂ ਅੰਤਰਰਾਸ਼ਟਰੀ ਡਾ. ਸਾਧੂ ਸਿੰਘ ਹਮਦਰਦ ਵਿਰਾਸਤੀ ਮੇਲੇ ਦੌਰਾਨ ਪੰਜਾਬਣ ਮੁਟਿਆਰਾਂ ਦੇ ਮੁਕਾਬਲੇ ਵਿੱਚ ਡਾ. ਹਰਪ੍ਰੀਤ ਕੌਰ ਔਲਖ ਦੀ ਯੋਗ ਅਗਵਾਈ ਹੇਠ ਗੁਰੂ ਕਾਸ਼ੀ  ਯੂਨੀਵਰਸਿਟੀ, ਤਲਵੰਡੀ ਸਾਬੋ ਦੀਆਂ ਦੋ ਵਿਦਆਰਥਣਾ ਨੇ ਸੱਭਿਆਚਾਰਕ ਖਿਤਾਬ ਜਿੱਤੇ।ਐਮ. ਏ. ਸੋਸ਼ਿਆਲੋਜੀ ਦੀ ਵਿਦਿਆਰਥਣ ਬਿੰਦਰ ਕੋਰ ਨੇ ’’ਸੋਹਣਾ ਮੁਖੜਾ” ਅਤੇ ਐਮ. ਫਿਲ ਪੰਜਾਬੀ ਦੀ ਵਿਦਿਆਰਥਣ ਅੰਮ੍ਰਿਤ ਕੌਰ ਨੇ‘‘ਨਖਰਾ” ਖਿਤਾਬ ਹਾਸਿਲ ਕੀਤੇ। ਜੇਤੂ ਵਿਦਿਆਰਥਣਾਂ ਨੂੰ ਪਿੜ ਦੇ ਮੈਂਬਰਾਂ ਨੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਅਜੀਤ ਅਖਬਾਰ ਦੇ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਅਤੇ ਡਿਪਟੀ ਕਮਿਸ਼ਨਰ ਕਪੂਰਥਲਾ ਜਨਾਬ ਮੁਹੰਮਦ ਤਾਇਅਬ ਅਤੇ ਹੋਰ ਸਿਰਕੱਢ ਸਖਸੀਅਤਾਂ ਵੀ ਹਾਜ਼ਰ ਸਨ।ਯੂਨੀਵਰਸਿਟੀ ਦੇ ਚੇਅਰਮੈਨ ਗੁਰਲਾਭ ਸਿੰਘ ਸਿੱਧੂ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਉਹਨਾਂ ਦੀ ਕਾਮਯਾਬੀ ਦੀ ਸ਼ਲਾਘਾ ਕੀਤੀ।ਇਸ ਸਮੇਂ ਮੈਨੇਜਿੰਗ ਡਾਇਰੈਕਟਰ ਸ. ਸੁਖਰਾਜ ਸਿੰਘ ਸਿੱਧੂ ਨੇ ਵਿਦਿਆਰਥਣਾਂ ਦੀ ਇਸ ਪ੍ਰਾਪਤੀ  ਨੂੰ ਯੂਨੀਵਰਸਿਟੀ ਲਈ ਮਾਣ ਵਾਲੀ ਗੱਲ ਆਖਦਿਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ।ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਜਗਤਾਰ ਸਿੰਘ ਧੀਮਾਨ ਨੇ ਵਿਦਿਆਰਥਣਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਉਹਨਾਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ ਅਤੇ ਕਿਹਾ ਕਿ ਵਿਦਿਆਰਥਣਾਂ ਵੱਲੋਂ ਆਪਣੀ ਪੜ੍ਹਾਈ ਦੇ ਨਾਲ-ਨਾਲ ਇਹਨਾ ਮੁਕਾਬਲਿਆਂ ਵਿੱਚ ਭਾਗ ਲੈਣਾ ਮਾਣ ਵਾਲੀ ਗੱਲ ਹੈ। ਇਸ ਸਮੇਂ ਬੇਸਿਕ ਸਾਇੰਸ ਕਾਲਜ ਦੇ ਡੀਨ ਡਾ. ਵੀ.ਕੇ ਸ਼ਰਮਾ ਨੇ ਵੀ ਵਿਦਿਆਰਥਣਾਂ ਨੂੰ ਵਧਾਈ ਦਿੱਤੀ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …

Leave a Reply