ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਬੀਤੇ ਦਿਨ ਆਸਟਰੀਆ ਦੀ ਧਰਤੀ ਤੇ ਵਿਆਨਾ ਵਿਖੇ ਹੋਏ ਸਪੈਸ਼ਲ ਵਰਲਡ ਵਿੰਟਰ ਉੇਲੰਪਿਕ ਵਿੱਚ ਖੇਡਦਿਆਂ ਫਲੋਰ ਹਾਕੀ ਵਿੱਚ ਦੇਸ਼ ਦਾ ਝੰਡਾ ਬੁਲੰਦ ਕਰਦਿਆਂ ਸੋਨੇ ਦਾ ਤਮਗਾ ਹਾਸਲ ਕਰਨ ਵਾਲੀ ਭਾਰਤੀ ਫਲੋਰ ਹਾਕੀ ਟੀਮ ਦਾ ਹਿਸਾ ਰਹੇ ਸਰਵ ਸਿੱਖਿਆ ਅਭਿਆਨ ਅਥਾਰਟੀ ਅੰਮ੍ਰਿਤਸਰ ਦੇ ਖਿਡਾਰੀਆਂ ਅਕਾਸ਼ਦੀਪ ਸਿੰਘ ਅਤੇ ਹਰਮਨਪ੍ਰੀਤ ਸਿੰਘ ਦਾ ਅੰਮ੍ਰਿਤਸਰ ਦੀ ਧਰਤੀ ਤੇ ਪੁੱਜਣ `ਤੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵਲੋਂ ਗਲਾਂ ਵਿੱਚ ਹਾਰ ਪਾ ਕੇ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸਤੋਂ ਪਹਿਲਾਂ ਜ਼ਿਲ੍ਹਾ ਸਿੱਖਿਆ ਦਫਤਰ (ਐ.ਸਿੱ) ਅੰਮ੍ਰਿਤਸਰ ਦੇ ਵਿਹੜੇ ਪੁੱਜਣ ਤੇ ਡੀ.ਈ.ਓ (ਐ.ਸਿੱ) ਸਲਵਿੰਦਰ ਸਿੰਘ ਸਮਰਾ, ਡੀ.ਈ.ਓ. (ਸੈ.ਸਿੱ) ਅਮਰਦੀਪ ਸਿੰਘ ਸੈਣੀ, ਵੋਕੇਸ਼ਨਲ ਇੰਚਾਰਜ ਧਰਮਿੰਦਰ ਸਿੰਘ ਗਿੱਲ, ਜ਼ਿਲ੍ਹਾ ਸਪੈਸ਼ਲ ਐਜੂਕੇਟਰ ਸ਼੍ਰੀਮਤੀ ਪਰਮਪ੍ਰੀਤ ਕੌਰ, ਨਸੀਬ ਕੌਰ ਸਮੇਤ ਸਮੂਹ ਸਟਾਫ ਵਲੋਂ ਲੱਡੂ ਵੰਡ ਕੇ ਖਿਡਾਰੀਆਂ ਅਤੇ ਕੋਚ ਅਮਿਤ ਮਹਿਤਾ, ਸੁਖਰਾਜ ਸਿੰਘ, ਬਿਰਿਆ ਸ਼ਰਮਾ ਦਾ ਸ਼ਾਨਦਾਰ ਸਵਾਗਤ ਕੀਤਾ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਵਿਸ਼ਵ ਜੇਤੂ ਭਾਰਤੀ ਫਲੋਰ ਹਾਕੀ ਟੀਮ ਦੇ ਖਿਡਾਰੀ ਅਕਾਸ਼ਦੀਪ ਸਿੰਘ ਮਿਡਲ ਸਕੂਲ ਜੱਲੂਵਾਲ ਅਤੇ ਪਹਿਲ ਸਰਕਾਰੀ ਰਿਸੋਰਸ ਸੈਂਟਰ ਅੰਮ੍ਰਿਤਸਰ ਦੇ ਵਿਦਿਆਰਥੀ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਭਾਰਤੀ ਟੀਮ ਦੇ ਕਵਾਟਰ ਫਾਈਨਲ ਵਿੱਚ ਹਾਂਗਕਾਂਗ ਦੀ ਟੀਮ ਨੂੰ 4-2 ਨਾਲ ਪਛਾੜ ਕੇ ਸੈਮੀ-ਫਾਇਨਲ ਵਿੱਚ ਸਵੀਡਨ ਨਾਲ ਹੋਏ ਫਸਵੇਂ ਮੈਚ ਵਿੱਚ 3-2 ਫਰਕ ਨਾਲ ਜਿਤ ਪ੍ਰਾਪਤ ਕਰਕੇ ਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ। ਫਾਈਨਲ ਮੈਚ ਵਿੱਚ ਭਾਰਤੀ ਟੀਮ ਵਲੋਂ ਆਲ-ਰਾਊਂਡ ਪ੍ਰਦਰਸ਼ਨ ਕਰਦਿਆਂ ਹਰਮਨਪ੍ਰੀਤ ਸਿੰਘ ਵਲੋਂ ਕੀਤੇ ਦੋ ਗੋਲਾਂ ਸਦਕਾ ਲਿਥੂਨੀਆ ਨੂੰ 2 ਦੇ ਮੁਕਾਬਲੇ 7 ਗੋਲਾਂ ਨਾਲ ਮਾਤ ਦਿਤੀ। ਇਥੇ ਜਿਕਰਯੋਗ ਹੈ ਕਿ ਫਲੋਰ ਹਾਕੀ ਵਿੱਚ ਪਹਿਲੀ ਵਾਰ ਅੰਮ੍ਰਿਤਸਰ ਦੇ ਖਿਡਾਰੀ ਭਾਰਤੀ ਟੀਮ ਦਾ ਹਿਸਾ ਬਣੇ। ਇਸ ਮੌਕੇ ਅਜੀਤ ਸਿੰਘ, ਸਰਬਜੀਤ ਸਿੰਘ, ਸਤਨਾਮ ਸਿੰਘ, ਜਰਨੈਲ ਸਿੰਘ, ਮੇਲਾ ਰਾਮ (ਸਾਰੇ ਬੀ.ਈ.ਈ.ਓ), ਲਿਵਤਾਰ ਸਿੰਘ, ਪਰਮਿੰਦਰ ਸਿੰਘ ਸਰਪੰਚ, ਗੁਰਮੀਤ ਸਿੰਘ, ਸੰਗਰਾਮ ਕੁਮਾਰ ਸਾਹੂ, ਮਰਕਸਪਾਲ, ਨੀਰਜ਼ ਬਾਲਾ, ਰੀਨਾ ਮਹਿਤਾ (ਸਾਰੇ ਆਈ.ਈ.ਆਰ.ਟੀ.), ਮੁਖਤਾਰ ਸਿੰਘ ਖਲਚੀਆਂ, ਰਜਿੰਦਰ ਸਿੰਘ, ਗੁਰਸ਼ਰਨ ਸਿੰਘ ਮਾਨਾਂਵਾਲਾ, ਬਲਜਿੰਦਰ ਸਿੰਘ ਮਜੀਠਾ, ਰਾਜਵਿੰਦਰ ਸਿੰਘ ਲੁੱਧੜ ਆਦਿ ਹਾਜਰ ਸਨ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media