Sunday, September 6, 2026

ਪੰਜਾਬ ਯੂਨੀਵਰਸਿਟੀ ‘ਚ ਹੋਇਆ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਘੁਬਾਇਆ ਦਾ ਭਰਵਾਂ ਸਵਾਗਤ

PPN3003201716ਫਾਜ਼ਿਲਕਾ, 30 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੰਜਾਬ ਯੂਨੀਵਰਸਿਟੀ ਚੰੜੀਗਡ ਵਿਖੇ ਅਰਥ ਸ਼ਾਸ਼ਤਰ ਵਿੱਚ ਮਾਸਟਰ ਡਿਗਰੀ ਦੇ ਆਖਰੀ ਸਮੈਸਟਰ ਦੀ ਪੜਾਈ ਕਰ ਰਹੇ ਯੂਨੀਵਰਸਿਟੀ ਦੇ ਵਿਦਿਆਰਥੀਂ ਦਵਿੰਦਰ ਸਿੰਘ ਘੁਬਾਇਆ ਫਾਜ਼ਿਲਕਾ ਤੋ ਪੰਜਾਬ ਵਿਧਾਨਸਭਾ 2017 ਦੀਆਂ ਚੋਣਾਂ ਜਿੱਤ ਕੇ ਅਤੇ ਪੰਜਾਬ ਦੇ ਸਭ ਤੋ ਛੇਟੀ ਉਮਰ ਦੇ ਵਿਧਾਇਕ ਬਣ ਕੇ ਜੱਦੋ ਅੱਜ ਪਹਿਲੀ ਵਾਰ ਯੂਨੀਵਰਸਿਟੀ ਪੁੱਜੇ ਤਾਂ ਨੋਜਵਾਨ ਵਿਧਾਇਕ ਦਵਿੰਦਰ ਘੁਬਾਇਆ ਦਾ ਉਹਨਾਂ ਦੇ ਸਾਥੀ ਵਿਦਿਆਥੀਆਂ ਅਤੇ ਪ੍ਰੋਫੇਸਰਾਂ ਨੇ ਫੁੱਲਾਂ ਦੇ ਗੁਲਦਸਤੇੇ ਭੇਂਟ ਕਰਕੇ ਭਰਵਾਂ ਸਵਾਗਤ ਕੀਤਾ ਅਤੇ ਸ. ਘੁਬਾਇਆ ਨੂੰ ਜਿੱਤ ਦੀ ਵਧਾਈ ਦੀਤੀ।
ਇਸ ਮੋਕੇ ਅਰਥ ਸ਼ਾਸ਼ਤਰ ਵਿਭਾਗ ਦੀ ਮੁਖੀ ਮੈਡਮ ਉਪਿੰਦਰ ਸਾਹਨੀ, ਪ੍ਰੋਫੇਸਰ ਇੰਦੂ ਬਾਲਾ, ਪ੍ਰੋਫੇਸਰ ਨਿਤਿਨ, ਉਹਨਾਂ ਦੇ ਜਮਾਤੀ ਅਤੇ ਦੋਸਤ ਸੋਰਵ, ਮਨਦੀਪ ਕੰਬੋਜ, ਹਰਪ੍ਰੀਤ ਸਿੰਘ, ਅਸ਼ੀਮ ਨੇ ਉਹਨਾਂ ਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ ਅਤੇ ਆਸ ਕੀਤੀ ਕਿ ਦਵਿੰਦਰ ਸਿੰਘ ਘੁਬਾਇਆ ਵਿਦਿਆਰਥੀਂ ਵਰਗ ਦੀਆਂ ਸਮੱਸਿਆਵਾਂ ਨੂੰ ਵਿਧਾਨ ਸਭਾ ਵਿੱਖ ਰੱਖਣਗੇ ਅਤੇ ਸਰਕਾਰ ਨਾਲ ਮਿਲ ਕੇ ਵਿਦਿਆਰਥੀਂ ਦੇ ਲਾਹੇ ਲਈ ਨਵੀਂਆਂ ਯੋਜਨਾਵਾਂ ਬਣਾਉਂਣਗੇ।ਇਸ ਮੋਕੇ ਉਹਨਾਂ ਦੇ ਨਾਲ ਉਹਨਾਂ ਦੇ ਵੱੜੇ ਭਰਾ ਵਰਿੰਦਰ ਸਿੰਘ ਘੁਬਾਇਆ, ਮੱਖਨ ਸਿੰਘ, ਚੰਨ ਸਿੰਘ, ਬਲਵਿੰਦਰ ਸਿੰਘ ਅਤੇ ਹੋਰ ਸਾਥੀ ਵੀ ਮੋਜੂਦ ਸਨ।

Check Also

 ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …

Leave a Reply