ਮੱਤੇਵਾਲ (ਮਹਿਤਾ), 30 ਮਾਰਚ (ਪੰਜਾਬ ਪੋਸਟ- ਜੋਿਗੰਦਰ ਸਿੰਘ ਮਾਣਾ) – ਹਲਕਾ ਮਜੀਠਾ ਦੇ ਵਿਧਾਇਕ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕੈਪਟਨ ਸਰਕਾਰ ਨੂੰ ਪੰਜਾਬ ਦੀ ਜਨਤਾ ਨਾਲ ਕੀਤੇ ਗਏ ਚੋਣ ਵਾਅਦਿਆਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਕਰਦਿਆਂ ਕੀਤੇ ਫੈਸਲਿਆਂ ’ਤੇ ਤੁਰੰਤ ਅਮਲ ਕਰਨ ਲਈ ਕਿਹਾ ਹੈ। ਮਜੀਠੀਆ ਅੱਜ ਪਿੰਡ ਬੱਗਾ ਵਿਖੇ ਪੰਥ ਦੀ ਚੜ੍ਹਦੀ ਕਲਾ ਅਤੇ ਹਲਕਾ ਮਜੀਠਾ ’ਚ ਅਕਾਲੀ ਦਲ ਦੀ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅਰਦਾਸ ਸਮਾਗਮ ਵਿੱਚ ਸ਼ਾਮਿਲ ਹੋਣ ਆਏ ਸਨ। ਉਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਰਾਜ ਦੀ ਆਰਥਿਕਤਾ ਬਾਰੇ ਕਥਿਤ ਵਾਈਟ ਪੇਪਰ ਵਰਗਾ ਸ਼ੋਸ਼ਾ ਛੱਡ ਕੇ ਸੂਬੇ ਦੇ ਲੋਕਾਂ ਨੂੰ ਅਸਲ ਮੁੱਦਿਆਂ ਤੋਂ ਭਟਕਾ ਕੇ ਬਾਦਲ ਸਰਕਾਰ ਵੱਲੋਂ ਕਿਸਾਨੀ ਦੇ ਹਿਤਾਂ, ਗਰੀਬ ਅਤੇ ਦਲਿਤ ਵਰਗ ਦੀ ਸਹੂਲਤ ਲਈ ਲਾਗੂ ਕੀਤੀਆਂ ਗਈਆਂ ਸਕੀਮਾਂ ਅਤੇ ਵਿਕਾਸ ਕਾਰਜਾਂ ਉੱਤੇ ਬੰਦਸ਼ ਲਾਉਣ ਦੀ ਥਾਂ ਲੋਕਾਂ ਦੀ ਭਲਾਈ ਵਲ ਤਰਜੀਹ ਦੇਵੇ।ਮਜੀਠੀਆ ਨੇ ਕਿਹਾ ਕਿ ਕੈਪਟਨ ਸਰਕਾਰ ਆਪਣੀ ਅਸਤਿਤਵ ’ਚ ਆਉਣ ਤੋਂ ਲੈ ਕੇ ਹੁਣ ਤਕ ਰਾਜ ਦੇ ਲੋਕਾਂ ਨੂੰ ਅਜਿਹਾ ਕੋਈ ਕ੍ਰਿਸ਼ਮਾ ਨਹੀਂ ਦਿਖਾ ਸਕੀ, ਜਿਨ੍ਹਾਂ ਵਾਅਦਿਆਂ ਰਹੀਂ ਉਹ ਸਤਾ ’ਚ ਆਈ।ਉਹਨਾਂ ਕਿਹਾ ਕਿ ਸਰਕਾਰ ਵੱਲੋਂ ਆਰਥਿਕ ਮੰਦਹਾਲੀ ਦਾ ਰੋਣਾ ਲੋਕਾਂ ਦੇ ਭਲੇ ਲਈ ਕੁੱਝ ਵੀ ਨਾ ਕਰਨ ਦੀ ਨੀਅਤ ਨੂੰ ਲੁਕੋਣ ਦਾ ਬਹਾਨਾ ਹੈ।ਮਜੀਠੀਆ ਨੇ ਕਿਹਾ ਕਿ ਸਰਕਾਰ ਬਹਾਨੇ ਤਲਾਸ਼ਣ ਦੀ ਥਾਂ ਸੂਬੇ ਦੀ ਬਿਹਤਰੀ ਅਤੇ ਖੁਸ਼ਹਾਲੀ ਲਈ ਕੰਮ ਕਰੇ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media