Friday, February 27, 2026

ਪਾਰਟੀ ਦੇ ਕਿਸੇ ਵਰਕਰ ਨਾਲ ਵਧੀਕੀ ਬਰਦਾਸ਼ਤ ਨਹੀ ਕੀਤੀ ਜਾਵੇਗੀ – ਡਾ. ਵੇਰਕਾ

PPN3003201721ਚੌਂਕ ਮਹਿਤਾ, 30 ਮਾਰਚ (ਜੋਗਿੰਦਰ ਸਿੰਘ ਮਾਣਾ) – ਵਿਧਾਨ ਸਭਾ ਚੋਣਾਂ ਵਿੱਚ ਸ੍ਰਮੋਣੀ ਅਕਾਲੀ ਦਲ ਦੀ ਹਾਰ ਤੋ ਬਆਦ ਪਹਿਲੀ ਵਾਰ ਸਰਕਲ ਮਹਿਤਾ ਚੌਂਕ ਦੇ ਪੰਚਾਂ-ਸਰਪੰਚਾਂ, ਸੀਨੀਅਰ ਆਗੂਆਂ ਅਤੇ ਵਰਕਰਾ ਦੀ ਇੱਕ ਆਪਾ-ਪੜਚੋਲਣ ਵਾਲੀ ਮੀਟਿੰਗ ਹਲਕਾ ਜੰਡਿਆਲਾ ਗੁਰੂ ਤੋ ਅਕਾਲੀ ਉਮੀਦਵਾਰ ਡਾ. ਦਲਬੀਰ ਸਿੰਘ ਵੇਰਕਾ ਦੀ ਪ੍ਰਧਾਨਗੀ ਹੇਠ ਚੌਂਕ ਮਹਿਤਾ ਵਿਖੇ ਜਥੇਦਾਰ ਰਾਜਬੀਰ ਸਿੰਘ ਉਦੋਨੰਗਲ ਵਰਕਿੰਗ ਕਮੇਟੀ ਮੈਂਬਰ ਦੇ ਦਫਤਰ ਵਿਖੇ ਹੋਈ।ਬੁਲਾਰਿਆਂ ਨੇ ਆਪਣੇ ਆਪਣੇ ਪਿੰਡਾਂ ਦੀ ਰਿਪੋਰਟ ਪੇਸ਼ ਕਰਦਿਆਂ ਹਾਰ ਦੇ ਕਾਰਣਾਂ ਦਾ ਲੇਖਾ-ਜੋਖਾ ਕੀਤਾ ਅਤੇ ਸਮੁੱਚੇ ਤੌਰ ਤੇ ਸਾਹਮਣੇ ਆਈਆਂ ਊਣਤਾਈਆਂ ਨੂੰ ਧਿਆਨ ਵਿੱਚ ਰੱਖ ਕੇ ਅੱਗੇ ਤੋਂ ਅਜਿਹੀਆਂ ਗੱਲਾਂ ਤੋ ਬੱਚਣ ਲਈ ਵਿਚਾਰ ਵਟਾਂਦਰਾ ਕੀਤਾ। ਅਖੀਰ ਵਿੱਚ ਡਾ. ਦਲਬੀਰ ਸਿੰਘ ਵੇਰਕਾ ਨੇ ਆਪਣੇ ਵਰਕਰਾਂ ਦਾ ਹੌਸਲਾ ਬੁਲੰਦ ਕਰਨ ਲਈ ਉਹਨਾਂ ਨੂੰ ਕਿਹਾ ਆਪਸੀ ਗਿਲੇ-ਸ਼ਿਕਵੇ ਭੁਲਾ ਕੇ ਇਕ ਪਲੇਟ ਫਾਰਮ ਤੇ ਇਕੱਠੇ ਹੋ ਜਾਵੋ।ਮੌਜੂਦਾ ਕਾਂਗਰਸ ਸਰਕਾਰ ਵੱਲੋਂ ਸਾਡੇ ਵਰਕਰਾਂ ਨਾਲ ਕੀਤੀ ਕੋਈ ਵੀ ਵਧੀਕੀ ਬਿਲਕੁੱਲ ਬਰਦਾਸ਼ਤ ਨਹੀ ਕੀਤੀ ਜਾਵੇਗੀ।ਉਹਨਾਂ ਨੇ ਸੀਨੀਅਰ ਆਗੂਆਂ ਨੂੰ ਕਿਹਾ ਕਿ ਉਹ ਹਰ ਪਿੰਡ ਵਿੱਚ 10 ਮੈਂਬਰੀ ਕਮੇਟੀਆਂ ਬਣਾਉਣ ਅਤੇ ਹਰ ਮਹੀਨੇ ਹਰ ਸਰਕਲ ਦੀ ਇੱਕ ਮੀਟਿੰਗ ਕਰਨੀ ਯਕੀਨੀ ਬਣਾਉਣ।
ਇਸ ਮੌਕੇ ਰਾਜਬੀਰ ਸਿੰਘ ਉੇਦੋਨੰਗਲ, ਹਰਜਿੰਦਰ ਸਿੰਘ ਨੰਗਲੀ, ਜਤਿੰਦਰ ਸਿੰਘ ਲੱਧਾਮੰਡਾ, ਇਕਬਾਲ ਸਿੰਘ ਮਾਨ, ਨਿਸ਼ਾਨ ਸਿੰਘ ਗੋਲਡੀ, ਕੁਲਬੀਰ ਸਿੰਘ ਬੱਬੀ, ਚੇਅਰਮੈਨ ਜਗਦੇਵ ਸਿੰਘ ਰੰਧਾਵਾ ਉਦੋਨੰਗਲ, ਸਰਪੰਚ ਜਸਪਾਲ ਸਿੰਘ ਪੱਡਾ, ਤੇਜਿੰਦਰਪਾਲ ਸਿੰਘ ਲਾਡੀ, ਹਰਗੋਪਾਲ ਸਿੰਘ ਰੰਧਾਵਾ, ਗੁਰਧਿਆਨ ਸਿੰਘ ਮਹਿਤਾ, ਰਜਿੰਦਰ ਸਿੰਘ ਸ਼ਾਹ, ਬਲਵਿੰਦਰ ਸਿੰਘ ਧਰਦਿਓ, ਪ੍ਰਤਾਪ ਸਿੰਘ ਨੰਗਲੀ, ਝਿਲਮਲ ਸਿੰਘ, ਜਗਤਾਰ ਸਿੰਘ ਗੱਗੜਭਾਣਾ ਅਤੇ ਹੋਰ ਬਹੁਤ ਸਾਰੇ ਵਰਕਰ ਮੌਜੂਦ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply