ਧੂਰੀ, 31 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਨੇੜਲੇ ਪਿੰਡ ਲੱਡਾ ਵਿਖੇ ਇੰਡੀਅਨ ਰਿਜ਼ਰਵ ਬਟਾਲੀਅਨ ਦੀ ਦੂਜੀ ਆਈ.ਆਰ.ਬੀ. ਲੱਡਾ ਕੋਠੀ ਵਿਖੇ ਸੂਬੇ ਦੀਆਂ 7 ਬਟਾਲੀਅਨਾਂ ਦਾ ਸਾਂਝਾ ਪੁਲਿਸ ਭਲਾਈ ਦਰਬਾਰ ਲਗਾਇਆ ਗਿਆ ਜਿਸ ਵਿੱਚ ਅਮਰ ਸਿੰਘ ਚਾਹਲ ਆਈ.ਪੀ.ਐਸ. ਆਈ.ਜੀ ਰਿਜ਼ਰਵ ਬਟਾਲੀਅਨ ਪੰਜਾਬ ਮੁੱਖ ਮਹਿਮਾਨ ਦੇ ਤੌਰ `ਤੇ ਸ਼ਾਮਲ ਹੋਏ।ਦੂਜੀ ਆਈ.ਆਰ.ਬੀ ਦੇ ਕਮਾਂਡੈਂਟ ਮਨਦੀਪ ਸਿੰਘ ਸਿੱਧੂ ਵੱਲੋਂ ਸ਼੍ਰੀ ਅਮਰ ਸਿੰਘ ਚਾਹਲ ਆਈ.ਜੀ ਇੰਡੀਅਨ ਰਿਜ਼ਰਵ ਬਟਾਲੀਅਨ ਦਾ ਲੱਡਾ ਕੋਠੀ ਪਹੁੰਚਣ `ਤੇ ਨਿੱਘਾ ਸਵਾਗਤ ਕੀਤਾ ਗਿਆ।ਇਸ ਦਰਬਾਰ ਵਿੱਚ ਪੁਲਿਸ ਕਰਮਚਾਰੀਆਂ ਨੂੰ ਸੰਬੋਧਨ ਹੁੰਦਿਆਂ ਚਾਹਲ ਨੇ ਪੰਜਾਬ ਅਤੇ ਯੂ.ਪੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇੰਡੀਅਨ ਰਿਜ਼ਰਵ ਬਟਾਲੀਅਨ ਦੇ ਜਵਾਨਾਂ ਅਤੇ ਅਧਿਕਾਰੀਆਂ ਵੱਲੋਂ ਨਿਭਾਈ ਗਈ ਸ਼ਾਨਦਾਰ ਡਿਊਟੀ ਦੀ ਸ਼ਲਾਘਾ ਕਰਦਿਆਂ ਇਸ ਦਾ ਸਿਹਰਾ ਰਿਜ਼ਰਵ ਬਟਾਲੀਅਨ ਦੇ ਜਵਾਨਾਂ ਅਤੇ ਉੱਚ ਅਧਿਕਾਰੀਆਂ ਨੂੰ ਦਿੱਤਾ।
ਅਮਰ ਸਿੰਘ ਚਾਹਲ ਵੱਲੋਂ ਵੱਖ-ਵੱਖ ਰਿਜ਼ਰਵ ਬਟਾਲੀਅਨਾਂ ਵਿੱਚੋਂ ਰਿਟਾਇਰ ਹੋਣ ਵਾਲੇ 12 ਮੁਲਾਜ਼ਮਾਂ ਨੂੰ ਵਿਦਾਇਗੀ ਪਾਰਟੀ ਦੇ ਕੇ ਸਨਮਾਨਤ ਕੀਤਾ ਗਿਆ ਇਸ ਮੌਕੇ ਸੂਬੇ ਦੀਆਂ 7 ਬਟਾਲੀਅਨਾਂ ਨੂੰ ਲੱਗਪੱਗ 20 ਲੱਖ ਰੁਪਏ ਦਾ ਫਰਨੀਚਰ, ਬਰਤਨ, ਕੂਲਰ, ਪੱਖੇ, ਫਰਿੱਜ ਆਦਿ ਨਾਲ ਸਬੰਧਤ ਸਮਾਨ ਚਾਹਲ ਵੱਲੋਂ ਵੰਡਿਆ ਗਿਆ।ਗੁਰਪ੍ਰੀਤ ਸਿੰਘ ਗਿੱਲ, ਸ਼੍ਰੀ ਮਨਦੀਪ ਸਿੰਘ ਸਿੱਧੂ, ਨਰਿੰਦਰ ਭਾਰਗਵ, ਜਗਦੀਪ ਸਿੰਘ ਹੁੰਦਲ, ਹਰਿੰਦਰ ਜੀਤ ਸਿੰਘ, ਜਤਿੰਦਰ ਸਿੰਘ ਬੈਨੀਪਾਲ ਅਤੇ ਨਰਿੰਦਰ ਕੌਸ਼ਲ (ਸੱਤੇ ਕਮਾਂਡੈਂਟ) ਵਿਸ਼ੇਸ਼ ਤੌਰ `ਤੇ ਹਾਜ਼ਰ ਸਨ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media