Friday, March 20, 2026

ਸਰਕਾਰੀ ਸਕੂਲਾਂ ’ਚ ਹੋਈ ਅਧਿਆਪਕ ਮਾਪੇ ਮਿਲਣੀ- ਐਲਾਨੇ ਗਏ ਨਤੀਜੇ

PPN3103201729ਫਾਜ਼ਿਲਕਾ, 31 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) –  ਸਕੂਲ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਦੀ ਰਾਜ ਦੇ ਸਮੂਹ ਸਰਕਾਰੀ ਸਕੂਲਾਂ ’ਚ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ ਅਤੇ ਇਸ ਮੌਕੇ ਰਾਜ ਪੱਧਰੀ ਲਰਨਿੰਗ ਆਊਟ ਕੰਮ ਇਵੈਲਯੂਏਸ਼ਨ ਸਿਸਟਮ ਰਾਹੀਂ ਕਰਵਾਏ ਗਏ ਪੰਜਵੀਂ ਅਤੇ ਅੱਠਵੀਂ ਜਮਾਤ ਦੇ ਮੁਲਾਂਕਨ ਦੇ ਨਤੀਜੇ ਸਮੇਤ ਪ੍ਰਾਇਮਰੀ ਸਕੂਲਾਂ ’ਚ ਪਹਿਲੀ ਤੋਂ ਪੰਜਵੀਂ ਅਤੇ ਅਪਰ ਪ੍ਰਾਇਮਰੀ ਸਕੂਲਾਂ ’ਚ 6 ਤੋਂ 9ਵੀਂ ਅਤੇ 11ਵੀਂ ਜਮਾਤਾਂ ਦੇ ਨਤੀਜੇ ਐਲਾਣ ਕੀਤੇ ਗਏ।ਇਸ ਤਹਿਤ ਫਾਜ਼ਿਲਕਾ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਬਲਾਕ ਫਾਜ਼ਿਲਕਾ-2 ਸ਼ਾਮ ਸੁੰਦਰ ਸਿਡਾਨਾ ਦੇ ਹੁਕਮਾਂ ’ਤੇ ਅੱਜ ਫਾਜ਼ਿਲਕਾ ਦੇ ਪਿੰਡ ਸੈਦੇਕੇ ਉਤਾੜ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਰਾਜੀਵ ਚਗਤੀ ਦੀ ਅਗਵਾਈ ਅਤੇ ਸਥਾਨਕ ਨਵੀਂ ਅਬਾਦੀ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਸੁਲਤਾਨਪੁਰਾ ਵਿਖੇ ਮੁੱਖ ਅਧਿਆਪਕ ਮੈਡਮ ਸ਼ੀਲਾ ਤ੍ਰਿਪਾਠੀ ਦੀ ਅਗਵਾਈ ’ਚ ਮਾਪੇ ਅਧਿਆਪਕ ਮਿਲਣੀ ਸੁਚੱਜੇ ਢੰਗ ਨਾਲ ਕਰਵਾਈ ਗਈ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਅਤੇ ਮੈਂਬਰਾਂ ਸਮੇਤ ਬੱਚਿਆਂ ਅਤੇ ਅਧਿਆਪਕਾਂ ਸਾਹਮਣੇ ਸਲਾਨਾ ਨਤੀਜਿਆਂ ਦਾ ਐਲਾਣ ਵੀ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਦੇਕੇ ਉਤਾੜ ਤੋਂ ਇੰਚਾਰਜ਼ ਅਧਿਆਪਕ ਰਾਜੀਵ ਚਗਤੀ, ਮੁੱਖ ਅਧਿਆਪਕ ਸ਼ੀਲਾ ਸ਼ਰਮਾ ਅਤੇ ਸੁਲਤਾਨਪੁਰਾ ਸਕੂਲ ਅਧਿਆਪਕ ਨਿਸ਼ਾਂਤ ਅਗਰਵਾਲ ਨੇ ਦੱਸਿਆ ਕਿ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਅੱਜ ਸਕੂਲਾਂ ’ਚ ਮਾਪੇ ਅਧਿਆਪਕ ਮਿਲਣੀ 9 ਤੋਂ 1 ਵਜੇ ਤੱਕ ਕਰਵਾਈ ਗਈ। ਇਸ ਦੌਰਾਨ ਮਾਪਿਆਂ ਨੂੰ ਐਸਏ-2 ਮੁਲਾਂਕਨ ਜੋਕਿ 6 ਮਾਰਚ ਤੋਂ 18 ਮਾਰਚ ਤੱਕ ਬੱਚਿਆਂ ਦੀ ਪੜ੍ਹਾਈ ਦਾ ਲਿਖਤੀ ਮੁਲਾਂਕਨ ਸੀ ਕੀਤਾ ਗਿਆ। ਉਸ ’ਚ ਵਿਦਿਆਰਥੀਆਂ ਦੀ ਕਾਰਗੁਜ਼ਾਰੀ, ਕਿਸੇ ਵਿਸ਼ੇ ਦੀ ਕਮਜ਼ੋਰੀ ਅਤੇ ਉਨ੍ਹਾਂ ਦੀ ਪੂਰੇ ਸਾਲ ਦੀ ਹਾਜ਼ਰੀ ਸਬੰਧੀ ਜਾਣੂ ਕਰਵਾਇਆ ਗਿਆ। ਇਸ ਦੇ ਨਾਲ ਨਾਲ ਸਕੂਲ ਮੈਨੇਜਮੈਂਟ ਕਮੇਟੀ ਦੇ ਸਹਿਯੋਗ ਨਾਲ ਸਕੂਲ ’ਚ ਚੱਲ ਰਹੀਆਂ ਗਤੀਵਿਧੀਆਂ ਅਤੇ ਸਕੂਲ ਵੱਲੋਂ ਪ੍ਰਾਪਤ ਉਪਲਬਧੀਆਂ ਸਬੰਧੀ ਵੀ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਅਤੇ ਮਾਪਿਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਜਾਣਕਾਰੀ ਦਿੰਦਿਆਂ ਰਾਜੀਵ ਚਗਤੀ ਅਤੇ ਨਿਸ਼ਾਂਤ ਅਗਰਵਾਲ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਸੈਦੇਕੇ ਉਤਾੜ ਦੇ ਪਹਿਲੀ ਤੋਂ ਪੰਜਵੀਂ 89 ਬੱਚਿਆਂ ਦਾ ਨਤੀਜਾ ਐਲਾਨਿਆ ਗਿਆ, ਜਿਸ ’ਚ ਪੰਜਵੀਂ ਜਮਾਤ ਦੇ ਸਾਰਿਆਂ ਬੱਚਿਆ ਨੇ ਪ੍ਰੀਖਿਆ ਵਧੀਆ ਗ੍ਰੇਡ ਨਾਲ ਪਾਸ ਕੀਤੀ।
ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਸੁਲਤਾਨਪੁਰਾ ਦੇ ਕੁਲ 126 ਬੱਚਿਆਂ ਦਾ ਨਤੀਜਾ ਐਲਾਣਿਆ ਗਿਆ। ਜਿਸ ’ਚ ਪੰਜਵੀਂ ਜਮਾਤ ਦੇ ਸਾਰਿਆਂ ਬੱਚਿਆ ਨੇ  ਪ੍ਰੀਖਿਆ ਵਧੀਆ ਗ੍ਰੇਡ ਨਾਲ ਪਾਸ ਕੀਤੀ।  ਸੁਲਤਾਨਪੁਰਾ ਪ੍ਰਾਇਮਰੀ ਸਕੂਲ ਵਿਖੇ ਮੁੱਖ ਅਧਿਆਪਕ ਸ਼ੀਲਾ ਤ੍ਰਿਪਾਠੀ ਅਤੇ ਸਮੂਹ ਸਟਾਫ਼ ਵੱਲੋਂ ਨਤੀਜਾ ਐਲਾਣ ਕਰਨ ਮੌਕੇ ਬੱਚਿਆਂ ’ਚ ਬਿਸਕੁਟ ਅਤੇ ਮਠਿਆਈ ਦੀ ਵੰਡ ਵੀ ਕੀਤੀ ਅਤੇ ਉਨ੍ਹਾਂ ਬੱਚਿਆਂ ਨੂੰ ਕਿਹਾ ਕਿ 1 ਅਪ੍ਰੈਲ ਤੋਂ ਨਵਾਂ ਸੈਸ਼ਨ 2017-18 ਦੀ ਸ਼ੁਰੂਆਤ ਹੋ ਰਹੀ ਹੈ ਅਤੇ ਉਨ੍ਹਾਂ ਨੂੰ ਸਕੂਲ ਸਮੇਂ ਤੇ ਆਉਣ ਦੀ ਹਦਾਇਤ ਵੀ ਕੀਤੀ। ਇਸ ਮੌਕੇ ਬੱਚਿਆਂ ਕੋਲੋਂ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਪੁਰਾਣੀਆਂ ਕਿਤਾਬਾਂ ਹਰ ਜਮਾਤ ਇੰਚਾਰਜ਼ ਵੱਲੋਂ ਜਮਾ ਕਰਵਾਈਆਂ ਗਈਆਂ ਤਾ ਕਿ 2017-18 ਸੈਸ਼ਨ ’ਚ ਨਵੇਂ ਬੱਚਿਆਂ ਨੂੰ ਦਿੱਤੀਆਂ ਜਾ ਸਕਣ। ਮਾਪੇ ਅਧਿਆਪਕ ਮਿਲਣੀ ਪ੍ਰੋਗਰਾਮ ’ਚ ਸੈਦੇਕੇ ਉਤਾੜ ਸਕੂਲ ਮੈਨੇਜਮੈਂਟ ਕਮੇਟੀ ਚੇਅਰਪਰਸਨ ਸੁਰਜੀਤ ਕੌਰ, ਸੁਲਤਾਨਪੁਰਾ ਕਮੇਟੀ ਚੇਅਰਮੈਨ ਪਰਮਜੀਤ ਸਿੰਘ, ਅਧਿਆਪਕ ਸੁਖਪਾਲ ਰਾਣੀ, ਮੈਡਮ ਸ਼ਾਲੂ ਗਰੋਵਰ, ਸ਼ਿਲਪਾ, ਕਵਿਤਾ ਮੈਣੀ, ਮਮਤਾ, ਸੁਦੇਸ਼ ਰਾਣੀ, ਹਰਸ਼, ਬਿੰਦੂ, ਸੁਨੀਤਾ ਤੋਂ ਇਲਾਵਾ ਪ੍ਰਬੰਧਕ ਕਮੇਟੀ ਮੈਂਬਰ ਜਸਵੀਰ ਸਿੰਘ, ਜਗਰੂਪ ਸਿੰਘ, ਸੰਦੀਪ ਕੁਮਾਰ, ਗੁਰਮੀਤ ਸਿੰਘ, ਰਾਣੋ ਬਾਈ ਅਤੇ ਸੰਤੋਸ਼ ਰਾਣੀ ਨੇ ਵਿਸ਼ੇਸ਼ ਸਹਿਯੋਗ ਦਿੱਤਾ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply