ਜੰਡਿਆਲਾ ਗੁਰੂ, 31 ਮਾਰਚ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਸਥਾਨਕ ਮੁਹੱਲਾ ਨੱਥੂਆਣਾ ਦਰਵਾਜੇ ਦੇ ਅੰਦਰ ਵਾਰ ਗੁਰਦੂਆਰਾ ਜੱਟੇਆਣਾ ਦੀ ਦੀਵਾਰ ਦੇ ਨਾਲ ਆਪਣੀ ਰੋਟੀ ਰੋਜ਼ੀ ਲਈ ਸਮਾਇਲ ਬਿਊਟੀ ਪਾਰਲਰ ਦੇ ਨਾਮ ‘ਤੇ ਦੁਕਾਨ ਚਲਾ ਰਹੀ ਪਰਮਜੀਤ ਉਰਫ ਪੂਜਾ ਤੇ ਉਸ ਦੀ ਸੱਸ ਵਿਦਿਆ ਰਾਣੀ ਨੇ ਕਰੀਬ 16-17 ਦਿਨ ਪਹਿਲਾ ਰਾਤ ਦੇ ਸਮੇ ਚੋਰਾਂ ਨੇ ਦੁਕਾਨ ਦੇ ਤਾਲੇ ਤੋੜ ਕੇ ਕੀਮਤੀ ਸਮਾਨ ਚੋਰੀ ਦੀ ਪੁਲਿਸ ਚੌਂਕੀ ਟਾਊਨ ਵਿਖੇ ਦਿੱਤੀ ਦਰਖਾਸਤ ‘ਤੇ ਅੱਧਾ ਮਹੀਨਾ ਬੀਤ ਜਾਣ ‘ਤੁੇ ਕੋਈ ਵੀ ਕਾਰਵਾਈ ਨਾ ਕੀਤੇ ਜਾਣ ਦੇ ਦੋਸ਼ ਲਾਏ ਹਨ।
ਪੀੜਤ ਔਰਤਾਂ ਨੇ ਦੱਸਿਆ ਕਿ ਉਨਾਂ ਦੀ ਦੁਕਾਨ ਵਿਚੋਂ ਇਕ ਬੈਟਰਾ, ਇਕ ਇੰਵਰਟਰ, 10-12 ਹਜਾਰ ਦੀਆਂ ਕਿੱਟਾਂ ਤੇ ਦੋ ਹਜਾਰ ਨਕਦੀ ਦੀ ਚੋਰੀ ਪਰ ਪੁਲਿਸ ਚੋਰ ਨਹੀ ਫੜ ਸਕੀ।ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਉਨਾਂ ਦੱਸਿਆ ਕਿ ਉਹ ਬਹੁਤ ਹੀ ਗਰੀਬ ਹਨ ਤੇ ਬਿਊਟੀ ਪਾਰਲਰ ਦਾ ਕੰਮ ਕਰਕੇ ਆਪਣੇ ਬੱਚਿਆਂ ਦਾ ਪੇਟ ਪਾਲਦੀਆਂ ਹਾਂ।ਇਸ ਲਈ ਚੋਰਾਂ ਨੂੰ ਲੱਭ ਕੇ ਉਨਾਂ ਦਾ ਚੋਰੀ ਹੋਇਆ ਸਮਾਨ ਜਲਦ ਵਾਪਸ ਦਿਵਾਇਆ ਜਾਵੇ।ਇਸ ਸਬੰਧ ’ਚ ਪੁਲਿਸ ਚੋਂਕੀ ਟਾਊਨ ਦੇ ਨਵਨਿਯੁੱਕਤ ਇੰਚਾਰਜ ਨਰੇਸ਼ ਕੁਮਾਰ ਨੇ ਕਿਹਾ ਕਿ ਉਨਾਂ ਨੇ ਅਜੇ 1-2 ਦਿਨ ਪਹਿਲਾਂ ਹੀ ਚਾਰਜ਼ ਸੰਭਾਲਿਆ ਹੈ, ਪਰ ਚੋਰਾਂ ਦਾ ਜਲਦੀ ਹੀ ਸੁਰਾਗ ਲਗਾ ਲਿਆ ਜਾਵੇਗਾ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media