ਅੰਮ੍ਰਿਤਸਰ, 31 ਮਾਰਚ (ਪੰਜਾਬ ਪੋਸਟ- ਸੰਧੂ)- ਗੁਰੂੁ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰਬੰਧਕੀ ਬਲਾਕ ਸਥਿਤ ਕੰਡਕਟ ਬ੍ਰਾਂਚ ਤੋਂ ਲੱਗਭਗ ਸਾਢੇ ਤਿੰਨ ਦਹਾਕੇ ਦੀਆਂ ਸ਼ਾਨਦਾਰ ਸੇਵਾਵਾਂ ਤੋਂ ਬਾਅਦ ਸੇਵਾ-ਮੁੱਕਤ ਹੋਏ ਨਿਗਰਾਨ ਸਰਬਜੀਤ ਸਿੰਘ ਨੂੰ ਉਨ੍ਹਾਂ ਦੇ ਸਾਥੀ ਸਹਿਯੋਗੀਆਂ ਵੱਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ।
ਕੰਡਕਟ ਬ੍ਰਾਂਚ ਵਿਚ ਕੀਤੇ ਗਏ ਪ੍ਰਭਾਵਸ਼ਾਲੀ ਸ਼ਾਨਦਾਰ ਵਿਦਾਇਗੀ ਪਾਰਟੀ ਤੇ ਸਨਮਾਨ ਸਮਰੋਹ ਦੌਰਾਨ ਡਾ. ਜਗਰੂਪ ਸਿੰਘ ਸੇਖੋਂ, ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ) ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰਦਿਆਂ ਨਿਗਰਾਨ ਸਰਬਜੀਤ ਸਿੰਘ ਦੇ ਵੱਲੋਂ ਜੀ.ਐਨ.ਡੀ.ਯੂ ਨੂੰ ਦਿੱਤੀਆਂ ਸੇਵਾਵਾਂ ‘ਤੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਜੀ.ਐਨ.ਡੀ.ਯੂ ਦੇ ਨਾਲ ਸਬੰਧਤ ਹਰੇਕ ਵਿਦਿਅਕ ਖੇਤਰ ਦੇ ਵਿਚ ਆਪਣੀ ਕਾਰਜਸ਼ੈਲੀ ਦੀ ਛਾਪ ਛੱਡੀ ਹੈ, ਜਿਸ ਨੂੰ ਜੀ.ਐਨ.ਡੀ.ਯੂ ਪ੍ਰਬੰਧਨ ਕਦੇ ਨਜ਼ਰਅੰਦਾਜ ਨਹੀਂ ਕਰ ਸਕਦਾ।ਉਨ੍ਹਾਂ ਦੇ ਕੰਮ ਕਾਰ ਨੂੰ ਹਮੇਸ਼ਾਂ ਸ਼ਾਨਦਾਰ ਕਾਰਜਸ਼ੈਲੀ ਵੱਜੋਂ ਯਾਦ ਕੀਤਾ ਜਾਵੇਗਾ।ਮੰਚ ਦਾ ਸੰਚਾਲਨ ਬਲਵੀਰ ਸਿੰਘ ਗਰਚਾ, ਸੀਨੀਅਰ ਸਹਾਇਕ ਦੇ ਵੱਲੋਂ ਬਾਖੂਬੀ ਨਿਭਾਇਆ ਗਿਆ ਤੇ ਸਰਬਜੀਤ ਸਿੰਘ ਦੇ ਵੱਲੋਂ ਵੱਖ-ਵੱਖ ਖੇਤਰਾਂ ਵਿਚ ਪਾਏ ਗਏ ਯੋਗਦਾਨ ਤੇ ਖੁੰਢ ਚਰਚਾ ਕੀਤੀ ਤੇ ਉਨ੍ਹਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਇਸ ਸਮਰੋਹ ਵਿਚ ਹਰਦੀਪ ਸਿੰਘ ਨਾਗਰਾ, ਬਲਵੀਰ ਸਿੰਘ ਗਰਚਾ, ਅਜਮੇਰ ਸਿੰਘ, ਰਾਕੇਸ਼ ਕੁਮਾਰ ਬੱਗਾ, ਸਤਨਾਮ ਕੌਰ, ਬਲਜੀਤ ਕੌਰ, ਪਰਮਜੀਤ ਕੌਰ, ਕੰਵਲਜੀਤ ਕੌਰ ਆਦਿ ਹਾਜ਼ਰ ਸਨ।ਫੋਟੋ ਕੈਪਸ਼ਨ: ਸੇਵਾ ਮੁਕਤ ਨਿਗਰਾਨ ਸਰਬਜੀਤ ਸਿੰਘ ਦੇ ਨਾਲ ਯਾਦਗਾਰੀ ਤਸਵੀਰ ਕਰਵਾਉਂਦੇ ਕੰਡਕਟ ਬ੍ਰਾਂਚ ਦੇ ਅਧਿਕਾਰੀ ਤੇ ਕਰਮਚਾਰੀ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਯੁਵਾ ਸਸ਼ਕਤੀਕਰਨ ਅਤੇ ਨਵੀਨਤਾ’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਲੀਗਲ …
Punjab Post Daily Online Newspaper & Print Media