Friday, September 25, 2026

ਵਿਧਾਇਕ ਪਰਗਟ ਸਿੰਘ ਨੂੰ ਮੰਤਰੀ ਬਣਾ ਕੇ ਦੋਆਬਾ ਖੇਤਰ ਨੂੰ ਕੈਬਨਿਟ ‘ਚ ਯੋਗ ਪ੍ਰਤੀਨਿਧਤਾ ਦਿੱਤੀ ਜਾਵੇ – ਚਾਹਲ

ਜਲੰਧਰ, 31 ਮਾਰਚ (ਪੰਜਾਬ ਪੋਸਟ)- ਦੋਆਬਾ ਖੇਤਰ ਨੂੰ ਪੰਜਾਬ ਕੈਬਨਿਟ ਵਿਚ ਯੋਗ ਪ੍ਰਤੀਨਿਧਤਾ ਦੇਣ ਲਈ  ਹਾਕੀ ਉਲੰਪੀਅਨ ਤੇ ਵਿਧਾਇਕ ਪਰਗਟ ਸਿੰਘ ਨੂੰ  ਜਲਦੀ ਤੋਂ ਜਲਦੀ ਕੈਬਨਿਟ ਮੰਤਰੀ ਬਣਾਇਆ ਜਾਵੇ।satnam-singh-chahal ਇਹ ਗਲ ਅਜ ਇਥੇ ਪਰਵਾਸੀ ਪੰਜਾਬੀਆਂ ਦੀ ਵਕਾਰੀ ਸੰਸਥਾ ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ(ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਪਰੈਸ ਦੇ ਨਾਮ ਜਾਰੀ ਕੀਤੇ ਗਏ ਇਕ ਬਿਆਨ ਰਾਹੀਂ ਕਹੀ।ਚਾਹਲ ਨੇ ਦਸਿਆ ਕਿ ਪੰਜਾਬ ਮੰਤਰੀ ਮੰਡਲ ਵਿਚ ਇਸ ਵੇਲੇ ਦੋਆਬਾ ਖੇਤਰ ਵਿਚੋਂ ਕੇਵਲ ਇਕ ਹੀ ਕੈਬਨਿਟ ਮੰਤਰੀ ਸ਼ਾਮਲ ਹੈ, ਜਦਕਿ ਮਾਝਾ ਖੇਤਰ ਵਿਚੋਂ 3 ਤੇ ਮਾਲਵਾ ਖੇਤਰ ਵਿਚੋਂ ਮੁੱਖ ਮੰਤਰੀ ਸਮੇਤ 6 ਮੰਤਰੀ ਕੈਬਨਿਟ ਵਿਚ ਸ਼ਾਮਲ ਹਨ।ਚਾਹਲ ਨੇ ਦਸਿਆ ਕਿ ਪੰਜਾਬ ਵਿਧਾਨ ਸਭਾ ਵਿਚ ਕਾਂਗਰਸ ਦੇ ਵਿਧਾਇਕਾਂ ਦੀ ਗਿਣਤੀ 77 ਹੋਣ ਦੇ ਕਾਰਣ ਪੰਜਾਬ ਮੰਤਰੀ ਮੰਡਲ ਵਿਚ ਅਜੇ ਹੋਰ 8 ਮੈਂਬਰ ਸ਼ਾਮਲ ਕੀਤੇ ਜਾ ਸਕਦੇ ਹਨ।ਜਿਸ ਲਈ ਆਉਣ ਵਾਲੇ ਵਿਸਥਾਰ ਵਿਚ ਪਰਗਟ ਸਿੰਘ ਨੂੰ ਕੈਬਨਿਟ ਮੰਤਰੀ ਦੇ ਤੌਰ ‘ਤੇ ਸ਼ਾਂਮਲ ਕੀਤਾ ਜਾਵੇ।ਚਾਹਲ ਨੇ ਮੰਗ ਕੀਤੀ ਕਿ ਪਰਵਾਸੀ ਪੰਜਾਬੀਆਂ ਦੀ ਚਿਰਾਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕਰਨ ਲਈ ਪਰਗਟ ਸਿੰਘ ਨੂੰ ਹੋਰ ਵਿਭਾਗਾਂ ਤੋਂ ਇਲਾਵਾ ਪਰਵਾਸੀ ਪੰਜਾਬੀਆਂ ਦੇ ਮਾਮਲਿਆਂ ਬਾਰੇ ਵਿਭਾਗ ਦਾ ਕਾਰਜਭਾਰ ਵੀ ਦਿਤਾ ਜਾਵੇ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply